ਸਰੀ— ਕੈਨੇਡਾ ਦੇ ਸ਼ਹਿਰ ਸਰੀ 'ਚ ਲਗਾਤਾਰ ਹਿੰਸਕ ਵਾਰਦਾਤਾਂ ਵਧ ਰਹੀਆਂ ਹਨ। ਕਦੇ ਗੋਲੀਬਾਰੀ ਦੀਆਂ ਖਬਰਾਂ ਤੇ ਕਦੇ ਕਤਲ ਦੀਆਂ ਲਗਾਤਾਰ ਅਜਿਹੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਬੁੱਧਵਾਰ ਨੂੰ ਇੱਥੋਂ ਦੇ 24ਵੇਂ ਅਵੈਨਿਊ ਦੀ ਗਲੀ ਨੰਬਰ 184 ਅਤੇ 188 ਵਿਚਕਾਰ ਇਕ ਵਿਅਕਤੀ ਦੀ ਲਾਸ਼ ਝੁਲਸੇ ਹੋਏ ਵਾਹਨ 'ਚੋਂ ਮਿਲੀ ਹੈ। ਸਵੇਰੇ 6 ਵਜੇ ਪੁਲਸ ਨੇ ਦੇਖਿਆ ਕਿ ਇਕ ਸੜੇ ਹੋਏ ਵਾਹਨ 'ਚ ਇਕ ਲਾਸ਼ ਪਈ ਸੀ। ਪੁਲਸ ਇਸ ਕੇਸ ਨਾਲ ਸੰਬੰਧਤ ਸਬੂਤ ਲੱਭ ਰਹੀ ਹੈ। ਪੁਲਸ ਨੇ ਕਿਹਾ ਕਿ ਅਜੇ ਇਹ ਵੀ ਪਤਾ ਨਹੀਂ ਲੱਗਾ ਕਿ ਇਸ ਵਿਅਕਤੀ ਦੀ ਮੌਤ ਕਿਵੇਂ ਹੋਈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਕੀਤੀ ਗਈ। ਉਂਝ ਤਾਂ ਪਿਛਲੇ ਕਈ ਸਾਲਾਂ ਤੋਂ ਇੱਥੇ ਡਰਗਜ਼ ਅਤੇ ਹਿੰਸਕ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਕੁੱਝ ਮਹੀਨਿਆਂ ਤੋਂ ਇਨ੍ਹਾਂ 'ਚ ਤੇਜ਼ੀ ਆਈ ਹੈ।

ਪੁਲਸ ਨੇ ਕਿਹਾ ਅਜੇ ਤਾਂ ਸ਼ੁਰੂਆਤੀ ਜਾਂਚ ਹੋ ਰਹੀ ਹੈ ਅਤੇ ਕਿਹਾ ਨਹੀਂ ਜਾ ਸਕਦਾ ਕਿ ਇਸ ਨੂੰ ਕਿਨ੍ਹਾਂ ਕਰ ਕੇ ਮਾਰਿਆ ਗਿਆ ਹੈ। ਇਸ ਹਫਤੇ ਦੇ ਸ਼ੁਰੂ 'ਚ ਹੀ ਸਰੀ ਪੁਲਸ ਨੇ 5 ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ ਤੇ ਦੱਸਿਆ ਸੀ ਕਿ ਇਨ੍ਹਾਂ ਦੀਆਂ ਜਾਨਾਂ ਨੂੰ ਖਤਰਾ ਹੈ। ਅਜੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਨਾਲ ਸੰਬੰਧਤ ਮਾਮਲਾ ਹੈ ਜਾਂ ਨਹੀਂ। ਇਨ੍ਹਾਂ ਪੰਜ ਵਿਅਕਤੀਆਂ ਨੇ ਪੁਲਸ ਦਾ ਸਾਥ ਨਾ ਦੇ ਕੇ ਸ਼ੱਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਇਨ੍ਹਾਂ ਦੀ ਜਾਨ ਦਾ ਦੁਸ਼ਮਣ ਬਣਿਆ ਹੋਇਆ ਹੈ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਸੰਬੰਧੀ ਜਾਣਕਾਰੀ ਮਿਲੇ ਤਾਂ ਉਹ ਪੁਲਸ ਨੂੰ ਜ਼ਰੂਰ ਦੱਸਣ।
ਕਰੋੜਾਂ ਸਾਲ ਪੁਰਾਣੇ ਇਸ ਜੀਵ ਨੂੰ ਦੇਖ ਕੇ ਵਿਗਿਆਨੀ ਵੀ ਹੈਰਾਨ, ਲੁਪਤ ਹੋ ਚੁੱਕਾ ਹੈ ਇਹ ਸਮੁੰਦਰੀ ਜੀਵ
NEXT STORY