ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਸਰਕਾਰ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਅਤੇ ਇਸ ਕਰਕੇ ਹੋਰਾਂ ਮੁੱਦਿਆਂ ਵੱਲ ਪੂਰਾ ਧਿਆਨ ਕੇਂਦ੍ਰਿਤ ਨਹੀਂ ਕਰ ਪਾ ਰਹੀ ਹੈ।
ਅਜਿਹਾ ਹੀ ਇਕ ਮੁੱਦਾ ਜੇਲ੍ਹਾਂ ਵਿਚ ਨਸ਼ੇ ਦੀ ਵਰਤੋਂ ਦਾ ਹੈ ਜੋ ਹੁਣ ਸਕੌਟਿਸ਼ ਜੇਲ੍ਹਾਂ ਵਿੱਚ ਜ਼ਿਆਦਾ ਹੋ ਰਿਹਾ ਹੈ। ਇਸ ਸੰਬੰਧ ਵਿਚ ਇਕ ਕੈਦੀ ਜੇਲ੍ਹ ਦੇ ਗਾਰਡ ਦਾ ਦਾਅਵਾ ਹੈ ਕਿ ਇਹ ਸਭ ਹਾਈ-ਟੈੱਕ ਡਰੱਗ ਸਕੈਨਰ ਸਟਾਫ ਵਲੋਂ ਨਿਯਮਿਤ ਤੌਰ 'ਤੇ ਨਾ ਵਰਤੇ ਜਾਣ ਕਰਕੇ ਹੋ ਰਿਹਾ ਹੈ।
ਰੈਪੀਸਕੈਨ ਸਕੈਨਰ ਮਸ਼ੀਨਾਂ ਖਤਰਨਾਕ ਨਸ਼ਿਆਂ ਨੂੰ ਕਾਗਜ਼ ਜਾਂ ਇੱਥੋਂ ਤਕ ਕਿ ਕੈਦੀਆਂ ਨੂੰ ਭੇਜੀਆਂ ਜੁਰਾਬਾਂ ਅਤੇ ਹੋਰ ਕੱਪੜਿਆਂ ਵਿਚ ਵੀ ਟਰੇਸ ਕਰਨ ਦੇ ਯੋਗ ਹਨ ਪਰ ਕੋਵਿਡ -19 ਦੀ ਮਹਾਮਾਰੀ ਦੇ ਕਾਰਨ ਸਟਾਫ 'ਤੇ ਭਾਰੀ ਦਬਾਅ ਹੈ। ਇਹ ਨਵੀਂ ਕਿੱਟ ਵੀ ਅੰਦਰ ਆਉਣ ਵੇਲੇ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਜਾਂਚ ਲਈ ਰੋਜ਼ਾਨਾ ਨਹੀਂ ਵਰਤੀ ਜਾਂਦੀ। ਜੇਲ ਅਧਿਕਾਰੀ ਅਨੁਸਾਰ ਘੱਟੋ-ਘੱਟ ਤਿੰਨ ਵੱਡੀਆਂ ਜੇਲ੍ਹਾਂ ਵਿਚ ਰੈਪੀਸਕੈਨ ਉਪਕਰਣਾਂ ਨੂੰ ਨਿਯਮਤ ਰੂਪ ਵਿਚ ਨਹੀਂ ਵਰਤਿਆ ਜਾ ਰਿਹਾ, ਜਿਸ ਦੇ ਸਿੱਟੇ ਵਜੋਂ ਜੇਲ੍ਹਾਂ ਵਿਚ ਨਸ਼ਿਆਂ ਦੀ ਵਰਤੋਂ ਵੱਧ ਰਹੀ ਹੈ।
ਅਮਰੀਕਾ 'ਚ ਦੂਜੀ ਵਾਰ ਐਮਾਜ਼ੋਨ ਸੈਂਟਰ 'ਤੇ ਗੋਲੀਬਾਰੀ, 1 ਦੀ ਮੌਤ
NEXT STORY