ਇੰਟਰਨੈਸ਼ਨਲ - ਭਾਰਤ ਨੇ ਸੰਯੁਕਤ ਰਾਸ਼ਟਰ 'ਚ ਪਾਕਿਸਤਾਨ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ "ਮੰਦਭਾਗਾ" ਹੈ ਕਿ ਇਸਲਾਮਾਬਾਦ ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਬਾਰੇ ਝੂਠੇ ਅਤੇ ਗੁਮਰਾਹਕੁੰਨ ਦਾਅਵਿਆਂ ਨੂੰ ਫੈਲਾ ਕੇ ਵਿਸ਼ਵ ਸੰਸਥਾ ਦੇ ਪਲੇਟਫਾਰਮ ਦੀ ਦੁਰਵਰਤੋਂ ਕਰਨਾ ਜਾਰੀ ਰੱਖਦਾ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੀ ਚੌਥੀ ਕਮੇਟੀ 'ਚ "ਬਸਤੀਵਾਦ ਦੇ ਖਾਤਮੇ" 'ਤੇ ਬਹਿਸ ਦੌਰਾਨ ਪਾਕਿਸਤਾਨ ਵੱਲੋਂ ਦਿੱਤੇ ਗਏ ਬਿਆਨ ਦੇ ਜਵਾਬ ਵਿੱਚ ਆਪਣੇ "ਜਵਾਬ ਦੇਣ ਦੇ ਅਧਿਕਾਰ" ਦੀ ਵਰਤੋਂ ਕੀਤੀ। ਇਹ ਕਮੇਟੀ ਬਸਤੀਵਾਦ ਦੇ ਖਾਤਮੇ ਨਾਲ ਸਬੰਧਤ ਖਾਸ ਰਾਜਨੀਤਿਕ ਮੁੱਦਿਆਂ ਅਤੇ ਮਾਮਲਿਆਂ 'ਤੇ ਵਿਚਾਰ ਕਰਦੀ ਹੈ।
ਇਸ ਦੌਰਾਨ ਭਾਰਤ ਵੱਲੋਂ ਜਵਾਬ ਦਿੰਦਿਆਂ ਸੰਸਦ ਮੈਂਬਰ ਮਹਿਮਾ ਕੁਮਾਰੀ ਮੇਵਾੜ ਨੇ ਕਿਹਾ, "ਇਹ ਮੰਦਭਾਗਾ ਹੈ ਕਿ ਪਾਕਿਸਤਾਨ ਭਾਰਤੀ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਬਾਰੇ ਝੂਠੇ ਅਤੇ ਗੁੰਮਰਾਹਕੁੰਨ ਦਾਅਵੇ ਫੈਲਾ ਕੇ ਇਸ ਮਹਾਨ ਪਲੇਟਫਾਰਮ ਦੀ ਦੁਰਵਰਤੋਂ ਕਰਦਾ ਰਹਿੰਦਾ ਹੈ।" ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਫੌਜੀ ਤਾਨਾਸ਼ਾਹੀ, ਚੋਣਾਂ 'ਚ ਧਾਂਦਲੀ, ਪ੍ਰਸਿੱਧ ਚੁਣੇ ਹੋਏ ਨੇਤਾਵਾਂ ਨੂੰ ਕੈਦ ਕਰਨ, ਧਾਰਮਿਕ ਕੱਟੜਵਾਦ ਅਤੇ ਅੱਤਵਾਦ ਨੂੰ ਰਾਜ ਨੀਤੀ ਵਜੋਂ ਉਤਸ਼ਾਹਿਤ ਕਰਨ ਦਾ ਲੰਮਾ ਇਤਿਹਾਸ ਰਿਹਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਦੇਸ਼ ਨੂੰ ਭਵਿੱਖ 'ਚ ਇਸ ਪਲੇਟਫਾਰਮ 'ਤੇ ਦੂਜਿਆਂ ਨੂੰ "ਪ੍ਰਚਾਰ" ਕਰਨ ਤੋਂ ਬਚਣਾ ਚਾਹੀਦਾ ਹੈ ਅਤੇ "ਜੰਮੂ ਅਤੇ ਕਸ਼ਮੀਰ ਭਾਰਤ ਦਾ ਇੱਕ ਅਨਿੱਖੜਵਾਂ ਅਤੇ ਅਟੁੱਟ ਅੰਗ ਹੈ ਅਤੇ ਹਮੇਸ਼ਾ ਰਹੇਗਾ।"
ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਆਪਣੇ ਉਸ ਦੇ ਨਾਜਾਇਜ਼ ਕਬਜ਼ੇ ਵਾਲੇ ਖੇਤਰਾਂ 'ਚ ਜਾਰੀ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਤੁਰੰਤ ਰੋਕਣ ਦਾ ਸੱਦਾ ਦਿੰਦਿਆ ਕਿਹਾ ਕਿ ਇਨ੍ਹਾਂ ਖੇਤਰਾਂ ਦੀ ਆਬਾਦੀ ਪਾਕਿਸਤਾਨੀ ਫੌਜ ਦੇ ਕਬਜ਼ੇ, ਘਾਣ, ਬੇਰਹਿਮੀ ਤੇ ਸਰੋਤਾਂ ਦੇ ਗੈਰ-ਕਾਨੂੰਨੀ ਸ਼ੋਸ਼ਣ ਵਿਰੁੱਧ ਬਗਾਵਤ ਕਰ ਰਹੀ ਹੈ। ਹਾਲਾਂਕਿ ਮੇਵਾੜ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ 'ਚ, ਪਾਕਿਸਤਾਨੀ ਹਥਿਆਰਬੰਦ ਫੌਜਾਂ ਅਤੇ ਉਨ੍ਹਾਂ ਦੇ ਪ੍ਰੌਕਸੀ ਸੰਗਠਨਾਂ ਨੇ ਆਪਣੇ ਬੁਨਿਆਦੀ ਅਧਿਕਾਰਾਂ, ਆਜ਼ਾਦੀਆਂ ਅਤੇ ਜ਼ਰੂਰੀ ਸਹੂਲਤਾਂ ਲਈ ਪ੍ਰਦਰਸ਼ਨ ਕਰ ਰਹੇ ਬਹੁਤ ਸਾਰੇ ਨਿਰਦੋਸ਼ ਨਾਗਰਿਕਾਂ ਨੂੰ ਮਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮੇਵਾੜ 15 ਸੰਸਦ ਮੈਂਬਰਾਂ ਦੇ ਵਫ਼ਦ ਦਾ ਹਿੱਸਾ ਹਨ ਜੋ ਇਸ ਹਫ਼ਤੇ ਦੇ ਸ਼ੁਰੂ 'ਚ ਸੰਯੁਕਤ ਰਾਸ਼ਟਰ ਦੇ ਕੰਮਕਾਜ ਨੂੰ ਸਮਝਣ ਲਈ ਇੱਥੇ ਦੌਰੇ 'ਤੇ ਪਹੁੰਚੇ ਸਨ। ਇਸ ਦੌਰੇ ਦੌਰਾਨ ਸੰਸਦ ਮੈਂਬਰਾਂ ਨੇ ਸੰਯੁਕਤ ਰਾਸ਼ਟਰ 'ਚ ਕਈ ਗਤੀਵਿਧੀਆਂ 'ਚ ਹਿੱਸਾ ਲਿਆ। ਉਹ ਨਿਊਯਾਰਕ 'ਚ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਆਯੋਜਿਤ ਇਕ ਵਿਸ਼ੇਸ਼ ਸਵਾਗਤ ਸਮਾਰੋਹ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮਿਲੇ।
ਖ਼ਤਰੇ 'ਚ ਬੰਗਲਾਦੇਸ਼ ਦਾ ਭਵਿੱਖ ! ਸਾਬਕਾ PM ਸ਼ੇਖ ਹਸੀਨਾ ਨੇ ਜਤਾਈ ਚਿੰਤਾ
NEXT STORY