ਈਟਾਨਗਰ- ਭਾਰਤੀ ਬਨਸਪਤੀ ਸਰਵੇਖਣ ਦੇ ਵਿਗਿਆਨੀਆਂ ਨੂੰ ਅਰੁਣਾਚਲ ਪ੍ਰਦੇਸ਼ 'ਚ ਪਾਈ ਜਾਣ ਵਾਲੀ ਇਕ ਦੁਰਲੱਭ ਪੌਦੇ ਦੀ ਪ੍ਰਜਾਤੀ 189 ਸਾਲਾਂ ਬਾਅਦ ਦਿੱਸੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਪ੍ਰਜਾਤੀ 189 ਸਾਲ ਪਹਿਲਾਂ ਲੋਹਿਤ ਜ਼ਿਲ੍ਹੇ 'ਚ ਇਕ ਖੇਤਰੀ ਸਰਵੇਖਣ ਦੌਰਾਨ ਅੰਤਿਮ ਵਾਰ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 'ਹੇਂਕੇਲੀਆ ਮੋਨੋਫਿਲਾ' ਨਾਮੀ ਇਸ ਪ੍ਰਜਾਤੀ ਦਾ ਦਸਤਾਵੇਜ਼ੀ ਜ਼ਿਕਰ 19ਵੀਂ ਸਦੀ ਦੀ ਸ਼ੁਰੂਆਤ ਦੇ ਬਾਅਦ ਤੋਂ ਨਹੀਂ ਮਿਲਿਆ ਸੀ, ਇਸ ਲਈ ਇਹ ਖੋਜ ਪੂਰਬੀ ਹਿਮਾਲਿਆ ਦੇ ਬਸਨਪਤੀ ਰਿਕਾਰਡਾਂ 'ਚ ਇਕ ਮਹੱਤਵਪੂਰਨ ਯੋਗਦਾਨ ਹੈ।

ਹੇਂਕੇਲੀਆ ਮੋਨੋਫਿਲਾ ਇਕ ਸਦੀਵੀ ਜੜੀ-ਬੂਟੀਆਂ ਵਾਲਾ ਪੌਦਾ ਹੈ, ਜੋ ਆਮ ਤੌਰ 'ਤੇ ਨਮੀ ਵਾਲੇ ਜੰਗਲੀ ਵਾਤਾਵਰਣ 'ਚ ਪਾਇਆ ਜਾਂਦਾ ਹੈ। ਮੁੱਖ ਮੰਤਰੀ ਪੇਮਾ ਖਾਂਡੂ ਨੇ 189 ਸਾਲ ਬਾਅਦ ਇਹ ਪ੍ਰਜਾਤੀ ਮਿਲਣ 'ਤੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਅਰੁਣਾਚਲ ਪ੍ਰਦੇਸ਼ 'ਚ ਪਾਈ ਜਾਣ ਵਾਲੀ ਇਸ ਦੁਰਲੱਭ ਪੌਦੇ ਦੀ ਪ੍ਰਜਾਤੀ ਹੇਂਕੇਲੀਆ ਮੋਨੋਫਿਲਾ ਦੇ ਲਗਭਗ 189 ਸਾਲਾਂ ਬਾਅਦ ਮੁੜ ਤੋਂ ਮਿਲਣ ਬਾਰੇ ਜਾਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਇਸ ਮਹੱਤਵਪੂਰਨ ਵਿਗਿਆਨੀ ਉਪਲੱਬਧੀ ਲਈ ਭਾਰਤੀ ਬਨਸਪਤੀ ਸਰਵੇਖਣ ਦੀ ਟੀਮ ਨੂੰ ਮੇਰੀ ਹਾਰਦਿਕ ਵਧਾਈ।'' ਖਾਂਡੂ ਨੇ ਕਿਹਾ,''ਇਸ ਤਰ੍ਹਾਂ ਦੀ ਖੋਜ ਨਾਲ ਨਾ ਸਿਰਫ਼ ਗਲੋਬਲ ਬਨਸਪਤੀ ਗਿਆਨ 'ਚ ਵਾਧਾ ਕਰਦੀ ਹੈ ਸਗੋਂ ਸਾਨੂੰ ਸਾਡੇ ਸੂਬੇ 'ਚ ਮੌਜੂਦ ਵਾਤਾਵਰਣੀ ਖਜ਼ਾਨਿਆਂ ਦੀ ਯਾਦ ਵੀ ਦਿਵਾਉਂਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਮਜ਼ਾਨ ਦੌਰਾਨ ਦਿੱਲੀ ਦੇ ਚਾਂਦਨੀ ਚੌਕ 'ਚ ਗੈਸ ਦੀ ਭਾਰੀ ਕਿੱਲਤ, ਹੋਟਲਾਂ 'ਚ ਬਲਣ ਲੱਗੀਆਂ ਕੋਲੇ ਦੀਆਂ ਭੱਠੀਆਂ
NEXT STORY