ਇਸਲਾਮਾਬਾਦ - ਪਾਕਿਸਤਾਨ ਵਿਚ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਸਾਬਕਾ ਪ੍ਰਧਾਨ ਮੰਤਰੀਆਂ ਵਾਂਗ ਦੇਸ਼ ਛੱਡ ਸਕਦੇ ਹਨ। ਵਿਰੋਧੀ ਧਿਰ ਦੇ ਨੇਤਾ ਮਹਿਮੂਦ ਖ਼ਾਨ ਅਚਕਜ਼ਈ ਨੇ ਇਕ ਪ੍ਰੈੱਸ ਕਾਨਫ਼ਰੰਸ ਵਿਚ ਇਹ ਦਾਅਵਾ ਕੀਤਾ। ਅਚਕਜ਼ਈ ਨੇ ਕਿਹਾ ਕਿ ਸਰਕਾਰ ਇਮਰਾਨ ’ਤੇ ਸਮਝੌਤੇ ਲਈ ਦਬਾਅ ਬਣਾ ਰਹੀ ਹੈ। ਉਹ ਨਵਾਜ਼ ਸ਼ਰੀਫ਼ ਅਤੇ ਬੇਨਜ਼ੀਰ ਭੁੱਟੋ ਵਾਂਗ ਦੇਸ਼ ਛੱਡ ਕੇ ਜਾ ਸਕਦੇ ਹਨ। 73 ਸਾਲਾ ਇਮਰਾਨ ਖ਼ਾਨ ਅਗਸਤ 2023 ਤੋਂ ਜੇਲ ਵਿਚ ਹਨ। ਉਨ੍ਹਾਂ ਨੂੰ 5 ਅਗਸਤ, 2023 ਨੂੰ ਤੋਸ਼ਾਖਾਨਾ ਮਾਮਲੇ ਵਿਚ 3 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ’ਤੇ ਸਿਫ਼ਰ, ਅਲ-ਕਾਦਿਰ ਟਰੱਸਟ ਅਤੇ ਇੱਦਤ ਨਿਕਾਹ ਸਮੇਤ ਕਰੀਬ 200 ਮਾਮਲੇ ਦਰਜ ਹਨ।
ਮਹਿੰਗਾਈ ਖ਼ਿਲਾਫ਼ ਸੁਲਗਿਆ ਫਰਾਂਸ: ਪੈਰਿਸ 'ਚ ਸੜਕਾਂ 'ਤੇ ਉੱਤਰੇ ਹਜ਼ਾਰਾਂ ਲੋਕ, ਇਮਾਰਤਾਂ ਤੇ ਗੱਡੀਆਂ ਨੂੰ ਲਗਾਈ ਅੱਗ
NEXT STORY