ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)-ਅੱਜ ਇਸਲਾਮਾਬਾਦ ਦੀ ਅਦਾਲਤ ’ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ ਦੇ ਗ਼ੈਰ-ਕਾਨੂੰਨੀ ਨਿਕਾਹ ਦੀ ਸੁਣਵਾਈ ਕਰਨ ਵਾਲੇ ਸਿਵਲ ਜੱਜ ਨਸਰ ਮਨੁਲਾ ਨੇ ਇਸ ਸਬੰਧੀ ਦਾਇਰ ਪਟੀਸ਼ਨ ਨੂੰ ਰੱਦ ਕਰਕੇ ਇਮਰਾਨ ਖ਼ਾਨ ਨੂੰ ਰਾਹਤ ਦਿੱਤੀ। ਸੂਤਰਾਂ ਅਨੁਸਾਰ ਪਟੀਸ਼ਨਕਰਤਾ ਦੇ ਵਕੀਲ ਰਾਜਾ ਰਿਜ਼ਵਾਨ ਅੱਬਾਸੀ ਨੇ ਅਦਾਲਤ ’ਚ ਆਪਣੀ ਬਹਿਸ ’ਚ ਕਿਹਾ ਕਿ ਜਦ ਇਹ ਨਿਕਾਹ ਕਾਨੂੰਨ ਦੇ ਅਨੁਸਾਰ ਜਾਇਜ਼ ਸੀ ਤਾਂ ਇਮਰਾਨ ਖ਼ਾਨ ਨੇ ਦੁਬਾਰਾ ਨਿਕਾਹ ਕਿਉਂ ਕੀਤਾ ਸੀ, ਈਦਤ ਦੌਰਾਨ ਨਿਕਾਹ ਗ਼ੈਰ-ਕਾਨੂੰਨੀ ਹੈ, ਇਹ ਕਹਿਣਾ ਧੋਖਾ ਹੈ ਕਿ ਜਦ ਤੁਸੀਂ 2018 ਦੇ ਪਹਿਲੇ ਦਿਨ ਨਿਕਾਹ ਕਰ ਲੈਂਦੇ ਹਨ ਤਾਂ ਤੁਸੀਂ ਪ੍ਰਧਾਨ ਮੰਤਰੀ ਬਣੋਗੇ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ’ਚ ਜਾਣੋ ‘ਆਮ ਆਦਮੀ ਪਾਰਟੀ’ ਦੀ ਜਿੱਤ ਦੇ 10 ਵੱਡੇ ਕਾਰਨ
ਜਨਵਰੀ 2018 ਵਿਚ ਬੁਸ਼ਰਾ ਬੀਬੀ ਈਦਤ ’ਚ ਸੀ ਕਿਉਂਕਿ ਨਵੰਬਰ 2017 ਵਿਚ ਉਸ ਦਾ ਤਲਾਕ ਹੋਇਆ ਸੀ। ਬੁਸ਼ਰਾ ਬੀਬੀ ਇਸਲਾਮਿਕ ਨਿਯਮ ਅਨੁਸਾਰ ਤਲਾਕ ਦੇ ਤਿੰਨ ਮਹੀਨਿਆਂ ਦੇ ਅੰਦਰ ਨਿਕਾਹ ਨਹੀਂ ਕਰ ਸਕਦੀ ਸੀ, ਜਿਸ ’ਤੇ ਜੱਜ ਨੇ ਵਕੀਲ ਨੂੰ ਕਿਹਾ ਕਿ ਨਿਕਾਹ ਤਾਂ ਲਾਹੌਰ ’ਚ ਹੋਇਆ ਸੀ, ਇਸ ਲਈ ਇਹ ਕੇਸ ਇਸ ਅਦਾਲਤ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਹੈ। ਜਿਸ ’ਤੇ ਵਕੀਲ ਨੇ ਕਿਹਾ ਕਿ ਧੋਖਾਧੜੀ ਦੀ ਸ਼ੁਰੂਆਤ ਇਸਲਾਮਾਬਾਦ ਤੋਂ ਹੋਈ ਸੀ ਅਤੇ ਨਿਕਾਹ ਲਾਹੌਰ ’ਚ ਹੋਇਆ ਸੀ। ਦੂਜਾ ਨਿਕਾਹ ਇਮਰਾਨ ਖ਼ਾਨ ਤੇ ਬੁਸ਼ਰਾ ਬੀਬੀ ਨੇ ਫਰਵਰੀ 2018 ਨੂੰ ਇਸਲਾਮਾਬਾਦ ’ਚ ਕੀਤਾ ਸੀ। ਪਟੀਸ਼ਨਕਰਤਾ ਨੂੰ ਵਕੀਲ ਰਾਜਾ ਰਿਜ਼ਵਾਨ ਅੱਬਾਸੀ ਦੀਆਂ ਦਲੀਲਾਂ ਪੂਰੀਆਂ ਹੋਣ ਦੇ ਬਾਅਦ ਅਦਾਲਤ ਨੇ ਇਮਰਾਨ ਖ਼ਾਨ ਦੇ ਖਿਲਾਫ਼ ਗ਼ੈਰ-ਕਾਨੂੰਨੀ ਨਿਕਾਹ ਦੇ ਕੇਸ ਨੂੰ ਡਿਸਮਿਸ ਕਰਨ ਦਾ ਹੁਕਮ ਸੁਣਾਇਆ। ਫ਼ੈਸਲੇ ਵਿਚ ਜੱਜ ਨੇ ਕਿਹਾ ਕਿ ਈਦਤ ਦੌਰਾਨ ਨਿਕਾਹ ਮਾਮਲੇ ਦੀ ਪਟੀਸ਼ਨ ਅਦਾਲਤ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ਵਿਧਾਨ ਸਭਾ ਹਲਕਾ ਮੁਤਾਬਕ ਜਾਣੋ ਕਿਸ ਪਾਰਟੀ ਨੂੰ ਪਈਆਂ ਕਿੰਨੀਆਂ ਵੋਟਾਂ
ਅਜਬ-ਗਜ਼ਬ : 72 ਸਾਲ ਦੀ ਉਮਰ ’ਚ ਕੀਤੀ ਗ੍ਰੈਜੂਏਸ਼ਨ, 98 ਸਾਲਾ ਮਾਂ ਦੇ ਸਾਹਮਣੇ ਮਿਲੀ ਡਿਗਰੀ
NEXT STORY