ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੀ ਜੇਲ੍ਹ ’ਚ ਬੰਦ ਬਦਨਾਮ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਹਾਫ਼ਿਜ਼ ਸਈਦ ਇਸ ਸਮੇਂ ਲਾਹੌਰ ਦੇ ਇਕ ਹਸਪਤਾਲ ਦੇ ਆਈ. ਸੀ. ਯੂ. ਯੂਨਿਟ ਵਿਚ ਦਾਖ਼ਲ ਹੈ। ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀਆਂ ’ਚੋਂ ਇਕ ਹਾਫਿਜ਼ ਸਈਦ ਦੀ ਹਾਲਤ ਫਿਲਹਾਲ ਨਾਜ਼ੁਕ ਦੱਸੀ ਜਾ ਰਹੀ ਹੈ। ਜਿਵੇਂ ਹੀ ਹਾਫਿਸ ਸਈਦ ਨਾਲ ਜੁੜੀ ਇਹ ਖ਼ਬਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਾਹਮਣੇ ਆਈ ਤਾਂ ਇਸ ਗੱਲ ਨੇ ਜ਼ੋਰ ਫੜ ਲਿਆ ਕਿ ਉਸ ਨੂੰ ਹਸਪਤਾਲ ਕਿਉਂ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹ ਕਿਸ ਬੀਮਾਰੀ ਤੋਂ ਪੀੜਤ ਸੀ।
ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਮਾਮਲਾ, ਭਾਰਤਵੰਸ਼ੀ ਸੰਗਠਨ ਦੀ ਅਮਰੀਕੀ ਸਰਕਾਰ ਨੂੰ ਚਿਤਾਵਨੀ
ਸੂਤਰਾਂ ਮੁਤਾਬਕ ਖ਼ਤਰਨਾਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਸ ਸਈਦ ਨੂੰ ਖ਼ਤਰਨਾਕ ਭੋਜਨ ਜ਼ਹਿਰ (Dangerous food poisoning) ਦੀ ਸ਼ਿਕਾਇਤ ਤੋਂ ਬਾਅਦ ਲਾਹੌਰ ਦੇ ਮੇਓ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਬੀਤੇ ਦਿਨ ਦੁਪਹਿਰ ਨੂੰ ਉਸ ਨੂੰ ਖੂਨ ਦੀ ਉਲਟੀ ਵੀ ਆਈ। ਸੂਤਰਾਂ ਮੁਤਾਬਕ ਹਾਫਿਜ਼ ਸਈਦ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਜ਼ਹਿਰ ਦਿੱਤਾ ਸੀ ਅਤੇ ਹੁਣ ਉਹ ਆਈ. ਸੀ. ਯੂ. ’ਚ ਦਾਖ਼ਲ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੋਸ਼ਲ ਮੀਡੀਆ ’ਤੇ ਐਕਸ ਨਾਂ ਦੇ ਹੈਂਡਲ ’ਚ ਲਿਖਿਆ ਗਿਆ ਹੈ ਕਿ ਅਸੀਂ ਹਾਫਿਸ ਸਈਦ ਨੂੰ ਧਮਕੀ ਦਿੱਤੀ ਸੀ ਕਿ ਅਸੀਂ ਉਸ ਦੇ ਘਰ ’ਚ ਦਾਖਲ ਹੋ ਕੇ ਉਸ ਨੂੰ ਮਾਰ ਦੇਵਾਂਗੇ। ਹਾਫਿਜ਼ ਸਈਦ 200 ਤੋਂ ਵੱਧ ਲੋਕਾਂ ਦਾ ਕਾਤਲ ਹੈ। ਉਹ ਮੁੰਬਈ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਸੀ।
ਇਹ ਵੀ ਪੜ੍ਹੋ: ਅਧਿਐਨ 'ਚ ਖ਼ੁਲਾਸਾ; ਗਰਭ ਅਵਸਥਾ ਦੌਰਾਨ ਹਰੇਕ 8 'ਚੋਂ 1 ਔਰਤ ਨਾਲ ਹਸਪਤਾਲਾਂ ’ਚ ਹੁੰਦੈ ਮਾੜਾ ਵਤੀਰਾ
ਹੈਂਡਲਰ ਨੇ ਇਹ ਵੀ ਲਿਖਿਆ ਹੈ ਕਿ ਭਾਰਤ ’ਚ ਕਾਂਗਰਸ ਦੇ ਰਾਜ ’ਚ ਕਸਾਬ ਵਰਗੇ ਅੱਤਵਾਦੀਆਂ ਨੂੰ ਬਰਿਆਨੀ ਖੁਆਈ ਜਾਂਦੀ ਸੀ ਪਰ ਨਰਿੰਦਰ ਮੋਦੀ ਦੇ ਦੌਰ ’ਚ ਅੱਤਵਾਦੀਆਂ ਨੂੰ ਜ਼ਹਿਰੀਲੀ ਖੀਰ ਖੁਆਈ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਾਫਿਜ਼ ਸਈਦ ਦੀ ਹਾਲਤ ਫਿਲਹਾਲ ਕਾਫੀ ਨਾਜ਼ੁਕ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਲਾਹੌਰ ਦੇ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਇਹ ਵੀ ਪੜ੍ਹੋ: ਦੁਨੀਆ ਭਰ 'ਚ 'ਆਪ' ਸਮਰਥਕਾਂ ਨੇ ਕੀਤੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਨਿੰਦਾ, ਰੱਖੀ ਇੱਕ ਦਿਨ ਦੀ ਭੁੱਖ ਹੜਤਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਮਾਮਲਾ, ਭਾਰਤਵੰਸ਼ੀ ਸੰਗਠਨ ਦੀ ਅਮਰੀਕੀ ਸਰਕਾਰ ਨੂੰ ਚਿਤਾਵਨੀ
NEXT STORY