ਸਿਡਨੀ (ਭਾਸ਼ਾ): ਆਸਟ੍ਰੇਲੀਆ ਵਿਚ ਰਹਿ ਰਹੇ ਲੋਕਤੰਤਰ ਦੇ ਸਮਰਥਕ ਚੀਨੀ ਵਿਦਿਆਰਥੀਆਂ ਦੀ ਚੀਨ ਦੀ ਸਰਕਾਰ ਅਤੇ ਉਸ ਦੇ ਸਮਰਥਕ ਨਿਗਰਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਵਿਦਿਆਰਥੀਆਂ ਨੂੰ ਪਰੇਸ਼ਾਨ ਕਰਨ ਦੇ ਇਲਾਵਾ ਡਰਾ-ਧਮਕਾ ਰਹੇ ਹਨ ਅਤੇ ਆਸਟ੍ਰੇਲੀਆਈ ਯੂਨੀਵਰਸਿਟੀਆਂ ਵਿਦਿਆਰਥੀਆਂ ਦੀ ਅਕਾਦਮਿਕ ਆਜ਼ਾਦੀ ਨੂੰ ਸੁਰੱਖਿਅਤ ਕਰਨ ਵਿਚ ਅਸਫਲ ਰਹੀਆਂ ਹਨ। ਮਨੁੱਖੀ ਅਧਿਕਾਰਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ 'ਹਿਊਮਨ ਰਾਈਟਸ ਵਾਚ' ਨੇ ਬੁੱਧਵਾਰ ਨੂੰ ਪ੍ਰਕਾਸ਼ਿਤ ਆਪਣੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਰਿਪੋਰਟ ਮੁਤਾਬਕ ਡਰਾਉਣ-ਧਮਕਾਉਣ ਕਾਰਨ ਪੈਦਾ ਹੋਇਆ ਡਰ ਹਾਲ ਦੀ ਦੇ ਸਾਲਾਂ ਵਿਚ ਬਹੁਤ ਵੱਧ ਗਿਆ ਹੈ। ਇਸ ਵਿਚ ਸਾਥੀਆਂ ਵੱਲੋਂ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਚੀਨੀ ਅਧਿਕਾਰੀਆਂ ਨੂੰ ਦੇਣਾ ਸ਼ਾਮਲ ਹੈ।ਚੀਨ ਵਿਚ ਆਪਣੇ ਪਰਿਵਾਰਾਂ ਖ਼ਿਲਾਫ਼ ਬਦਲੇ ਦੀ ਭਾਵਨਾ ਤੋਂ ਡਰੇ ਰਹੇ ਆਸਟ੍ਰੇਲੀਆ ਵਿਚ ਚੀਨੀ ਵਿਦਿਆਰਥੀ ਅਤੇ ਅਧਿਆਪਕ ਬੀਜਿੰਗ ਤੋਂ ਹਜ਼ਾਰਾਂ ਮੀਲ ਦੂਰ ਹੋਣ ਦੇ ਬਾਵਜੂਦ ਹੁਣ ਆਪਣੇ ਵਿਵਹਾਰ ਨੂੰ ਕੰਟਰੋਲ ਕਰ ਰਹੇ ਹਨ। ਹਿਊਮਨ ਰਾਈਟਸ ਵਾਚ ਦੇ ਖੋਜੀ ਅਤੇ ਰਿਪੋਰਟ ਦੇ ਲੇਖਕ ਸੋਫੀ ਮੇਕੇਨੀਲ ਨੇ ਕਿਹਾ,''ਇਹ ਦੇਖਣਾ ਕਾਫੀ ਦੁਖੀ ਕਰਨ ਵਾਲਾ ਹੈ ਕਿ ਵਿਦਿਆਰਥੀ ਕਿੰਨੇ ਇਕੱਲੇ ਹਨ ਅਤੇ ਘਰ ਤੋਂ ਇੰਨੀ ਦੂਰ ਕਿੰਨੇ ਸੰਵੇਦਨਸ਼ੀਲ ਹਨ ਅਤੇ ਯੂਨੀਵਰਸਿਟੀਆਂ ਵੱਲੋਂ ਸੁਰੱਖਿਆ ਦੀ ਕਮੀ ਨੂੰ ਮਹਿਸੂਸ ਕਰ ਰਹੇ ਹਨ।''
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਨਵੇਂ ਕੋਵਿਡ ਪ੍ਰਕੋਪਾਂ ਕਾਰਨ ਆਸਟ੍ਰੇਲੀਆ 'ਹਾਈ ਐਲਰਟ' 'ਤੇ
ਰਿਪੋਰਟ ਮੁਤਾਬਕ, ਯੂਨੀਵਰਸਿਟੀਆਂ ਨੂੰ ਸਚਮੁੱਚ ਬੀਜਿੰਗ ਤੋਂ ਸਖ਼ਤ ਪ੍ਰਤੀਕਿਰਿਆਵਾਂ ਦਾ ਡਰ ਹੈ ਇਸ ਲਈ ਇਹਨਾਂ ਮੁੱਦਿਆਂ 'ਤੇ ਖੁੱਲ੍ਹੇ ਤੌਰ 'ਤੇ ਚਰਚਾ ਕਰਨ ਦੀ ਬਜਾਏ ਉਹ ਇਸ ਸਮੱਸਿਆ ਨੂੰ ਲੁਕੋ ਰਹੇ ਹਨ ਪਰ ਸਾਡੇ ਵਿਚਾਰ ਵਿਚ ਉਹ ਹੁਣ ਇਸ ਨੂੰ ਲੁਕੋ ਨਹੀਂ ਸਕਦੇ।'' ਚੀਨੀ ਮੁੱਖ ਭੂ-ਭਾਗ ਅਤੇ ਹਾਂਗਕਾਂਗ ਤੋਂ 24 ਲੋਕਤੰਤਰ ਸਮਰਥਕ ਵਿਦਿਆਰਥੀਆਂ ਅਤੇ ਆਸਟ੍ਰੇਲੀਆਈ ਯੂਨੀਵਰਸਿਟੀਆਂ ਵਿਚ 22 ਅਧਿਆਪਕਾਂ ਦੇ ਇੰਟਰਵਿਊ 'ਤੇ ਆਧਾਰਿਤ ਰਿਪੋਰਟ ਮੁਤਾਬਕ ਤਿੰਨ ਮਾਮਲਿਆਂ ਵਿਚ ਚੀਨ ਦੀ ਪੁਲਸ ਆਸਟ੍ਰੇਲੀਆ ਵਿਚ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦੇ ਕਾਰਨ ਉਹਨਾਂ ਦੇ ਪਰਿਵਾਰਾਂ ਕੋਲ ਗਈ ਜਾਂ ਉਹਨਾਂ ਨੂੰ ਮਿਲਣ ਲਈ ਕਿਹਾ। ਚੀਨੀ ਅਧਿਕਾਰੀਆਂ ਨੇ ਇਕ ਵਿਦਿਆਰਥੀ ਨੂੰ ਜੇਲ੍ਹ ਭੇਜਣ ਦੀ ਧਮਕੀ ਵੀ ਦਿੱਤੀ, ਜਿਸ ਨੇ ਆਸਟ੍ਰੇਲੀਆ ਵਿਚ ਟਵਿੱਟਰ 'ਤੇ ਲੋਕਤੰਤਰ ਦੇ ਸਮਰਥਨ ਵਿਚ ਸੰਦੇਸ਼ ਪੋਸਟ ਕੀਤਾ ਸੀ ਅਤੇ ਇਕ ਹੋਰ ਦਾ ਪਾਸਪੋਰਟ ਜ਼ਬਤ ਕਰ ਲਿਆ ਸੀ ਜਿਸ ਨੇ ਆਸਟ੍ਰੇਲੀਆ ਵਿਚ ਆਪਣੇ ਸਾਥੀਆਂ ਸਾਹਮਣੇ ਲੋਕਤੰਰ ਦਾ ਹਮਾਇਤ ਕੀਤੀ ਸੀ।
ਨੋਟ- ਆਸਟ੍ਰੇਲੀਆ 'ਚ ਪੜ੍ਹ ਰਹੇ ਆਪਣੇ ਵਿਦਿਆਰਥੀਆਂ 'ਤੇ ਸਖ਼ਤ ਨਿਗਰਾਨੀ ਰੱਖ ਰਿਹੈ ਚੀਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪ੍ਰੀਤੀ ਪਟੇਲ ਨੂੰ ਨਿਸ਼ਾਨਾ ਬਣਾ ਕੇ ਨਸਲੀ ਵੀਡੀਓ ਪੋਸਟ ਕਰਨ ਦਾ ਅਪਰਾਧ ਦੋ ਵਿਅਕਤੀਆਂ ਨੇ ਕੀਤਾ ਸਵੀਕਾਰ
NEXT STORY