ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿੱਚ ਸਿਹਤ ਏਜੰਸੀਆਂ ਵੱਲੋਂ 5 ਤੋਂ 11 ਸਾਲ ਦੇ ਬੱਚਿਆਂ ਨੂੰ ਫਾਈਜ਼ਰ ਕੋਰੋਨਾ ਵੈਕਸੀਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜਿਸ ਤਹਿਤ ਸਿਹਤ ਅਧਿਕਾਰੀਆਂ ਵੱਲੋਂ ਮਾਪਿਆਂ ਨੂੰ ਆਪਣੇ ਛੋਟੇ ਬੱਚਿਆਂ ਨੂੰ ਕੋਵਿਡ-19 ਦਾ ਟੀਕਾਕਰਨ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਇਸੇ ਪ੍ਰਕਿਰਿਆ ਤਹਿਤ ਅਮਰੀਕਾ ਦੇ ਕੁੱਝ ਸ਼ਹਿਰਾਂ ਜਿਵੇਂ ਕਿ ਸ਼ਿਕਾਗੋ ਅਤੇ ਨਿਊਯਾਰਕ ਵਿੱਚ ਹੁਣ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ 100 ਡਾਲਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਵੀਰਵਾਰ ਨੂੰ ਕਿਹਾ ਕਿ ਨਿਊਯਾਰਕ ਸਿਟੀ ਨੇ ਕੋਵਿਡ-19 ਵੈਕਸੀਨ ਲੈਣ ਦੇ ਯੋਗ ਦੂਜੇ ਉਮਰ ਸਮੂਹਾਂ ਨੂੰ ਵਿੱਤੀ ਪ੍ਰੋਤਸਾਹਨ ਦੀ ਪੇਸ਼ਕਸ਼ ਕੀਤੀ ਹੈ ਪਰ 5 ਤੋਂ 11 ਸਾਲ ਦੇ ਬੱਚੇ ਵੀ ਹੁਣ ਪੈਸੇ ਲਈ ਯੋਗ ਹਨ।
ਨਿਊਯਾਰਕ ਸਿਟੀ ਨੂੰ ਅਗਲੇ ਕੁੱਝ ਦਿਨਾਂ ਵਿੱਚ 330,000 ਵੈਕਸੀਨ ਦੀਆਂ ਖੁਰਾਕਾਂ ਪ੍ਰਾਪਤ ਹੋਣ ਦੀ ਉਮੀਦ ਹੈ, ਅਤੇ ਅਗਲੇ ਹਫਤੇ ਸ਼ਹਿਰ ਦੇ ਆਲੇ-ਦੁਆਲੇ ਦੇ ਸਕੂਲਾਂ ਵਿੱਚ ਇੱਕ-ਰੋਜ਼ਾ ਕੋਰੋਨਾ ਟੀਕਾਕਰਨ ਕਲੀਨਿਕ ਸ਼ੁਰੂ ਕਰਨ ਦੀ ਵੀ ਯੋਜਨਾ ਹੈ। ਸ਼ਿਕਾਗੋ ਦੇ ਸਿਹਤ ਅਧਿਕਾਰੀ ਵੀ 5 ਤੋਂ 11 ਸਾਲ ਦੇ ਬੱਚਿਆਂ ਲਈ ਪਰਿਵਾਰਾਂ ਨੂੰ 100 ਡਾਲਰ ਦੇ ਗਿਫਟ ਕਾਰਡ ਦੀ ਪੇਸ਼ਕਸ਼ ਕਰ ਰਹੇ ਹਨ । ਇਸਦੇ ਇਲਾਵਾ ਸਾਨ ਐਂਟੋਨੀਓ, ਲੂਈਸਿਆਨਾ ਵਿੱਚ ਵੀ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਨੂੰ 100 ਡਾਲਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਾਂਚ 'ਚ ਖੁਲਾਸਾ, ਮਿਆਂਮਾਰ ਦੇ ਫੌਜੀ ਸਾਸ਼ਨ 'ਚ 'ਮਨੁੱਖਤਾ' ਵਿਰੁੱਧ ਵੱਡੇ ਪੱਧਰ 'ਤੇ ਹੋਏ ਅਪਰਾਧ : UN
NEXT STORY