ਵੈਲਿੰਗਟਨ (ਬਿਊਰੋ): ਕੋਰੋਨਾ ਵਾਇਰਸ ਦੇ ਨਵੇਂ ਓਮੀਕਰੋਨ ਵੈਰੀਐਂਟ ਦੇ ਸਾਹਮਣੇ ਆਉਣ ਦੇ ਬਾਅਦ ਲੋਕ ਪਹਿਲਾਂ ਨਾਲੋਂ ਜ਼ਿਆਦਾ ਟੀਕਾਕਰਨ ਕਰਵਾ ਰਹੇ ਹਨ। ਨਿਊਜ਼ੀਲੈਂਡ ਵਿਚ ਇਕ ਵਿਅਕਤੀ ਨੇ ਸਿਰਫ 24 ਘੰਟੇ ਦੇ ਅੰਦਰ ਕੋਰੋਨਾ ਵੈਕਸੀਨ 10 ਵਾਰ ਲਗਵਾ ਲਈ, ਜਿਸ ਮਗਰੋਂ ਹੁਣ ਸਿਹਤ ਮੰਤਰਾਲੇ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਲਈ ਉਸ ਵਿਅਕਤੀ ਨੇ ਇਕ ਦਿਨ ਵਿਚ ਹੀ ਕਈ ਟੀਕਾਕਰਨ ਕੇਂਦਰਾਂ ਦਾ ਦੌਰਾ ਕੀਤਾ ਅਤੇ ਉਸ ਨੂੰ ਹਰ ਡੋਜ਼ ਲਈ ਕੀਮਤ ਅਦਾ ਕੀਤੀ ਗਈ ਸੀ।
ਨਿਊਜ਼ੀਲੈਂਡ ਵਿਚ ਸਿਹਤ ਮੰਤਰਾਲੇ ਦੇ ਕੋਵਿਡ-19 ਵੈਕਸੀਨ ਅਤੇ ਟੀਕਾਕਰਨ ਪ੍ਰੋਗਰਾਮ ਦੇ ਸਮੂਹ ਪ੍ਰਬੰਧਕ ਐਸਟ੍ਰਿਡ ਕੋਰਨਨੀਫ ਨੇ ਕਿਹਾ ਕਿ ਮੰਤਰਾਲੇ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ। ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਇਸ ਸਥਿਤੀ ਨੂੰ ਲੈਕੇ ਬਹੁਤ ਚਿੰਤਤ ਹਾਂ ਅਤੇ ਉਚਿਤ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਬਾਰੇ ਜਾਣਦੇ ਹੋ ਜਿਸ ਨੇ ਟੀਕੇ ਦੀਆਂ ਜ਼ਿਆਦਾ ਖੁਰਾਕਾਂ ਲਗਵਾਈਆਂ ਹਨ ਤਾਂ ਉਸ ਨੂੰ ਜਲਦ ਤੋਂ ਜਲਦ ਡਾਕਟਰੀ ਸਲਾਹ ਲੈਣ ਬਾਰੇ ਕਹੋ। ਭਾਵੇਂਕਿ ਉਹਨਾਂ ਨੇ ਕਿਹਾ ਕਿ ਮੰਤਰਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਕਰੇਗਾ ਕਿ ਘਟਨਾ ਕਿੱਥੇ ਵਾਪਰੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਵੇਰੀਐਂਟ ਨਾਲ ਲੜਨ ਲਈ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਜ਼ਰੂਰੀ : ਮਾਹਿਰ
ਇਸ ਮਾਮਲੇ ਨੂੰ ਲੈਕੇ ਟੀਕਾਕਰਨ ਸਲਾਹਕਾਰ ਕੇਂਦਰ ਦੀ ਮੈਡੀਕਲ ਨਿਰਦੇਸ਼ਕ ਅਤੇ ਆਕਲੈਂਡ ਯੂਨੀਵਰਸਿਟੀ ਦੀ ਪ੍ਰੋਫੈਸਰ ਨਿੱਕੀ ਟਰਨਰ ਨੇ ਕਿਹਾ ਕਿ ਇਕ ਦਿਨ ਵਿਚ ਇੰਨੇ ਸਾਰੇ ਟੀਕੇ ਲਗਵਾਉਣ ਦਾ ਕੋਈ ਡਾਟਾ ਮੌਜੂਦ ਨਹੀਂ ਸੀ। ਉਹਨਾਂ ਨੇ ਕਿਹਾ ਜਿਹੜੇ ਟੀਕੇ ਦੀ ਅਸੀਂ ਵਰਤੋਂ ਕਰ ਰਹੇ ਹਾਂ ਉਸ ਨੂੰ ਸ਼ੁਰੂਆਤੀ ਡਾਟਾ ਦੇ ਆਧਾਰ 'ਤੇ ਡਿਜ਼ਾਈਨ ਕੀਤਾ ਗਿਆ ਹੈ। ਇਹ ਮਨੁੱਖੀ ਸਰੀਰ ਵਿਚ ਚੰਗੀ ਪ੍ਰਤੀਰੱਖਿਆ ਪ੍ਰਤੀਕਿਰਿਆ ਦੇਣ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਦਾ ਕੰਮ ਕਰਦਾ ਹੈ। ਅਸੀਂ ਜਾਣਦੇ ਹਾਂ ਕਿ ਵੈਕਸੀਨ ਦੀਆਂ ਕਈ ਡੋਜ਼ ਲੈਣ ਦੇ ਮਾੜੇ ਨਤੀਜੇ ਜ਼ਿਆਦਾ ਹਨ। ਨਿੱਕੀ ਟਰਨਰ ਨੇ ਕਿਹਾ ਕਿ ਇਹ ਨਿਸ਼ਚਿਤ ਤੌਰ 'ਤੇ ਸਹੀ ਨਹੀਂ ਹੈ। ਸਾਡੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਟੀਕੇ ਦੀ ਜ਼ਿਆਦਾ ਮਾਤਰਾ ਲੈਣ ਦੇ ਬਾਅਦ ਵਿਅਕਤੀ ਨੂੰ ਕਿਸ ਤਰ੍ਹਾਂ ਦੇ ਮਾੜੇ ਪ੍ਰਭਾਵ ਦਾ ਸਾਹਮਣਾ ਕਰਨਾ ਹੋਵੇਗਾ। ਇਹ ਸੁਰੱਖਿਅਤ ਨਹੀਂ ਹੈ। ਇਸ ਹਰਕਤ ਨੇ ਉਸ ਵਿਅਕਤੀ ਦੀ ਜਾਨ ਨੂੰ ਜੋਖਮ ਵਿਚ ਪਾ ਦਿੱਤਾ ਹੈ।
ਇਕ ਰਿਪੋਰਟ ਵਿਚ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ ਕਿ ਲੋਕ ਦੂਜਿਆਂ ਦੇ ਪਛਾਣ ਪੱਤਰ ਦਾ ਫਾਇਦਾ ਚੁੱਕ ਕੇ ਕਈ ਵਾਰ ਕੋਵਿਡ-19 ਟੀਕਾਕਰਨ ਕਰਵਾ ਸਕਦੇ ਹਨ। ਸਿਹਤ ਮੰਤਰਾਲੇ ਦੇ ਬੁਲਾਰੇ ਨੇ ਉਸ ਸਮੇਂ ਕਿਹਾ ਸੀ ਕਿ ਕੋਵਿਡ-19 ਵੈਕਸੀਨ ਅਤੇ ਟੀਕਾਕਰਨ ਪ੍ਰੋਗਰਾਮ ਦੇ ਕਰਮਚਾਰੀਆਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਬਲੀਗੀ ਜਮਾਤ 'ਤੇ ਸਾਊਦੀ ਅਰਬ ਨੇ ਲਗਾਈ ਪਾਬੰਦੀ, ਸਮਾਜ ਲਈ ਦੱਸਿਆ ਖਤਰਨਾਕ
NEXT STORY