ਇਸਲਾਮਾਬਾਦ-ਪਾਕਿਸਤਾਨ ਸਰਕਾਰ ਵੱਲੋਂ ਜਾਰੀ ਨਵੇਂ ਸਰਕੁਲਰ 'ਚ ਦਾਅਵਾ ਕੀਤਾ ਗਿਆ ਹੈ ਕਿ ਇਮਰਾਨ ਖਾਨ ਅਧਿਕਾਰਤ ਤੌਰ 'ਤੇ ਹੁਣ ਪਾਕਿਸਤਨ ਦੇ ਪ੍ਰਧਾਨ ਮੰਤਰੀ ਨਹੀਂ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ ਸੀ ਕਿ ਧਾਰਾ 224 ਤਹਿਤ ਇਮਰਾਨ ਖਾਨ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ।
ਇਹ ਵੀ ਪੜ੍ਹੋ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ
ਐਤਵਾਰ ਦੇਰ ਸ਼ਾਮ ਪਾਕਿਸਤਾਨ ਸਰਕਾਰ ਵੱਲੋਂ ਨਵਾਂ ਸਰਕੁਲਰ ਜਾਰੀ ਕੀਤਾ ਗਿਆ, ਜਿਸ 'ਚ ਲਿਖਿਆ ਗਿਆ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਪਾਕਿਸਤਾਨ ਵਿਧਾਨ ਸਭਾ ਨੂੰ ਭੰਗ ਕਰਨ ਤੋਂ ਬਾਅਦ ਸੰਸਦੀ ਮਾਮਲਿਆਂ ਦੇ ਮੰਤਰਾਲਾ, ਮਿਤੀ 3 ਅਪ੍ਰੈਲ 2022, ਪਾਕਿਸਤਾਨ ਦੇ ਇਸਲਾਮੀ ਗਣਰਾਜ ਦੇ ਸੰਵਿਧਾਨ ਦੀ ਧਾਰਾ 48 (1) ਨਾਲ ਪੜ੍ਹੇ ਗਈ ਧਾਰਾ 58 (1) ਮੁਤਾਬਕ, ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਪਾਕਿਸਤਾਨ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਯੁੱਧ ਅਪਰਾਧਾਂ ਦੇ ਮਿਲੇ ਸਬੂਤ, ਬ੍ਰਿਟੇਨ ਨੇ ਕੀਤੀ ਨਿੰਦਾ
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਆਰਿਫ਼ ਅਲਵੀ ਨੇ ਖਾਨ ਦੀ ਸਲਾਹ 'ਤੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੇ ਕੁਝ ਹੀ ਘੰਟਿਆਂ ਬਾਅਦ ਇਮਰਾਨ ਖਾਨ ਨੇ ਕੈਬਨਿਟ ਨੂੰ ਭੰਗ ਕਰ ਦਿੱਤਾ ਸੀ ਅਤੇ ਇਸ ਤੋਂ ਪਹਿਲਾਂ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਇਮਰਾਨ ਖਾਨ ਸਰਕਾਰ ਵਿਰੱਧ ਬੇਭੋਰਸੀ ਪ੍ਰਸਤਾਵ ਨੂੰ ਖਾਰਿਜ ਕੀਤਾ ਸੀ। ਕੈਬਨਿਟ ਡਿਵੀਜ਼ਨ ਨੇ 52 ਮੈਂਬਰੀ ਸੰਘੀ ਮੰਤਰੀ ਕੈਬਨਿਟ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ। ਕੈਬਨਿਟ ਡਿਜ਼ੀਵਨ ਨੇ 25 ਸੰਘੀ ਮੰਤਰੀਆਂ ਅਤੇ ਚਾਰ ਸੂਬਾ ਮੰਤਰੀਆਂ ਨੂੰ ਵੀ ਨੋਟੀਫਿਕੇਸ਼ਨ ਜਾਰੀ ਕੀਤਾ। ਕੈਬਨਿਟ ਡਿਵੀਜ਼ਨ ਨੇ ਪ੍ਰਧਾਨ ਮੰਤਰੀ ਦੇ ਚਾਰ ਸਲਾਹਕਾਰਾਂ ਅਤੇ 19 ਵਿਸ਼ੇਸ਼ ਸਹਾਇਕਾਂ ਨੂੰ ਵੀ ਗੈਰ-ਸੂਚਿਤ ਕੀਤਾ।
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਲਿਥੁਆਨੀਆ ਦੇ ਫ਼ਿਲਮ ਨਿਰਦੇਸ਼ਕ ਮਨਟਾਸ ਦੀ ਯੂਕ੍ਰੇਨ 'ਚ ਮੌਤ
NEXT STORY