ਜਲੰਧਰ (ਇੰਟਰਨੈਸ਼ਨਲ ਡੈਸਕ)– ਕੋਵਿਡ ਮਹਾਮਾਰੀ ਦੀ ਧੁੰਦ ਹਟਣ ਤੋਂ ਬਾਅਦ ਵਿਦੇਸ਼ਾਂ ਵਿਚ ਭਾਰਤੀ ਪ੍ਰਵਾਸੀਆਂ ਦੀ ਸਿੱਖਿਆ ਤੇ ਰੋਜ਼ਗਾਰ ਦੇ ਖੇਤਰ ’ਚ ਮੰਗ ਵਧਣ ਲੱਗੀ ਹੈ। ਕੈਨੇਡਾ ਨੂੰ ਜਿੱਥੇ ਸਭ ਤੋਂ ਵੱਧ ਭਾਰਤੀ ਪ੍ਰਵਾਸੀਆਂ ਦੀਆਂ ਸੇਵਾਵਾਂ ਲੈਣ ਅਤੇ ਉਨ੍ਹਾਂ ਨੂੰ ਸਥਾਈ ਵਾਸੀ ਬਣਾਉਣ ਦਾ ਮਾਣ ਹਾਸਲ ਹੈ, ਉੱਥੇ ਹੀ ਉਸ ਨੂੰ ਹੁਣ ਪ੍ਰਵਾਸੀਆਂ ਨੂੰ ਆਪਣੇ ਵੱਲ ਖਿੱਚਣ ਲਈ ਬ੍ਰਿਟੇਨ ਤੇ ਆਸਟ੍ਰੇਲੀਆ ਨਾਲ ਕੰਪੀਟੀਸ਼ਨ ਕਰਨਾ ਪੈ ਸਕਦਾ ਹੈ। ਤੇਜ਼ੀ ਨਾਲ ਵਧਦੇ ਰੋਜ਼ਗਾਰ ਬਾਜ਼ਾਰ, ਕਈ ਰਸਤਿਆਂ ਅਤੇ ਸਸਤੀ ਸਿੱਖਿਆ ਦੇ ਨਾਲ ਉੱਤਰੀ ਅਮਰੀਕੀ ਰਾਸ਼ਟਰ ਪ੍ਰਵਾਸੀਆਂ ਨੂੰ ਆਸਾਨੀ ਨਾਲ ਖਿੱਚ ਰਿਹਾ ਹੈ।
ਕੈਨੇਡਾ ਦਾ ਆਸਾਨ ਇਮੀਗ੍ਰੇਸ਼ਨ ਦਾ ਦਾਅਵਾ
ਅਸਲ ’ਚ 2021 ’ਚ ਲਗਭਗ ਇਕ ਲੱਖ ਭਾਰਤੀ ਕੈਨੇਡਾ ਦੇ ਸਥਾਈ ਵਾਸੀ ਬਣ ਗਏ, ਕਿਉਂਕਿ ਦੇਸ਼ ਨੇ ਆਪਣੇ ਇਤਿਹਾਸ ਵਿਚ ਰਿਕਾਰਡ 4,05,000 ਨਵੇਂ ਅਪ੍ਰਵਾਸੀਆਂ ਨੂੰ ਸਵੀਕਾਰ ਕੀਤਾ। ਕੈਨੇਡਾ ਆਪਣੇ ਪੋਸਟ ਗ੍ਰੈਜੂਏਟ ਵਰਕ ਪਰਮਿਟ (ਪੀ. ਜੀ. ਡਬਲਯੂ. ਪੀ.) ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਲਈ ਸਭ ਤੋਂ ਆਸਾਨ ਇਮੀਗ੍ਰੇਸ਼ਨ ਵਿਚੋਂ ਇਕ ਦਾ ਦਾਅਵਾ ਕਰਦਾ ਹੈ। ਪਿਛਲੇ ਮਹੀਨੇ ਕੈਨੇਡਾ ਦੇ ਅਪ੍ਰਵਾਸਨ ਮੰਤਰੀ ਸੀਨ ਫ੍ਰੇਜ਼ਰ ਨੇ ਇਕ ਨਵੀਂ ਆਰਜ਼ੀ ਨੀਤੀ ਦਾ ਐਲਾਨ ਕੀਤਾ, ਜੋ ਪੁਰਾਣੀ ਆਰਜ਼ੀ ਸਥਿਤੀ ਦੇ ਖਤਮ ਹੋਣ ਦੇ ਨਾਲ ਕੌਮਾਂਤਰੀ ਗ੍ਰੈਜੂਏਟਸ ਨੂੰ ਆਪਣੇ ਪ੍ਰਵਾਸ ਦਾ ਵਿਸਤਾਰ ਕਰਨ ਦਾ ਮੌਕਾ ਦਿੰਦੀ ਹੈ ਤਾਂ ਜੋ ਉਹ ਕੰਮ ਦਾ ਤਜਰਬਾ ਪ੍ਰਾਪਤ ਕਰਦੇ ਰਹਿਣ ਅਤੇ ਸਥਾਈ ਵਾਸੀ ਬਣਨ ਲਈ ਬਿਹਤਰ ਮੌਕੇ ਪ੍ਰਾਪਤ ਕਰ ਸਕਣ।
ਇਹ ਵੀ ਪੜ੍ਹੋ: ਯੂਗਾਂਡਾ 'ਚ ਵਾਪਰਿਆ ਭਿਆਨਕ ਬੱਸ ਹਾਦਸਾ, 20 ਮੌਤਾਂ
ਬ੍ਰਿਟੇਨ ਵੱਲੋਂ ਕੀ ਆਫਰ ਹੈ?
ਯੂਨਾਈਟਿਡ ਕਿੰਗਡਮ ਨੇ 2021 ’ਚ ਪੋਸਟ-ਸਟਡੀ ਗ੍ਰੈਜੂਏਟ ਰੂਟ ਦੀ ਸ਼ੁਰੂਆਤ ਕੀਤੀ, ਜਿਸ ਨਾਲ ਯੋਗ ਗ੍ਰੈਜੂਏਟਸ ਯੂ. ਕੇ. ’ਚ ਪੜ੍ਹਾਈ ਤੋਂ ਬਾਅਦ 3 ਸਾਲ ਤਕ ਉੱਥੇ ਰਹਿ ਸਕਣ। ਇਸ ਮਹੀਨੇ ਇਕ ਵਿਸ਼ੇਸ਼ ਹਾਈ ਪੋਟੈਂਸ਼ੀਅਲ ਇੰਡੀਵਿਜੁਅਲ (ਐੱਚ. ਪੀ. ਆਈ.) ਵੀਜ਼ਾ ਲਾਂਚ ਕਰਨ ਦੀ ਵੀ ਉਮੀਦ ਹੈ। ਨਵੇਂ ਵੀਜ਼ਾ ਮਾਰਗ ਦਾ ਉਦੇਸ਼ ਮਾਹਿਰ ਵਿਦੇਸ਼ੀ ਯੂਨੀਵਰਸਿਟੀ ਦੇ ਗ੍ਰੈਜੂਏਟਸ ਨੂੰ ਆਪਣੇ ਵੱਲ ਖਿੱਚਣਾ ਹੋਵੇਗਾ, ਜਿਨ੍ਹਾਂ ਨੂੰ ਉਨ੍ਹਾਂ ਦੇ ਡਿਗਰੀ ਲੈਵਲ ਦੇ ਆਧਾਰ ’ਤੇ 2 ਜਾਂ 3 ਸਾਲ ਲਈ ਯੂ. ਕੇ. ’ਚ ਕੰਮ ਕਰਨ ਤੇ ਰਹਿਣ ਦੀ ਇਜਾਜ਼ਤ ਹੋਵੇਗੀ। ਬਿਨੈਕਾਰਾਂ ਨੂੰ ਨੌਕਰੀ ਦੀ ਪੇਸ਼ਕਸ਼ ਜਾਂ ਉਦੇਸ਼ ਦੀ ਲੋੜ ਨਹੀਂ ਹੋਵੇਗੀ ਅਤੇ ਇਸ ਵੀਜ਼ਾ ਦੇ ਧਾਰਕ ਸਵੈ-ਰੋਜ਼ਗਾਰ ਤੇ ਸਵੈਮ ਸੇਵਕ ਦੇ ਰੂਪ ’ਚ ਕੰਮ ਕਰਨ ਵਾਸਤੇ ਯੂ. ਕੇ. ਆ ਸਕਣਗੇ।
ਆਸਟ੍ਰੇਲੀਆ ’ਚ 2 ਸਾਲ ਕਰ ਸਕਦੇ ਹਨ ਕੰਮ
ਆਸਟ੍ਰੇਲੀਆ ਵੀ ਹੁਣ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਲਚਕੀਲਾ ਵਰਕ ਵੀਜ਼ਾ ਪ੍ਰਦਾਨ ਕਰ ਰਿਹਾ ਹੈ। ਸਿਡਨੀ, ਮੈਲਬੋਰਨ ਤੇ ਬ੍ਰਿਸਬੇਨ ਵਰਗੇ ਸ਼ਹਿਰਾਂ ਵਿਚ ਪੜ੍ਹਨ ਵਾਲੇ ਗ੍ਰੈਜੂਏਟ ਵਿਦਿਆਰਥੀ 2 ਸਾਲ ਤਕ ਉੱਥੇ ਕੰਮ ਕਰ ਸਕਦੇ ਹਨ। ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ 3 ਸਾਲ ਅਤੇ ਡਾਕਟ੍ਰੇਟ ਵਿਦਿਆਰਥੀਆਂ ਨੂੰ 4 ਸਾਲ ਤਕ ਕੰਮ ਕਰਨ ਦੀ ਇਜਾਜ਼ਤ ਹੈ। ਐਡੀਲਡ, ਪਰਥ ਤੇ ਕੈਨਬਰਾ ਵਰਗੇ ਹੋਰ ਸ਼ਹਿਰਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਆਪਣੇ ਸਥਾਨ ਅਤੇ ਅਧਿਐਨ ਦੇ ਸਿਲੇਬਸ ਦੇ ਆਧਾਰ ’ਤੇ ਆਪਣੇ ਵਰਕ ਸਟਡੀ ਵੀਜ਼ਾ ਨੂੰ 2 ਹੋਰ ਸਾਲ ਤਕ ਵਧਾ ਸਕਦੇ ਹਨ।
ਇਹ ਵੀ ਪੜ੍ਹੋ: ਡੈਨਮਾਰਕ 'ਚ ਮੋਦੀ ਨੇ ਦਿੱਤਾ 'ਚਲੋ ਇੰਡੀਆ' ਦਾ ਨਾਅਰਾ: ਕਿਹਾ- ਹਰ ਭਾਰਤੀ 5 ਵਿਦੇਸ਼ੀ ਦੋਸਤਾਂ ਨੂੰ ਭੇਜੇ ਭਾਰਤ
ਦੁਬਈ ਅਮਰੀਕੀ ਯੂਨੀਵਰਸਿਟੀਆਂ ਦਾ ਘਰ
ਵਿਦੇਸ਼ ’ਚ ਅਧਿਐਨ ਦੇ ਵਰਗ ਵਿਚ ਇਕ ਰੁਝਾਨ ਮੱਧ ਪੂਰਬ, ਖਾਸ ਤੌਰ ’ਤੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੀ ਵਧਦੀ ਲੋਕਪ੍ਰਿਯਤਾ ਰਿਹਾ ਹੈ। ਦੁਬਈ ’ਚ ਕਈ ਬ੍ਰਿਟਿਸ਼ ਤੇ ਅਮਰੀਕੀ ਯੂਨੀਵਰਸਿਟੀਆਂ ਦਾ ਘਰ ਹੈ ਜਿੱਥੇ ਵਿਦਿਆਰਥੀ ਯੂ. ਕੇ. ਜਾਂ ਯੂ. ਐੱਸ. ਪ੍ਰਿਮਸਿਜ਼ ਵਿਚ ਹੋਣ ਵਾਲੀ ਲਾਗਤ ਦੇ ਇਕ ਹਿੱਸੇ ਲਈ ਡਿਗਰੀ ਹਾਸਲ ਕਰ ਸਕਦੇ ਹਨ। ਇਹ ਪ੍ਰਿਮਸਿਜ਼ ਵੈਸ਼ਵਿਕ ਵਿਖਾਵੇ ਦੀ ਭਾਲ ’ਚ ਭਾਰਤੀਆਂ ਵਿਚਕਾਰ ਖਾਸ ਤੌਰ ’ਤੇ ਲੋਕਪ੍ਰਿਯ ਹੈ ਪਰ ਯੂਰਪ ਤੇ ਅਮਰੀਕਾ ਦੀ ਉੱਚ ਲਾਗਤ ਨੂੰ ਸਹਿਣ ਕਰਨ ’ਚ ਅਸਮਰੱਥ ਹੈ।
ਪੀ. ਜੀ. ਨੂੰ ਆਪਣੇ ਵੱਲ ਖਿੱਚਣ ਦੀ ਹੋੜ
ਜਿਵੇਂ-ਜਿਵੇ ਦੁਨੀਆ ’ਚ ਕੋਵਿਡ ਮਹਾਮਾਰੀ ਦੀ ਧੁੰਦ ਹਟਦੀ ਜਾ ਰਹੀ ਹੈ, ਵੱਧ ਤੋਂ ਵੱਧ ਦੇਸ਼ ਆਪਣੇ ਉਦਯੋਗਾਂ ਵਿਚ ਨੌਕਰੀ ਕਰਨ, ਕਾਰੋਬਾਰ ਸਥਾਪਤ ਕਰਨ ਲਈ ਅਪ੍ਰਵਾਸੀਆਂ ਵੱਲ ਵੇਖ ਰਹੇ ਹਨ। ਲੀਵਰੇਜ ਐਡੂ ਦੇ ਸੰਸਥਾਪਕ ਅਕਸ਼ੈ ਚਤੁਰਵੇਦੀ ਕਹਿੰਦੇ ਹਨ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਚੀਜ਼ਾਂ ਬਦਲ ਰਹੀਆਂ ਹਨ। ਕੈਨੇਡਾ ਹਣ ਖਾਸ ਤੌਰ ’ਤੇ ਪੋਸਟ ਗ੍ਰੈਜੂਏਸ਼ਨ (ਪੀ. ਜੀ.) ਤੋਂ ਬਾਅਦ ਨੌਕਰੀ ਦੇ ਮੌਕਿਆਂ ਦੇ ਮਾਮਲੇ ’ਚ ਯੂ. ਕੇ. ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨਾਲ ਸਖਤ ਕੰਪੀਟੀਸ਼ਨ ਦਾ ਸਾਹਮਣਾ ਕਰ ਰਿਹਾ ਹੈ। ਉਹ ਕਹਿੰਦੇ ਹਨ ਕਿ ਬਿਹਤਰ ਤੇ ਜ਼ਿਆਦਾ ਆਕਰਸ਼ਕ ਕੰਮ ਦੇ ਮੌਕੇ ਤੇ ਸਥਾਈ ਨਾਗਰਿਕਤਾ ਹਾਸਲ ਕਰਨ ਦਾ ਇਕ ਬਿਹਤਰ ਰਸਤਾ ਲੋਕਾਂ ਨੂੰ ਇਨ੍ਹਾਂ ਦੇਸ਼ਾਂ ਵਿਚ ਲਿਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਅਤੇ ਤਾਮਿਲਨਾਡੂ ਦੇ 2 ਸਮੂਹਾਂ ਨੇ ਜਿੱਤਿਆ 'ਨਾਸਾ ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ' ਮੁਕਾਬਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਸ ਕਾਰਨ ਆ ਰਹੀ ਹੈ ਨੌਜਵਾਨਾਂ ਤੇ ਬਜ਼ੁਰਗਾਂ ’ਚ ਮਰਦਾਨਾ ਕਮਜ਼ੋਰੀ- ਖ਼ਾਸ ਖ਼ਬਰ
NEXT STORY