ਬਗਦਾਦ - ਇਰਾਕ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸ਼ਨੀਵਾਰ ਨੂੰ ਆਖਿਆ ਕਿ ਦੇਸ਼ ਭਰ 'ਚ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਪਿਛਲੇ 2 ਦਿਨਾਂ 'ਚ 63 ਲੋਕਾਂ ਮਾਰੇ ਗਏ ਹਨ। ਮਨੁੱਖੀ ਅਧਿਕਾਰ ਕਮਿਸ਼ਨ ਨੇ ਆਖਿਆ ਕਿ ਬਗਦਾਦ, ਮਯਸਨ, ਧੀਕਾਰ, ਬਸਰਾ, ਮੁਥੰਨਾ, ਅਲ ਦੀਨਾਨਿਆ ਅਤੇ ਬਬਿਲ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ 63 ਲੋਕਾਂ ਮਾਰੇ ਗਏ ਹਨ ਜਦਕਿ 2,595 ਲੋਕ ਜ਼ਖਮੀ ਹੋਏ ਹਨ।

ਮਨੁੱਖੀ ਅਧਿਕਾਰ ਕਮਿਸ਼ਨ ਮੁਤਾਬਕ ਇਸ ਦੌਰਾਨ 83 ਸਰਕਾਰੀ ਏਜੰਸੀਆਂ ਦੀਆਂ ਇਮਾਰਤਾਂ ਅਤੇ ਸਿਆਸੀ ਪਾਰਟੀਆਂ ਦੇ ਦਫਤਰ ਨੁਕਸਾਨੇ ਗਏ ਹਨ। ਇਰਾਕ 'ਚ ਧਾਰਮਿਕ ਯਾਤਰਾ ਕਾਰਨ ਇਕ ਅਕਤੂਬਰ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਸਥਗਿਤ ਸਨ, ਜੋ ਸ਼ੁੱਕਰਵਾਰ ਨੂੰ ਮੁੜ ਸ਼ੁਰੂ ਹੋ ਗਏ। ਪਹਿਲੇ ਦੌਰੇ ਦੇ ਪ੍ਰਦਰਸ਼ਨ ਦੌਰਾਨ 149 ਲੋਕ ਮਾਰੇ ਗਏ ਸਨ ਅਤੇ ਕਰੀਬ 3500 ਲੋਕ ਜ਼ਖਮੀ ਹੋਏ ਸਨ। ਜ਼ਿਕਰਯੋਗ ਹੈ ਕਿ ਇਰਾਕ 'ਚ ਸਰਕਾਰ ਦੇ ਅਸਤੀਫੇ ਆਰਥਿਕ ਸੁਧਾਰ ਅਤੇ ਭ੍ਰਿਸ਼ਟਾਚਾਰ ਖਿਲਾਫ ਲੜਾਈ ਦੀ ਮੰਗ ਨੂੰ ਲੈ ਕੇ ਲੋਕ ਪ੍ਰਦਰਸ਼ਨ ਕਰ ਰਹੇ ਹਨ।
-ll.jpg)
ਵੱਖਵਾਦੀ ਨੇਤਾਵਾਂ ਦੀ ਜੇਲ ਦੀ ਸਜ਼ਾ ਖਿਲਾਫ 50 ਹਜ਼ਾਰ ਲੋਕਾਂ ਕੀਤਾ ਪ੍ਰਦਰਸ਼ਨ
NEXT STORY