ਵਾਸ਼ਿੰਗਟਨ (ਆਈਏਐਨਐਸ): ਭਾਰਤ ਅਤੇ ਕੈਨੇਡਾ ਦੇ ਸੰਬੰਧ ਡੂੰਘੇ ਹੋ ਰਹੇ ਹਨ। ਕੈਨੇਡਾ ਅਤੇ ਭਾਰਤ ਵਿਚਕਾਰ ਆਰਥਿਕ ਤੇ ਵਪਾਰਕ ਸਬੰਧਾਂ ਨੂੰ ਮੁੜ ਪਟਰੀ 'ਤੇ ਲਿਆਉਣ ਲਈ ਕੈਨੇਡਾ ਨੇ ਪਿਛਲੇ 30 ਸਾਲਾਂ ਵਿੱਚ ਆਪਣਾ ਸਭ ਤੋਂ ਵੱਡਾ ਟਰੇਡ ਮਿਸ਼ਨ ਮਤਲਬ ਵਪਾਰਕ ਮੰਡਲ ਭਾਰਤ ਭੇਜਣ ਦਾ ਐਲਾਨ ਕੀਤਾ ਹੈ। ਭਾਰਤੀ ਮੂਲ ਦੇ ਕੈਨੇਡੀਅਨ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਦੀ ਅਗਵਾਈ ਹੇਠ ਲਗਭਗ 300 ਵਪਾਰਕ ਪ੍ਰਤੀਨਿਧੀਆਂ ਦਾ ਇਹ ਵਫ਼ਦ ਮੁੰਬਈ ਅਤੇ ਬੈਂਗਲੁਰੂ ਦਾ ਦੌਰਾ ਕਰੇਗਾ। 'ਗਲੋਬਲ ਅਫੇਅਰਜ਼ ਕੈਨੇਡਾ' ਅਨੁਸਾਰ ਇਹ ਵਪਾਰਕ ਮਿਸ਼ਨ 12 ਅਕਤੂਬਰ ਤੋਂ 17 ਅਕਤੂਬਰ ਤੱਕ ਚੱਲੇਗਾ, ਜਿਸ ਦਾ ਮੁੱਖ ਮਕਸਦ ਸਾਲ ਦੇ ਅੰਤ ਤੱਕ ਦੋਵਾਂ ਦੇਸ਼ਾਂ ਵਿਚਾਲੇ 'ਵਿਆਪਕ ਆਰਥਿਕ ਭਾਈਵਾਲੀ ਸਮਝੌਤੇ' (CEPA) ਨੂੰ ਅੰਤਿਮ ਰੂਪ ਦੇਣਾ ਹੈ।
ਕੈਨੇਡੀਅਨ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਦੱਸਿਆ ਕਿ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਭਾਰਤ ਵਿੱਚ ਕੈਨੇਡੀਅਨ ਕਾਰੋਬਾਰਾਂ ਲਈ ਨਵੇਂ ਅਵਸਰ ਪੈਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਏਅਰੋਸਪੇਸ, ਖੇਤੀਬਾੜੀ-ਭੋਜਨ ਅਤੇ ਕਲੀਨ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਭਾਰਤ ਦੀ ਵਧਦੀ ਮੰਗ ਨੂੰ ਕੈਨੇਡੀਅਨ ਮਾਹਰਤਾ ਨਾਲ ਜੋੜ ਕੇ 2030 ਤੱਕ ਦੋਵਾਂ ਦੇਸ਼ਾਂ ਵਿਚਕਾਰ ਦੋ-ਪੱਖੀ ਵਪਾਰ ਨੂੰ ਦੁੱਗਣਾ ਕਰਕੇ 70 ਅਰਬ ਡਾਲਰ ਤੱਕ ਪਹੁੰਚਾਇਆ ਜਾਵੇਗਾ। ਇਸ ਵਫ਼ਦ ਵਿੱਚ ਏਅਰੋਸਪੇਸ, ਸਪੇਸ, ਕਲੀਨ ਟੈਕਨਾਲੋਜੀ, ਊਰਜਾ, ਸੂਚਨਾ ਤੇ ਸੰਚਾਰ ਤਕਨਾਲੋਜੀ, ਲਾਈਫ਼ ਸਾਇੰਸਜ਼, ਖੇਤੀ-ਭੋਜਨ ਅਤੇ ਜੰਗਲਾਤ ਉਤਪਾਦਾਂ ਨਾਲ ਜੁੜੀਆਂ ਕੰਪਨੀਆਂ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ- ਇਪਸਾ ਪੰਜਾਬੀ ਸਕੂਲ ਦਾ ਮੇਅਰ ਟੈਰੇਸਾ ਹਾਰਡਿੰਗ ਵੱਲੋਂ ਰਸਮੀ ਉਦਘਾਟਨ
ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸਬੰਧਾਂ ਨੂੰ ਮੁੜ ਸੁਚਾਰੂ ਬਣਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ CEPA ਗੱਲਬਾਤ ਦੁਬਾਰਾ ਸ਼ੁਰੂ ਕੀਤੀ ਗਈ ਹੈ। ਇਸ ਵਪਾਰਕ ਮਿਸ਼ਨ ਤੋਂ ਪਹਿਲਾਂ 5 ਤੋਂ 9 ਅਕਤੂਬਰ ਤੱਕ ਓਟਾਵਾ ਵਿੱਚ ਕੈਨੇਡਾ-ਭਾਰਤ CEPA ਗੱਲਬਾਤ ਦਾ ਪੰਜਵਾਂ ਦੌਰ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, 1 ਅਕਤੂਬਰ ਨੂੰ ਮਿਲਵਾਕੀ ਵਿੱਚ G20 ਵਪਾਰ ਮੰਤਰੀਆਂ ਦੀ ਬੈਠਕ ਦੌਰਾਨ ਮਨਿੰਦਰ ਸਿੱਧੂ ਨੇ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨਾਲ ਵੀ ਮੁਲਾਕਾਤ ਕਰਕੇ ਵਪਾਰਕ ਗੱਲਬਾਤ ਦੀ ਸਮੀਖਿਆ ਕੀਤੀ ਸੀ।
ਕੈਨੇਡਾ ਸਰਕਾਰ ਦੇ ਅੰਕੜਿਆਂ ਅਨੁਸਾਰ ਸਾਲ 2025 ਵਿੱਚ ਕੈਨੇਡਾ ਅਤੇ ਭਾਰਤ ਵਿਚਕਾਰ ਕੁੱਲ ਵਸਤੂਆਂ ਅਤੇ ਸੇਵਾਵਾਂ ਦਾ ਦੋਪੱਖੀ ਵਪਾਰ 30.4 ਅਰਬ ਕੈਨੇਡੀਅਨ ਡਾਲਰ ਰਿਹਾ ਸੀ। ਇਸ ਵਿੱਚ ਭਾਰਤ ਨੂੰ ਕੈਨੇਡਾ ਦਾ ਵਸਤੂ ਨਿਰਯਾਤ 3.9 ਅਰਬ ਕੈਨੇਡੀਅਨ ਡਾਲਰ (ਮੁੱਖ ਤੌਰ 'ਤੇ ਸਬਜ਼ੀਆਂ, ਖਣਿਜ ਬਾਲਣ, ਤੇਲ ਅਤੇ ਵੁੱਡ ਪਲਪ) ਸੀ, ਜਦੋਂ ਕਿ ਭਾਰਤ ਤੋਂ ਆਯਾਤ 9.7 ਅਰਬ ਕੈਨੇਡੀਅਨ ਡਾਲਰ (ਕੀਮਤੀ ਪੱਥਰ, ਧਾਤਾਂ, ਮਸ਼ੀਨਰੀ ਅਤੇ ਫਾਰਮਾਸਿਊਟੀਕਲ) ਸੀ। ਸਾਲ 2025 ਵਿੱਚ ਭਾਰਤ ਵਿੱਚ ਕੈਨੇਡੀਅਨ ਪ੍ਰਤੱਖ ਵਿਦੇਸ਼ੀ ਨਿਵੇਸ਼ (FDI) 11.4 ਅਰਬ ਕੈਨੇਡੀਅਨ ਡਾਲਰ ਅਤੇ ਕੈਨੇਡਾ ਵਿੱਚ ਭਾਰਤੀ ਨਿਵੇਸ਼ 9.7 ਅਰਬ ਕੈਨੇਡੀਅਨ ਡਾਲਰ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਰਪੀ ਦੇਸ਼ਾਂ ਲਈ ਰੂਸ ਵੱਡਾ ਖ਼ਤਰਾ ! ਬ੍ਰੈਗਜ਼ਿਟ ਜਨਮਤ ਸੰਗ੍ਰਹਿ 'ਚ ਦਿੱਤਾ ਦਖਲ : ਬ੍ਰਿਟਿਸ਼ ਪ੍ਰਧਾਨ ਮੰਤਰੀ
NEXT STORY