ਰੋਮ (ਦਲਵੀਰ ਕੈਂਥ) : ਇਟਲੀ 'ਚ ਘੱਟਦੀ ਜਨਸੰਖਿਆ ਕਾਫੀ ਲੰਬੇ ਸਮੇਂ ਤੋਂ ਗੰਭੀਰ ਵਿਸ਼ਾ ਬਣੀ ਹੋਈ ਹੈ, ਜਿਸ ਦਾ ਮੁੱਖ ਕਾਰਨ ਇਟਲੀ ਦੇ ਮੂਲ ਬਾਸ਼ਿੰਦਿਆਂ ਦਾ ਵਿਆਹ ਤੋਂ ਕੰਨੀ ਕਤਰਾਉਣਾ ਹੈ ਅਤੇ ਤਲਾਕ ਦੇ ਮਾਮਲਿਆਂ ਦਾ ਲਗਾਤਾਰ ਵਧਦੇ ਹੋਣਾ ਹੈ। ਤਲਾਕ ਨਾਲ ਸਬੰਧਤ ਜਾਰੀ ਹੋਈ ਇਕ ਹੋਰ ਰਿਪੋਰਟ ਇਟਲੀ ਦੀ ਨੈਸ਼ਨਲ ਸਟੈਟਿਕਸ ਇੰਸਟੀਚਿਊਟ (ਇਸਤਾਤ) ਦੁਆਰਾ ਪ੍ਰਕਾਸ਼ਿਤ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਦੇ ਅਨੁਸਾਰ, 2021 'ਚ ਇਟਲੀ ਵਿੱਚ ਵੱਖ ਹੋਣ ਦੇ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ 22.5% ਵੱਧ ਕੇ 97,913 ਹੋ ਗਏ ਹਨ। ਇਸੇ ਮਿਆਦ ਵਿੱਚ ਤਲਾਕ 24.8% ਵੱਧ ਕੇ 83,192 ਹੋ ਗਏ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ 2021 'ਚ 85.5% ਵੱਖ ਹੋਣ ਅਤੇ 70.9% ਤਲਾਕ ਸਹਿਮਤੀ ਨਾਲ ਹੋਏ ਸਨ।
ਇਹ ਵੀ ਪੜ੍ਹੋ : ਹੋਲਾ-ਮਹੱਲਾ ਦੌਰਾਨ ਲੱਖਾਂ ਸੈਲਾਨੀਆਂ ਨੇ ਕੀਤੇ ਵਿਰਾਸਤ-ਏ-ਖਾਲਸਾ ਦੇ ਦਰਸ਼ਨ, ਇਹ ਥਾਵਾਂ ਬਣੀਆਂ ਖਿੱਚ ਦਾ ਕੇਂਦਰ
1 ਮਾਰਚ ਨੂੰ ਇਟਲੀ ਨੇ ਸਾਬਕਾ ਨਿਆਂ ਮੰਤਰੀ ਮਾਰਤਾ ਕਾਰਤਾਬੀਆ ਦੀ ਅਗਵਾਈ ਵਿੱਚ ਇਕ ਸੁਧਾਰ ਦੇ ਤਹਿਤ ਵੱਖ ਹੋਣ ਅਤੇ ਤਲਾਕ ਬਾਰੇ ਨਵੇਂ ਕਾਨੂੰਨ ਪੇਸ਼ ਕੀਤੇ। ਨਵੇਂ ਨਿਯਮਾਂ ਵਿੱਚ ਇਕ ਕਾਨੂੰਨੀ ਕਾਰਵਾਈ 'ਚ ਨਿਆਇਕ ਅਲਹਿਦਗੀ ਅਤੇ ਤਲਾਕ ਨੂੰ ਜੋੜਨ ਦੀ ਸੰਭਾਵਨਾ ਸ਼ਾਮਲ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਵਿੱਚ ਵੱਡੀ ਗਿਣਤੀ 'ਚ ਵੱਸਦੇ ਭਾਰਤੀਆਂ ਦੀ ਨੌਜਵਾਨ ਪੀੜ੍ਹੀ ਵਿੱਚ ਤਲਾਕ ਦੇ ਮਾਮਲੇ ਵੱਧ ਰਹੇ ਹਨ, ਜਿਸ ਤੋਂ ਇਟਲੀ ਵਿੱਚ ਵੱਸਦਾ ਭਾਰਤੀ ਭਾਈਚਾਰਾ ਵੀ ਚਿੰਤਕ ਹੈ। ਭਾਰਤੀਆਂ ਦੇ ਤਲਾਕ ਅਤੇ ਵੱਖ ਹੋਣ ਦੇ ਮਾਮਲਿਆਂ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਇਕ ਲਾਇਸੈਂਸ ਕੋਚਿੰਗ ਸੈਂਟਰ ਜਿੱਥੇ ਇਕ ਗੱਡੀ ਦੇ ਲਾਇਸੈਂਸ ਦੀ ਪੰਜਾਬੀ ਜਾਂ ਹਿੰਦੀ ਵਿੱਚ ਤਿਆਰੀ ਕਰਵਾ ਰਹੇ ਕੋਚਿੰਗ ਸੈਂਟਰ ਵਿੱਚ ਸਿਰਫ ਤਲਾਕ ਜਾਂ ਵੱਖ ਹੋਣ ਦੀ ਕਾਰਵਾਈ ਅਧੀਨ ਪੜ੍ਹ ਰਹੀਆਂ ਲੜਕੀਆਂ ਦੀ ਗਿਣਤੀ 170 ਦੇ ਕਰੀਬ ਦੱਸੀ ਗਈ ਹੈ। ਹਾਲਾਂਕਿ ਅਸੀਂ ਇੱਥੇ ਗੱਲ ਸਿਰਫ਼ ਇਕ ਕੋਚਿੰਗ ਸੈਂਟਰ ਦੀ ਕਰ ਰਹੇ ਹਾਂ, ਜਦੋਂ ਕਿ ਇਟਲੀ ਦੇ ਵੱਖ-ਵੱਖ ਸੂਬਿਆਂ ਵਿੱਚ ਕਈ ਅਜਿਹੇ ਕੋਚਿੰਗ ਸੈਂਟਰ ਕੰਮ ਕਰ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਬਜਟ ਦਾ ਵਿਰੋਧ ਕਰਨ ਵਾਲਿਆਂ ਨੂੰ CM ਮਾਨ ਦਾ ਜਵਾਬ, ਪੰਜਾਬ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਪੜ੍ਹੋ Top 10
NEXT STORY