ਲੰਡਨ— ਕੋਈ ਆਪਣੇ ਹੀ ਭਰਾ ਨੂੰ ਜਨਮ ਦੇਵੇ ਇਹ ਗੱਲ ਬਹੁਤ ਅਜੀਬ ਲੱਗਦੀ ਹੈ। ਇਹ ਹੈਰਾਨ ਕਰਨ ਵਾਲਾ ਮਾਮਲਾ ਇੰਗਲੈਂਡ ਦੀ ਸਾਊਥ ਹਰਿੰਗਟਨ ਸਿਟੀ ਦਾ ਹੈ, ਜਿੱਥੇ ਇਕ ਧੀ ਨੇ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਸਰੋਗੇਟ ਮਦਰ ਬਣਨ ਦਾ ਫੈਸਲਾ ਕੀਤਾ ਅਤੇ ਆਪਣੇ ਭਰਾ ਨੂੰ ਜਨਮ ਦਿੱਤਾ। ਅਸਲ 'ਚ 47 ਸਾਲਾ ਜੈਕੀ ਐਡਵਰਡਸ ਨੇ ਜਦ ਆਪਣੇ 5ਵੇਂ ਬੱਚੇ ਨੂੰ ਜਨਮ ਦਿੱਤਾ ਸੀ ਤਾਂ ਇਸ ਮਗਰੋਂ ਉਹ ਬੀਮਾਰ ਹੋ ਗਈ ਅਤੇ ਡਾਕਟਰਾਂ ਨੇ ਦੱਸਿਆ ਕਿ ਉਹ ਦੋਬਾਰਾ ਮਾਂ ਨਹੀਂ ਬਣ ਸਕਦੀ ਸੀ।
ਉਸ ਦੇ ਪਹਿਲੇ ਪਤੀ ਦੀ ਮੌਤ ਮਗਰੋਂ ਉਸ ਨੇ ਦੂਜਾ ਵਿਆਹ ਕਰਵਾ ਲਿਆ। ਉਹ ਆਪਣੇ ਨਵੇਂ ਪਤੀ ਦੇ ਬੱਚੇ ਦੀ ਮਾਂ ਬਣਨਾ ਚਾਹੁੰਦੀ ਸੀ। ਉਸ ਨੇ ਆਪਣੀ ਬੀਮਾਰੀ ਬਾਰੇ ਆਪਣੀ ਧੀ ਨੂੰ ਦੱਸਿਆ। ਆਪਣੀ ਮਾਂ ਅਤੇ ਸੌਤੇਲੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਕੈਥਰੀਨ ਅੱਗੇ ਆਈ।
ਐਡਵਰਡਸ ਦੀ ਧੀ ਕੈਥਰੀਨ ਨੇ ਕਿਰਾਏ 'ਤੇ ਕੁੱਖ ਦੇ ਕੇ ਆਪਣੇ ਸੌਤੇਲੇ ਪਿਤਾ ਦੇ ਬੱਚੇ ਨੂੰ ਜਨਮ ਦਿੱਤਾ ਹੈ। ਕੈਥਰੀਨ ਪਹਿਲਾਂ ਵੀ ਦੋ ਬੱਚਿਆਂ ਦੀ ਮਾਂ ਹੈ। ਇਸ ਲਈ ਐਡਵਰਡਸ ਨੇ ਕੈਥਰੀਨ ਨੂੰ ਹਰ ਮਹੀਨੇ 1 ਹਜ਼ਾਰ ਪੌਂਡ ਮਹੀਨਾ ਰਕਮ ਦਿੱਤੀ। ਉਸ ਨੇ ਜਿਸ ਬੱਚੇ ਨੂੰ ਜਨਮ ਦਿੱਤਾ ਉਸ ਦਾ ਨਾਂ ਕੈਸਿਪਅਨ ਰੱਖਿਆ ਗਿਆ ਹੈ ਅਤੇ ਉਹ ਸਿਹਤਮੰਦ ਹੈ। ਹੁਣ ਇਹ ਬੱਚਾ ਇਕ ਸਾਲ ਦਾ ਹੋ ਗਿਆ ਹੈ।
ਟੋਰਾਂਟੋ 'ਚ ਅਣਪਛਾਤੇ ਹਮਲਾਵਰ ਨੇ ਇਕ ਵਿਅਕਤੀ ਨੂੰ ਗੋਲੀਆਂ ਨਾਲ ਭੁੰਨਿਆ
NEXT STORY