ਇੰਟਰਨੈਸ਼ਨਲ ਡੈਸਕ- ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦੇ ਹਾਲ ਹੀ 'ਚ ਹੋਏ ਭਾਰਤ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਇਤਿਹਾਸਕ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ ਹਨ, ਜਿਨ੍ਹਾਂ ਨਾਲ ਨੇਪਾਲ ਦੇ ਟੂਰਿਜ਼ਮ ਸੈਕਟਰ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਨੇਪਾਲ ਦੇ ਸੈਰ-ਸਪਾਟਾ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਹਵਾਈ ਅਤੇ ਰੇਲ ਸੰਪਰਕ ਵਧਣ ਨਾਲ ਆਉਣ ਵਾਲੇ ਸਮੇਂ ਵਿੱਚ ਨੇਪਾਲ ਆਉਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ।
ਕਾਰੋਬਾਰੀਆਂ ਅਨੁਸਾਰ, ਭੈਰਹਵਾ (ਗੌਤਮ ਬੁੱਧ ਅੰਤਰਰਾਸ਼ਟਰੀ ਹਵਾਈ ਅੱਡਾ) ਅਤੇ ਲਖਨਊ ਵਿਚਾਲੇ ਦੋ-ਤਰਫ਼ਾ ਉਡਾਣਾਂ ਦੀ ਸਹਿਮਤੀ ਬਣਨ ਅਤੇ ਅਯੁੱਧਿਆ ਤੋਂ ਜਨਕਪੁਰ ਧਾਮ ਵਿਚਾਲੇ ਨਵੀਂ ਸਿੱਧੀ ਰੇਲ ਸੇਵਾ 'ਸਰਯੂ-ਕਮਲਾ ਐਕਸਪ੍ਰੈੱਸ' ਸ਼ੁਰੂ ਹੋਣ ਨਾਲ ਦੋਵਾਂ ਦੇਸ਼ਾਂ ਵਿਚਾਲੇ ਧਾਰਮਿਕ ਅਤੇ ਆਮ ਸੈਰ-ਸਪਾਟਾ ਤੇਜ਼ੀ ਨਾਲ ਵਧੇਗਾ।
ਸੈਰ-ਸਪਾਟਾ ਸਨਅਤ ਨਾਲ ਜੁੜੀਆਂ ਪ੍ਰਮੁੱਖ ਸੰਸਥਾਵਾਂ- ਜਿਵੇਂ ਕਿ ਹੋਟਲ ਐਸੋਸੀਏਸ਼ਨ ਨੇਪਾਲ (HAN), ਟ੍ਰੈਕਿੰਗ ਏਜੰਸੀਜ਼ ਐਸੋਸੀਏਸ਼ਨ ਆਫ਼ ਨੇਪਾਲ (TAAN) ਅਤੇ ਨੇਪਾਲ ਐਸੋਸੀਏਸ਼ਨ ਆਫ਼ ਟੂਰ ਐਂਡ ਟਰੈਵਲ ਏਜੰਟਸ ਦੇ ਨੁਮਾਇੰਦਿਆਂ ਨੂੰ ਪ੍ਰਧਾਨ ਮੰਤਰੀ ਦੇ ਵਫ਼ਦ ਵਿੱਚ ਸ਼ਾਮਲ ਕਰਨ ਦਾ ਸਵਾਗਤ ਕੀਤਾ ਗਿਆ ਹੈ। ਕਾਰੋਬਾਰੀਆਂ ਨੇ ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਸੈਲਾਨੀਆਂ ਦੀ ਆਵਾਜਾਈ ਨੂੰ ਹੋਰ ਸੁਖਾਲਾ ਬਣਾਉਣ ਲਈ ਸਰਹੱਦੀ ਲਾਂਘਿਆਂ 'ਤੇ ਪ੍ਰਬੰਧ ਸੁਧਾਰੇ ਜਾਣ ਅਤੇ ਨਵੀਆਂ ਪਹਿਲਕਦਮੀਆਂ ਕੀਤੀਆਂ ਜਾਣ।
ਚੀਨ ਦੀ ਸਫਲਤਾ ਝੂਠ ਦੀ ਬੁਨਿਆਦ 'ਤੇ ਟਿਕੀ : ਰਿਪੋਰਟ
NEXT STORY