ਵਾਸ਼ਿੰਗਟਨ (ਭਾਸ਼ਾ)- ਭਾਰਤ ਅਤੇ ਅਮਰੀਕਾ ਨੇ ਮੰਗਲਵਾਰ ਨੂੰ ਰੱਖਿਆ ਤਕਨੀਕ ਸਹਿਯੋਗ ਅਤੇ ਦੋ ਪੱਖੀ ਗੱਲਬਾਤ ਨੂੰ ਮਜ਼ਬੂਤ ਕਰਨ ਅਤੇ ਫੌਜੀ ਯੰਤਰਾਂ ਦੇ ਸਹਿ-ਉਤਪਾਦਨ ਅਤੇ ਸਹਿ-ਵਿਕਾਸ ਦੇ ਮੌਕੇ ਪੈਦਾ ਕਰਨ ਨਾਲ ਸਬੰਧਿਤ ਇਕ ਸਮਝੌਤੇ 'ਤੇ ਹਸਤਾਖਰ ਕੀਤੇ। ਇਸ ਸਮਝੌਤੇ 'ਤੇ ਮੰਗਲਵਾਰ ਨੂੰ 10ਵੀਂ ਰੱਖਿਆ ਤਕਨੀਕ ਅਤੇ ਵਪਾਰ ਪਹਿਲ (ਡੀ.ਟੀ.ਟੀ.ਆਈ.) ਸਮੂਹ ਦੀ ਆਨਲਾਈਨ ਮੀਟਿੰਗ ਦੌਰਾਨ ਰੱਖਿਆ ਮੰਤਰਾਲਾ ਦੇ ਸਕੱਤਰ (ਰੱਖਿਆ ਉਤਪਾਦਨ) ਰਾਜਕੁਮਾਰ ਅਤੇ ਅਮਰੀਕੀ ਰੱਖਿਆ ਵਿਭਾਗ ਵਿਚ ਅਵਰ ਸਕੱਤਰ ਏਲੇਨ ਲਾਰਡ ਨੇ ਹਸਤਾਖਰ ਕੀਤੇ। ਕੁਮਾਰ ਅਤੇ ਲਾਰਡ ਨੇ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ।
ਪੈਂਟਾਗਨ ਨੇ ਇਕ ਬਿਆਨ ਵਿਚ ਕਿਹਾ ਕਿ ਡੀ.ਟੀ.ਟੀ.ਆਈ. ਦੀ ਸਫਲਤਾ ਦੀ ਵਚਨਬੱਧਤਾ ਨੂੰ ਦਰਸ਼ਾਉਣ ਲਈ ਸਹਿ-ਪ੍ਰਧਾਨਾਂ ਨੇ ਸਮਝੌਤੇ 'ਤੇ ਹਸਤਾਖਰ ਕੀਤੇ, ਜਿਸ ਅਧੀਨ ਕਈ ਵਿਸ਼ੇਸ਼ ਡੀ.ਟੀ.ਟੀ.ਆਈ ਪ੍ਰਾਜੈਕਟਾਂ 'ਤੇ ਵਿਸਥਾਰਤ ਯੋਜਨਾ ਬਣਾ ਕੇ ਰੱਖਿਆ ਤਕਨੀਕ ਸਹਿਯੋਗ ਅਤੇ ਸਾਡੀ ਗੱਲਬਾਤ ਨੂੰ ਮਜ਼ਬੂਤ ਕਰਨ ਦਾ ਐਲਾਨ ਕੀਤਾ ਗਿਆ।
ਅਮਰੀਕਾ ਨੇ ਚੀਨ ਤੇ ਹਾਂਗਕਾਂਗ ਦੀ ਯਾਤਰਾ ਨੂੰ ਲੈ ਕੇ ਨਵੀਂ ਚਿਤਾਵਨੀ ਕੀਤੀ ਜਾਰੀ
NEXT STORY