ਲਾਹੌਰ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਨੇ ਦਾਅਵਾ ਕੀਤਾ ਹੈ ਕਿ ਮਈ 2025 ਦੇ ਫੌਜੀ ਟਕਰਾਅ ਦੌਰਾਨ ਭਾਰਤ ਨੇ ਇਜ਼ਰਾਈਲ ਦੇ ਕਹਿਣ ’ਤੇ ਇਸ ਸੰਘਰਸ਼ ਨੂੰ ਅੱਗੇ ਨਹੀਂ ਵਧਾਇਆ ਕਿਉਂਕਿ ਇਸਲਾਮਾਬਾਦ ਉਸ ਸਮੇਂ ਇਜ਼ਰਾਈਲ ਨੂੰ ਮਾਨਤਾ ਦੇਣ ਦੀ ਦਿਸ਼ਾ ’ਚ ਵਧ ਰਿਹਾ ਸੀ।
ਨੌਰੀਨ ਨਿਆਜ਼ੀ ਦੀ ਇਕ ਇੰਟਰਵਿਊ ਸ਼ਨੀਵਾਰ ਨੂੰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਪ੍ਰਸਾਰਿਤ ਹੋਈ, ਜਿਸ ’ਚ ਉਨ੍ਹਾਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਹੋਏ ਚਾਰ ਦਿਨਾਂ ਦੇ ਫੌਜੀ ਟਕਰਾਅ ’ਚ ਪਾਕਿਸਤਾਨੀ ਫੌਜ ਦੀ ਪ੍ਰਤੀਕਿਰਿਆ ਨੂੰ ਘੱਟ ਕਰ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਫੌਜੀ ਮੁਹਿੰਮ ‘ਪਾਕਿਸਤਾਨ ਦੀ ਫੌਜੀ ਲੀਡਰਸ਼ਿਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਲੇ ਮਿਲੀਭੁਗਤ ਦਾ ਨਤੀਜਾ ਸੀ।’
ਉਨ੍ਹਾਂ ਬਿਨਾਂ ਕੋਈ ਸਬੂਤ ਦਿੱਤੇ ਦਾਅਵਾ ਕੀਤਾ ਕਿ ਭਾਰਤ ਨੇ ਇਜ਼ਰਾਈਲ ਦੇ ਕਹਿਣ ’ਤੇ ਸੰਘਰਸ਼ ਨੂੰ ਅੱਗੇ ਨਹੀਂ ਵਧਾਇਆ ਕਿਉਂਕਿ ਪਾਕਿਸਤਾਨ ਇਜ਼ਰਾਈਲ ਨੂੰ ਮਾਨਤਾ ਦੇਣ ਵਾਲਾ ਸੀ। ਉਨ੍ਹਾਂ ਕਿਹਾ ਕਿ ਇਹ ਫੌਜੀ ਟਕਰਾਅ ਜਨਰਲ ਆਸਿਮ ਮੁਨੀਰ ਦੀ ਅਗਵਾਈ ’ਚ ਪਾਕਿਸਤਾਨ ਦੀਆਂ ਹਥਿਆਰਬੰਦ ਫੋਰਸਾਂ ਦਾ ਅਕਸ ਮਜ਼ਬੂਤ ਕਰਨ ਲਈ ਸੋਚੀ-ਸਮਝੀ ਰਣਨੀਤੀ ਨਾਲ ਕਰਵਾਇਆ ਗਿਆ ਸੀ।
ਦੁਬਈ ਦਾ ਰੰਗੀਨ ਸੁਪਨਾ ਪੈਣ ਲੱਗਾ ਫਿੱਕਾ, ਹਜ਼ਾਰਾਂ ਪ੍ਰਵਾਸੀ ਕਾਮਿਆਂ ਦੀ ਰੋਜ਼ੀ-ਰੋਟੀ ’ਤੇ ਮੰਡਰਾਏ ਸੰਕਟ ਦੇ ਬੱਦਲ
NEXT STORY