ਵਾਸ਼ਿੰਗਟਨ (ਬਿਊਰੋ) ਅਮਰੀਕਾ 'ਚ ਜੌੜੇ ਬੱਚਿਆਂ ਦੇ ਜਨਮ 'ਚ ਛੇ ਮਿੰਟ ਦੀ ਦੇਰੀ ਨੇ ਬਹੁਤ ਵੱਡਾ ਫਰਕ ਪਾ ਦਿੱਤਾ।ਇਸ ਨਾਲ ਇਕ ਦਿਨ ਦਾ ਨਹੀਂ ਸਗੋਂ ਪੂਰੇ ਸਾਲ ਦਾ ਫਰਕ ਪੈ ਗਿਆ। ਇਸ ਕਾਰਨ ਬੱਚੇ ਚਰਚਾ ਵਿਚ ਹਨ। ਅਮਰੀਕਾ ਦੇ ਟੈਕਸਾਸ ਦੇ ਡੈਂਟਨ ਦੀ ਰਹਿਣ ਵਾਲੀ ਕਾਲੀ ਜੋ ਸਕੌਟ (37) ਨੂੰ ਲੱਗਾ ਕਿ ਉਸ ਦੇ ਬੱਚੇ 2023 ਵਿੱਚ ਪੈਦਾ ਹੋਣਗੇ। ਡਾਕਟਰਾਂ ਨੇ ਉਸ ਨੂੰ ਸੀਜੇਰੀਅਨ ਸੈਕਸ਼ਨ ਰਾਹੀਂ ਜੌੜੇ ਬੱਚਿਆਂ ਨੂੰ ਜਨਮ ਦੇਣ ਲਈ 11 ਜਨਵਰੀ ਦੀ ਤਾਰੀਖ਼ ਦਿੱਤੀ ਸੀ। ਪਰ ਇਸ ਤੋਂ ਪਹਿਲਾਂ 29 ਦਸੰਬਰ ਨੂੰ ਉਸ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਸ਼ੁਰੂ ਹੋ ਗਈ। ਇਹ ਦੇਖ ਕੇ ਉਸ ਨੂੰ ਉਸ ਦੇ ਪਤੀ ਕਲਿਫ ਨੇ ਹਸਪਤਾਲ ਦਾਖਲ ਕਰਵਾਇਆ।
ਇੱਥੇ 31 ਦਸੰਬਰ ਨੂੰ ਉਸਨੇ ਆਪਣੀ ਪਹਿਲੀ ਬੇਟੀ ਐਨੀ ਜੋ ਨੂੰ ਜਨਮ ਦਿੱਤਾ। ਐਨੀ ਦੇ ਜਨਮ ਦਾ ਸਮਾਂ ਰਾਤ 11:55 ਸੀ। ਇਸ ਦੇ ਛੇ ਮਿੰਟ ਬਾਅਦ 1 ਜਨਵਰੀ, 2023 ਨੂੰ 12:01 ਵਜੇ ਦੂਜੀ ਧੀ ਐਫੀ ਰੋਜ਼ ਦਾ ਜਨਮ ਹੋਇਆ। ਜੇਕਰ ਬੱਚੀ ਸਿਰਫ਼ ਦੋ ਮਿੰਟ ਪਹਿਲਾਂ ਪੈਦਾ ਹੋਈ ਹੁੰਦੀ ਤਾਂ ਸਾਲ ਨਹੀਂ ਬਦਲਦਾ ਸੀ, ਪਰ ਇਨ੍ਹਾਂ ਦੋ ਮਿੰਟਾਂ ਨੇ ਸਾਲ ਬਦਲ ਦਿੱਤਾ। ਦੋਵਾਂ ਬੱਚੀਆਂ ਦੀ ਡਿਲੀਵਰੀ ਕਰਨ ਵਾਲੇ ਡਾਕਟਰ ਵੀ ਇਸ ਨਾਲ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਅੱਜ ਤੱਕ ਉਨ੍ਹਾਂ ਨੇ ਜੌੜੇ ਬੱਚਿਆਂ ਦਾ ਅਜਿਹਾ ਜਨਮ ਸਰਟੀਫਿਕੇਟ ਨਹੀਂ ਬਣਾਇਆ, ਜਿਸ ਵਿੱਚ ਸਾਲ ਹੀ ਵੱਖੋ-ਵੱਖ ਹੋਵੇ। ਕਾਲੀ ਨੇ ਕਿਹਾ ਕਿ ਮੈਨੂੰ ਇਹ ਚੰਗਾ ਲੱਗਿਆ ਕਿ ਬੱਚੇ ਜੌੜੇ ਹਨ ਪਰ ਉਨ੍ਹਾਂ ਦਾ ਇਕ ਵਿਲੱਖਣ ਪਹਿਲੂ ਹੈ ਜੋ ਉਨ੍ਹਾਂ ਨੂੰ ਵੱਖਰਾ ਬਣਾ ਦੇਵੇਗਾ।
ਨਵਾਂ ਸਾਲ ਅਤੇ ਜਨਮਦਿਨ ਮਨਾਵਾਂਗੇ ਇਕੱਠੇ
ਕਾਲੀ ਨੇ ਦੱਸਿਆ ਕਿ ਜਦੋਂ ਉਹ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਲਈ ਹਸਪਤਾਲ ਆਈ ਤਾਂ ਉਸ ਨੂੰ ਦਾਖਲ ਕਰ ਲਿਆ ਗਿਆ। ਉਸਨੇ ਕਿਹਾ ਕਿ 'ਮੈਂ ਅਤੇ ਮੇਰੇ ਪਤੀ ਮਜ਼ਾਕ ਕਰ ਰਹੇ ਸੀ ਕਿ ਸਾਨੂੰ ਨਹੀਂ ਲੱਗਦਾ ਕਿ ਅਸੀਂ ਬੱਚਿਆਂ ਤੋਂ ਬਿਨਾਂ ਘਰ ਵਾਪਸ ਜਾਵਾਂਗੇ। ਸਾਡੇ ਕੁਝ ਦੋਸਤ ਵੀ ਇਹੀ ਕਹਿ ਰਹੇ ਸਨ ਤੇ ਆਖਰ ਇਹੀ ਹੋਇਆ। ਮਾਂ ਕਾਲੀ ਨੇ ਭਵਿੱਖ ਵਿੱਚ ਕੁੜੀਆਂ ਦੇ ਜਨਮ ਦਿਨ ਮਨਾਉਣ ਦੀ ਆਪਣੀ ਯੋਜਨਾ ਵੀ ਦੱਸੀ। ਉਸ ਨੇ ਕਿਹਾ ਕਿ 'ਸ਼ਾਇਦ ਅਸੀਂ ਹਰ ਸਾਲ ਸਾਲ ਦੀ ਪੂਰਵ ਸੰਧਿਆ 'ਤੇ ਦੋਵਾਂ ਦਾ ਜਨਮ ਦਿਨ ਮਨਾਵਾਂਗੇ। ਅਤੇ ਫਿਰ ਨਵਾਂ ਸਾਲ ਅਤੇ ਜਨਮਦਿਨ ਇਕੱਠੇ ਹੋਣਗੇ।
ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕੋ : ਉਡਾਣ ਭਰ ਰਹੇ ਹਵਾਈ ਜਹਾਜ਼ 'ਤੇ ਲੱਗੀ ਗੋਲੀ, ਯਾਤਰੀਆਂ ਦੇ ਛੁੱਟੇ ਪਸੀਨੇ (ਵੀਡੀਓ ਵਾਇਰਲ)
ਅਮਰੀਕਾ ਭਰ ਵਿੱਚ ਚਰਚਾ
ਮੈਡੀਕਲ ਟੀਮ ਨੇ ਬੱਚੀਆਂ ਨੂੰ ਏ ਅਤੇ ਬੀ. ਨਾਮ ਦਿੱਤਾ, ਜਿਸ ਬੱਚੀ ਦਾ ਨਾਮ ਏ ਸੀ ਉਸ ਦਾ ਨਾਮ ਐਨੀ ਰੱਖਿਆ ਗਿਆ ਸੀ ਜੋ ਕਾਲੀ ਦੀ ਸੱਸ ਦੇ ਨਾਮ ਤੋਂ ਆਇਆ ਸੀ। ਸਕਾਟ ਪਰਿਵਾਰ ਦੀ ਇਹ ਕਹਾਣੀ ਜਲਦ ਹੀ ਪੂਰੇ ਅਮਰੀਕਾ ਵਿਚ ਮਸ਼ਹੂਰ ਹੋ ਗਈ।ਗੁੱਡ ਮਾਰਨਿੰਗ ਅਮਰੀਕਾ ਅਤੇ ਪੀਪਲ ਮੈਗਜ਼ੀਨ 'ਤੇ ਇਸ ਘਟਨਾ ਨੂੰ ਕਵਰ ਕੀਤਾ। ਕਾਲੀ ਦਾ ਕਹਿਣਾ ਹੈ ਕਿ ਜਦੋਂ ਤੋਂ ਉਹ ਹਸਪਤਾਲ ਤੋਂ ਆਈ ਹੈ, ਉਦੋਂ ਤੋਂ ਹੀ ਇੰਟਰਵਿਊ ਦੇ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
NEXT STORY