ਰਾਵਲਪਿੰਡੀ (ਇੰਟ.)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਸਾਰੀਆਂ ਵਿਧਾਨ ਸਭਾਵਾਂ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਪੀ. ਟੀ. ਆਈ. ਮੈਂਬਰ ਸਾਰੀਆਂ ਅਸੈਂਬਲੀਆਂ ਤੋਂ ਅਸਤੀਫ਼ਾ ਦੇਣਗੇ। ਅਸੀਂ ਸਾਰੀਆਂ ਅਸੈਂਬਲੀਆਂ ਤੋਂ ਨਿਕਲਾਂਗੇ। ਸਰਕਾਰ ’ਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਬਿਹਤਰ ਹੈ ਕਿ ਅਸੀਂ ਇਸ ਭ੍ਰਿਸ਼ਟ ਸਰਕਾਰ ਵਿਚੋਂ ਬਾਹਰ ਨਿਕਲੀਏ।
ਇਹ ਖ਼ਬਰ ਵੀ ਪੜ੍ਹੋ : ਇਟਲੀ ਦੇ ਇਸਚੀਆ ਟਾਪੂ ’ਚ ਧਸੀ ਜ਼ਮੀਨ, 8 ਲੋਕਾਂ ਦੀ ਹੋਈ ਮੌਤ
ਵਜ਼ੀਰਾਬਾਦ ਰੈਲੀ ਵਿਚ ਗੋਲ਼ੀ ਲੱਗਣ ਤੋਂ ਬਾਅਦ ਸ਼ਨੀਵਾਰ ਨੂੰ ਰਾਵਲਪਿੰਡੀ ਵਿਚ ਆਪਣੀ ਪਾਰਟੀ ਦੀ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਨੇ ਕਿਹਾ ਕਿ ਉਨ੍ਹਾਂ ਦਾ ਮੌਤ ਨਾਲ ਕਰੀਬੀ ਸਾਹਮਣਾ ਹੋਇਆ ਸੀ ਅਤੇ ਉਨ੍ਹਾਂ ਆਪਣੇ ਉਪਰ ਹਮਲੇ ਦੌਰਾਨ ਗੋਲ਼ੀਆਂ ਨੂੰ ਸਿਰ ਦੇ ਉਪਰੋਂ ਲੰਘਦੇ ਹੋਏ ਦੇਖਿਆ ਸੀ। ਰਾਵਲਪਿੰਡੀ ਵਿਚ ਹੀ ਫੌਜ ਦਾ ਵੀ ਹੈੱਡਕੁਆਰਟਰ ਹੈ। ਇਮਰਾਨ ਨੇ ਦੋਸ਼ ਲਾਇਆ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਉਨ੍ਹਾਂ ਦੇ ਕਤਲ ਦੇ ਨਾਕਾਮ ਯਤਨ ਵਿਚ ਸ਼ਾਮਲ 3 ਅਪਰਾਧੀ ਉਨ੍ਹਾਂ ਨੂੰ ਮੁੜ ਨਿਸ਼ਾਨਾ ਬਣਾਉਣ ਦੀ ਤਾਕ ’ਚ ਹਨ। ਇਮਰਾਨ ਦਾ ਦੋਸ਼ ਹੈ ਕਿ ਉਨ੍ਹਾਂ ’ਤੇ ਹਮਲੇ ਦੇ ਪਿੱਛੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਅਤੇ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਪ੍ਰਮੁੱਖ ਮੇਜਰ-ਜਨਰਲ ਫੈਸਲ ਨਸੀਰ ਸਨ।
ਇਹ ਖ਼ਬਰ ਵੀ ਪੜ੍ਹੋ : ਗੁਜਰਾਤ ’ਚ ਚੋਣ ਡਿਊਟੀ ’ਤੇ ਤਾਇਨਾਤ ਜਵਾਨ ਨੇ ਆਪਣੇ ਸਾਥੀਆਂ ’ਤੇ ਕੀਤੀ ਫਾਇਰਿੰਗ, ਦੋ ਦੀ ਮੌਤ
ਹੈਲੀਕਾਪਟਰ ਰਾਹੀਂ ਰਾਵਲਪਿੰਡੀ ਪੁੱਜੇ ਇਮਰਾਨ ਨੇ ਆਪਣੇ ਹਮਾਇਤੀਆਂ ਨੂੰ ਸੱਦਾ ਦਿੱਤਾ ਕਿ ਜੇਕਰ ਉਹ ਆਜ਼ਾਦੀ ਨਾਲ ਜਿਊਣਾ ਚਾਹੁੰਦੇ ਹਨ ਤਾਂ ਮੌਤ ਦਾ ਡਰ ਛੱਡ ਦਿਓ। ਉਨ੍ਹਾਂ ਕਿਹਾ ਕਿ ਰਾਸ਼ਟਰ ਇਕ ਫੈਸਲਾਕੁੰਨ ਬਿੰਦੂ ਅਤੇ ਚੌਰਾਹੇ ’ਤੇ ਖੜ੍ਹਾ ਹੈ, ਜਿਸ ਦੇ ਸਾਹਮਣੇ 2 ਰਸਤੇ ਹਨ-ਇਕ ਰਸਤਾ ਦੁਆਵਾਂ ਅਤੇ ਮਹਾਨਤਾ ਦਾ ਹੈ, ਜਦਕਿ ਦੂਜਾ ਅਪਮਾਨ ਅਤੇ ਵਿਨਾਸ਼ ਦਾ। ਉਹ ਦੇਸ਼ ਵਿਚ ਛੇਤੀ ਆਮ ਚੋਣਾਂ ਦੀ ਮੰਗ ਕਰਦੇ ਹੋਏ ਲਾਂਗ ਮਾਰਚ ਦੀ ਅਗਵਾਈ ਕਰ ਰਹੇ ਹਨ।
ਇਟਲੀ ਦੇ ਇਸਚੀਆ ਟਾਪੂ ’ਚ ਧਸੀ ਜ਼ਮੀਨ, 8 ਲੋਕਾਂ ਦੀ ਹੋਈ ਮੌਤ
NEXT STORY