ਕੋਲੰਬੋ- ਭਾਰਤ ਨੇ ਬੁੱਧਵਾਰ ਨੂੰ ਸ਼੍ਰੀਲੰਕਾ ਨੂੰ ਲੱਗਭਗ 40 ਹਜ਼ਾਰ ਮੀਟ੍ਰਿਕ ਟਨ ਪੈਟਰੋਲ ਦੀ ਸਪਲਾਈ ਕੀਤੀ, ਤਾਂ ਕਿ ਦੇਸ਼ ’ਚ ਈਂਧਨ ਦੀ ਕਮੀ ਨੂੰ ਘੱਟ ਕਰਨ ’ਚ ਮਦਦ ਮਿਲ ਸਕੇ। ਦੱਸ ਦੇਈਏ ਕਿ ਸ਼੍ਰੀਲੰਕਾ ਗੰਭੀਰ ਆਰਥਿਕ ਅਤੇ ਊਰਜਾ ਸੰਕਟ ਤੋਂ ਜੂਝ ਰਿਹਾ ਹੈ। ਸ਼੍ਰੀਲੰਕਾ ’ਚ ਭਾਰਤੀ ਹਾਈ ਕਮਿਸ਼ਨ ਨੇ ਪੇਖ ਦਾ ਐਲਾਨ ਕਰਨ ਲਈ ਆਪਣੇ ਟਵਿੱਟਰ ਹੈਂਡਲ ਦਾ ਸਹਾਰਾ ਲਿਆ।
ਸ਼੍ਰੀਲੰਕਾ ’ਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ, ‘‘ਸ਼੍ਰੀਲੰਕਾ ਦੇ ਲੋਕਾਂ ਲਈ ਭਾਰਤ ਦੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ, 40 ਹਜ਼ਾਰ ਮੀਟ੍ਰਿਕ ਟਨ ਪੈਟਰੋਲ ਅੱਜ ਕੋਲੰਬੋ ਪਹੁੰਚਿਆ। ਇਸ ਦੇ ਨਾਲ ਹੀ ਭਾਰਤ ਨੇ ਹੁਣ ਤੱਕ ਕਈ ਖੇਪਾਂ ’ਚ ਦੇਸ਼ ਨੂੰ 4,40,00 ਮੀਟ੍ਰਿਕ ਟਨ ਵੱਖ-ਵੱਖ ਕਿਸਮ ਦੇ ਈਂਧਨ ਦੀ ਡਿਲਿਵਰੀ ਕੀਤੀ ਹੈ। ਦੱਸ ਦੇਈਏ ਕਿ ਭਾਰਤ ਅਤੇ ਸ਼੍ਰੀਲੰਕਾ ਨੇ 2 ਫਰਵਰੀ 2022 ਨੂੰ ਪੈਟਰੋਲੀਮ ਉਤਪਾਦਾਂ ਦੀ ਖਰੀਦ ਲਈ 50 ਕਰੋੜ ਡਾਲਰ ਦੇ ਕਰਜ਼ ’ਤੇ ਦਸਤਖ਼ਤ ਕੀਤੇ ਸਨ।
ਦੱਸ ਦੇਈਏ ਕਿ ਮੌਜੂਦਾ ਸਮੇਂ ’ਚ ਸ਼੍ਰੀਲੰਕਾ ਭੋਜਨ ਅਤੇ ਬਿਜਲੀ ਦੀ ਕਮੀ ਨਾਲ ਜੂਝ ਰਿਹਾ ਹੈ। ਦੇਸ਼ ਨੂੰ ਆਪਣੇ ਗੁਆਂਢੀਆਂ ਤੋਂ ਮਦਦ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਮੰਦੀ ਦਾ ਕਾਰਨ ਕੋਵਿਡ-19 ਮਹਾਮਾਰੀ ਦੌਰਾਨ ਸੈਰ-ਸਪਾਟੇ 'ਤੇ ਰੋਕ ਕਾਰਨ ਵਿਦੇਸ਼ੀ ਮੁਦਰਾ ਦੀ ਕਮੀ ਹੈ। ਦੇਸ਼ ਲੋੜੀਂਦਾ ਈਂਧਨ ਅਤੇ ਗੈਸ ਖਰੀਦਣ ਤੋਂ ਅਸਮਰੱਥ ਹੈ, ਜਦਕਿ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹੋ ਰਹੇ ਹਨ।
ਸਕਾਟਲੈਂਡ ਦੀ ਇਸ ਜੇਲ੍ਹ 'ਚ ਲੱਗਿਆ ਪਹਿਲਾ ਬਾਡੀ ਸਕੈਨਰ
NEXT STORY