ਇੰਟਰਨੈਸ਼ਨਲ ਡੈਸਕ- ਵੈਨੇਜ਼ੁਏਲਾ 'ਚ ਪਿਛਲੇ ਮਹੀਨੇ ਆਏ 2 ਜ਼ੋਰਦਾਰ ਭੂਚਾਲਾਂ ’ਚ ਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 5,069 ਹੋ ਗਈ ਹੈ। ਵੈਨੇਜ਼ੁਏਲਾ ਦੀ ਰਾਸ਼ਟਰਪਤੀ ਡੇਲਸੀ ਰੋਡ੍ਰਿਗੇਜ਼ ਦੀ ਅੰਤ੍ਰਿਮ ਸਰਕਾਰ ਨੇ ਇਕ ਬਿਆਨ ਵਿਚ ਦੱਸਿਆ ਕਿ ਜ਼ਖਮੀਆਂ ਦੀ ਗਿਣਤੀ ਪਿਛਲੇ 11 ਦਿਨਾਂ ਤੋਂ 16,740 ’ਤੇ ਬਣੀ ਹੋਈ ਹੈ। ਬਚਾਅ ਅਤੇ ਰਾਹਤ ਕਾਰਜਾਂ ਦੌਰਾਨ ਹੋਰ ਲਾਸ਼ਾਂ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ ਵਧੀ ਹੈ।
ਕੈਰੇਬੀਆਈ ਸਾਗਰ ਨੇੜੇ ਸਥਿਤ ਤੱਟੀ ਸੂਬਾ ਲਾ ਗੁਆਇਰਾ ਵਿਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਸ਼ੁੱਕਰਵਾਰ ਤੱਕ ਭੂਚਾਲ ਤੋਂ ਬਾਅਦ 1,331 ਝਟਕੇ ਦਰਜ ਕੀਤੇ ਜਾ ਚੁੱਕੇ ਸਨ। ਵੈਨੇਜ਼ੁਏਲਾ ਸਰਕਾਰ ਦੇ ਅਨੁਸਾਰ, 24 ਜੂਨ ਨੂੰ 7.2 ਅਤੇ 7.5 ਤੀਬਰਤਾ ਦੇ ਭੂਚਾਲ ਆਉਣ ਤੋਂ ਬਾਅਦ 856 ਇਮਾਰਤਾਂ ਨੁਕਸਾਨੀਆਂ ਗਈਆਂ ਹਨ ਅਤੇ 190 ਇਮਾਰਤਾਂ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈਆਂ ਹਨ। ਪੁਲਾਂ ਅਤੇ ਸੜਕਾਂ ਸਮੇਤ ਸੈਂਕੜੇ ਹੋਰ ਢਾਂਚਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਮਿਸ ਪੂਜਾ ਦੀ ਗਾਇਕੀ ਦੇ ਰੰਗਾਂ 'ਚ ਰੰਗਿਆ ਗਿਆ ‘ਮੇਲਾ ਜੀਲੋਂਗ ਦਾ'
NEXT STORY