ਟੋਕੀਓ,(ਭਾਸ਼ਾ)— ਜਾਪਾਨ 'ਚ ਸੰਸਦ ਦੇ ਹੇਠਲੇ ਸਦਨ ਲਈ 22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ 12 ਦਿਨ ਲਈ ਪ੍ਰਚਾਰ ਮੁਹਿੰਮ ਮੰਗਲਵਾਰ ਨੂੰ ਸ਼ੁਰੂ ਹੋ ਗਈ ਹੈ। ਇਸ 'ਚ ਸੈਂਕੜੇ ਉਮੀਦਵਾਰ ਸੜਕਾਂ 'ਤੇ ਉੱਤਰੇ। ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਸੱਤਾਧਾਰੀ ਪਾਰਟੀ ਨੂੰ ਵਿਰੋਧੀ ਦਲਾਂ ਦੇ ਫਿਰ ਤੋਂ ਇਕ-ਜੁਟ ਹੋਣ ਨਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਬੇ ਨੇ ਉਨ੍ਹਾਂ ਦੀ ਵਿਰੋਧੀ ਪਾਰਟੀ ਦੇ ਸਥਿਰ ਅਗਵਾਈ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ ਕਿਉਂਕਿ ਉਨ੍ਹਾਂ ਨੇ ਵੋਟਰਾਂ ਦਾ ਸਮਰਥਨ ਹਾਸਲ ਕੀਤਾ ਸੀ। ਉਨ੍ਹਾਂ ਨੇ ਉੱਤਰੀ ਕੋਰੀਆ 'ਤੇ ਸਖਤ ਰਵੱਈਆ ਅਪਨਾਉਣ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਸੁਧਾਰ ਨੌਜਵਾਨ ਪੀੜ੍ਹੀਆਂ 'ਤੇ ਬੋਝ ਘੱਟ ਕਰੇਗਾ। ਆਬੇ ਨੇ ਕਿਹਾ,''ਅਸੀਂ ਮਜ਼ਬੂਤੀ ਨਾਲ ਖੜ੍ਹੇ ਰਹਾਂਗੇ। ਸ਼ੋਰ ਮਚਾਉਣ ਜਾਂ ਨਾਅਰੇ ਲਗਾਉਣ ਦੀ ਥਾਂ ਸਾਡੇ ਕੋਲ ਨੀਤੀਆਂ ਹਨ, ਜੋ ਮਨੁੱਖੀ ਭਵਿੱਖ ਦੇ ਰਸਤੇ ਨੂੰ ਖੋਲ੍ਹ ਸਕਦੀ ਹੈ।''
ਸੀਰੀਆ 'ਚ ਰੂਸੀ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ
NEXT STORY