ਵਿਲੀਨੀਅਸ-ਲਿਥੁਆਨੀਆ ਦੇ ਰਾਸ਼ਟਰਪਤੀ ਗੀਟਾਨਸ ਨੌਸੇਦਾ ਨੇ ਐਤਵਾਰ ਨੂੰ ਕਿਹਾ ਕਿ ਬਾਲਟਿਕ ਦੇਸ਼ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਮਨਟਾਸ ਕੇਵੇਦਾਰਾਵਿਸੀਅਸ ਦੀ ਯੂਕ੍ਰੇਨ 'ਚ ਮੌਤ ਹੋ ਗਈ ਜੋ ਮਾਰੀਉਪੋਲ 'ਚ ਇਕ ਡਾਕੀਉਮੈਂਟਰੀ ਫ਼ਿਲਮ ਦੇ ਨਿਰਮਾਣ 'ਚ ਜੁਟੇ ਸਨ।
ਇਹ ਵੀ ਪੜ੍ਹੋ : ਲੰਕਾ 'ਚ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾਈ ਗਈ ਪਾਬੰਦੀ
ਨੌਸੇਦਾ ਨੇ ਕਿਹਾ ਕਿ ਦੇਸ਼ ਨੇ ਇਕ ਸ਼ਾਨਦਾਰ ਫ਼ਿਲਮ ਨਿਰਦੇਸ਼ਕ ਨੂੰ ਗੁਆ ਦਿੱਤਾ ਜੋ ਯੂਕ੍ਰੇਨ 'ਚ ਕੰਮ ਕਰ ਰਹੇ ਸਨ ਅਤੇ ਰੂਸੀ ਹਮਲੇ 'ਚ ਮਾਰੇ ਗਏ। ਨਿਊਜ਼ ਆਊਟਲੇਟਸ ਮੁਤਾਬਕ ਸ਼ਨੀਵਾਰ ਨੂੰ ਯੂਕ੍ਰੇਨ 'ਚ 45 ਸਾਲਾ ਫ਼ਿਲਮ ਨਿਰਮਾਤਾ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਮੌਤ ਦੇ ਹਲਾਤਾ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਜਾ ਸਕੀ।
ਇਹ ਵੀ ਪੜ੍ਹੋ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸ਼੍ਰੀਲੰਕਾ 'ਚ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾਈ ਗਈ ਪਾਬੰਦੀ
NEXT STORY