ਲੰਡਨ (ਬਿਊਰੋ): 'ਜਿੰਪਾਈ-ਜਿੰਪਾਈ' ਨੂੰ 'ਦੁਨੀਆ ਦਾ ਸਭ ਤੋਂ ਖਤਰਨਾਕ' ਬੂਟਾ ਕਿਹਾ ਜਾਂਦਾ ਹੈ। ਹਾਲਾਂਕਿ ਇਹ ਇੱਕ ਆਮ ਬੂਟੇ ਵਰਗਾ ਲੱਗਦਾ ਹੈ। ਪਰ ਜਦੋਂ ਇਸ ਨੂੰ ਛੂਹਿਆ ਜਾਂਦਾ ਹੈ, ਤਾਂ ਇਸਦਾ ਡੰਗ ਤੁਹਾਨੂੰ ਉਸੇ ਸਮੇਂ ਗਰਮ ਤੇਜ਼ਾਬ ਤੋਂ ਜਲਣ ਅਤੇ ਬਿਜਲੀ ਦੇ ਝਟਕੇ ਦਾ ਅਹਿਸਾਸ ਦਿੰਦਾ ਹੈ। ਕਿਹਾ ਜਾਂਦਾ ਹੈ ਕਿ ਇਹ ਬੂਟਾ ਲੋਕਾਂ ਨੂੰ ਤੜਫਾ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੰਦਾ ਹੈ। ਇਸ ਲਈ ਇਸ ਨੂੰ 'ਸੁਸਾਈਡ ਪਲਾਂਟ' (suicide plant) ਵੀ ਕਿਹਾ ਜਾਂਦਾ ਹੈ। ਇਸ ਖਤਰੇ ਦੇ ਬਾਵਜੂਦ ਬ੍ਰਿਟੇਨ ਵਿਚ ਇਕ ਵਿਅਕਤੀ ਨੇ ਇਸ ਬੂਟੇ ਨੂੰ ਆਪਣੇ ਘਰ ਵਿਚ ਉਗਾਇਆ ਹੈ ਕਿਉਂਕਿ ਉਹ ਆਪਣੇ ਪੁਰਾਣੇ ਬੂਟਿਆਂ ਤੋਂ 'ਬੋਰ' ਹੋ ਗਿਆ ਸੀ। ਉਸ ਨੇ ਇਸ ਬੂਟੇ ਨੂੰ ਪਿੰਜਰੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ ਜਿਸ 'ਤੇ ‘ਖ਼ਤਰੇ’ ਦਾ ਨਿਸ਼ਾਨ ਬਣਿਆ ਹੋਇਆ ਹੈ।
ਡੇਲੀਮੇਲ ਦੀ ਖ਼ਬਰ ਮੁਤਾਬਕ ਡੇਨੀਏਲ ਐਮਲਿਨ-ਜੋਨਸ ਨੇ ਕਿਹਾ ਕਿ ਉਹ 'ਜਿੰਪਾਈ-ਜਿੰਪਾਈ' ਨੂੰ 'ਬਹੁਤ ਧਿਆਨ ਨਾਲ' ਉਗਾ ਰਹੇ ਹਨ। ਉਸ ਨੇ ਕਿਹਾ ਕਿ ਮੈਂ ਮੂਰਖ ਵਾਂਗ ਨਹੀਂ ਦਿਖਣਾ ਚਾਹੁੰਦਾ। ਇਸ ਲਈ ਮੈਂ ਇਸ ਨੂੰ ਬਹੁਤ ਸੁਰੱਖਿਅਤ ਢੰਗ ਨਾਲ ਉਗਾ ਰਿਹਾ ਹਾਂ। ਇਹ ਬੂਟੇ ਕੁਝ ਬੋਟੈਨੀਕਲ ਬਾਗਾਂ ਵਿੱਚ ਦਿਲਚਸਪ ਨਮੂਨੇ ਵਜੋਂ ਮੌਜੂਦ ਹਨ। ਉਸਨੂੰ ਪੁੱਛਿਆ ਗਿਆ ਕਿ ਉਸ ਨੇ ਅਜਿਹਾ ਖਤਰਨਾਕ ਪੌਦਾ ਉਗਾਉਣ ਦਾ ਫ਼ੈਸਲਾ ਕਿਉਂ ਕੀਤਾ।
ਕੁਝ ਦਿਲਚਸਪ ਕਰਨ ਲਈ ਉਗਾਇਆ ਗਿਆ ਬੂਟਾ
ਡੈਨੀਅਲ ਨੇ ਕਿਹਾ ਕਿ ਉਹ ਬੋਰ ਹੋ ਗਿਆ ਸੀ ਅਤੇ ਕੁਝ ਰੋਮਾਂਚਕ ਕਰਨਾ ਚਾਹੁੰਦਾ ਸੀ। ਡੈਨੀਅਲ ਨੇ ਦੱਸਿਆ ਕਿ ਬਗੀਚੇ ਵਿੱਚ ਬਹੁਤ ਸਾਰੇ ਕੇਲੇ ਉਗਾਉਣ ਤੋਂ ਬਾਅਦ ਉਸ ਨੇ ਸੋਚਿਆ ਕਿ 'ਜਿੰਪਾਈ-ਜਿੰਪਾਈ' ਚੀਜ਼ਾਂ ਨੂੰ ਦਿਲਚਸਪ ਬਣਾਈ ਰੱਖੇਗਾ। ਉਸ ਨੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਬਸੰਤ ਰੁੱਤ ਵਿੱਚ ਲਿਆਂਦਾ। ਰਿਪੋਰਟਾਂ ਦੱਸਦੀਆਂ ਹਨ ਕਿ ਇੱਕ 'ਜਿੰਪਾਈ-ਜਿੰਪਾਈ' ਆਪਣੇ 'ਸ਼ਿਕਾਰ' ਨੂੰ ਇੱਕ ਸਾਲ ਤੱਕ ਪਰੇਸ਼ਾਨ ਕਰ ਸਕਦਾ ਹੈ ਜੇਕਰ ਉਸ ਨੂੰ ਛੂਹਿਆ ਜਾਂਦਾ ਹੈ ਅਤੇ ਇਸ ਦੇ ਕੰਡੇ ਨੂੰ ਚਮੜੀ ਤੋਂ ਨਹੀਂ ਹਟਾਇਆ ਜਾਂਦਾ।
ਦਰਦ ਨਾਲ ਪਾਗਲ ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ
ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਦਰਦ ਤੋਂ ਪਾਗਲ ਹੋ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਕਿਉਂਕਿ ਉਸਨੇ ਬੂਟੇ ਨੂੰ ਟਾਇਲਟ ਪੇਪਰ ਵਜੋਂ ਵਰਤਿਆ ਸੀ। ਆਕਸਫੋਰਡ ਦੀ ਅਧਿਆਪਕਾ ਡੇਨੀਅਲ ਨੂੰ ਵੀ ਇਸ ਖਤਰੇ ਦਾ ਸਾਹਮਣਾ ਕਰਨਾ ਪਿਆ। ਉਸ ਨੇ ਕਿਹਾ ਕਿ ਜੇ ਤੁਸੀਂ ਇਸ ਨੂੰ ਛੂਹੋਗੇ ਤਾਂ ਇਹ ਸਹੀ ਨਹੀਂ ਹੋਵੇਗਾ। ਆਪਣੀ ਕੂਹਣੀ ਤੱਕ ਲੰਬੇ ਦਸਤਾਨੇ ਦੇ ਪਿਛਲੇ ਪਾਸੇ ਕੱਪੜੇ ਰਾਹੀਂ ਮੈਨੂੰ ਵੀ ਥੋੜ੍ਹਾ ਜਿਹਾ ਡੰਗ ਮਹਿਸੂਸ ਹੋਇਆ ਸੀ ਪਰ ਇਹ ਆਮ ਸੀ ਅਤੇ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਈ।'
ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨਿਸਤਾਨ : ਤਾਲਿਬਾਨ ਨੇ ਮਹਿਲਾ ਕਾਰਕੁਨਾਂ, ਪੱਤਰਕਾਰਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY