ਹਿਊਸਟਨ (ਭਾਸ਼ਾ)- ਅਮਰੀਕਾ 'ਚ ਪਾਬੰਦੀ ਦੇ ਬਾਵਜੂਦ ਰਾਈਫਲ 'ਚ 'ਬੰਪ ਸਟਾਕ' ਲਗਾਉਣ ਦੇ ਮਾਮਲੇ ਵਿਚ ਇਕ ਭਾਰਤੀ-ਅਮਰੀਕੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪਿਛਲੇ ਸਾਲ ਟਰੰਪ ਪ੍ਰਸ਼ਾਸਨ ਵਲੋਂ ਬੰਪ ਸਟਾਕ 'ਤੇ ਰੋਕ ਲਗਾਉਣ ਤੋਂ ਬਾਅਦ ਇਹ ਪਹਿਲਾ ਮਾਮਲਾ ਹੈ। ਭਾਰਤੀ ਮੂਲ ਦੇ 43 ਸਾਲਾ ਅਜੇ ਢੀਂਗਰਾ ਜੇਕਰ ਦੋਸ਼ੀ ਕਰਾਰ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ 10 ਸਾਲ ਤੱਕ ਦੀ ਕੈਦ ਅਤੇ 2,50,000 ਡਾਲਰ (ਤਕਰੀਬਨ 1.8 ਕਰੋੜ ਰੁਪਏ) ਦਾ ਜੁਰਮਾਨਾ ਹੋ ਸਕਦਾ ਹੈ। ਅਦਾਲਤ ਨੇ ਉਨ੍ਹਾਂ ਨੂੰ 12 ਸਤੰਬਰ ਨੂੰ ਪੇਸ਼ ਹੋਣ ਨੂੰ ਕਿਹਾ ਹੈ। 'ਬੰਪ ਸਟਾਕ' ਰਾਈਫਲ ਵਿਚ ਲਗਾਇਆ ਜਾਣ ਵਾਲਾ ਯੰਤਰ ਹੈ ਜਿਸ ਦੀ ਮਦਦ ਨਾਲ ਸੈਮੀ ਆਟੋਮੈਟਿਕ ਬੰਦੂਕ ਨਾਲ ਲੰਬੇ ਸਮੇਂ ਤੱਕ ਅਤੇ ਛੇਤੀ-ਛੇਤੀ ਗੋਲੀਆਂ ਚਲਾਈਆਂ ਜਾ ਸਕਦੀਆਂ ਹਨ। ਅਮਰੀਕੀ ਨਿਆ ਵਿਭਾਗ ਨੇ ਦੱਸਿਆ ਕਿ ਢੀਂਗਰਾ 'ਤੇ ਮਸ਼ੀਨਗਨ ਰੱਖਣ ਸਣੇ ਹਥਿਆਰ ਕਾਨੂੰਨ ਉਲੰਘਣਾ ਦੇ ਚਾਰ ਦੋਸ਼ ਲਗਾਏ ਗਏ ਹਨ।
ਦੋ ਮਾਮਲੇ ਹਥਿਆਰ ਰੱਖਣ ਨੂੰ ਲੈ ਕੇ ਝੂਠੀ ਗਵਾਹੀ ਦੇਣ ਦੇ ਹਨ। ਜਾਂਚ ਵਿਚ ਪਾਇਆ ਗਿਆ ਕਿ ਢੀਂਗਰਾ ਦਾ ਇਕ ਮਾਨਸਿਕ ਡਾਕਟਰੀ ਸੰਸਥਾਨ ਵਿਚ ਇਲਾਜ ਚੱਲ ਰਿਹਾ ਸੀ ਅਤੇ ਉਸ 'ਤੇ ਬੰਦੂਕ ਰੱਖਣ 'ਤੇ ਰੋਕ ਲਗਾਈ ਗਈ ਸੀ। ਪ੍ਰਸ਼ਾਸਨ ਨੂੰ ਢੀਂਗਰਾ 'ਤੇ ਪਿਛਲੇ ਮਹੀਨੇ ਉਸ ਸਮੇਂ ਸ਼ੱਕ ਹੋਇਆ, ਜਦੋਂ ਉਸ ਨੇ ਚਾਰਜ ਡਬਲਿਊ ਵਾਸ਼ਿੰਗਟਨ ਫਾਉਂਡੇਸ਼ਨ ਨੂੰ ਸ਼ੱਕੀ ਸੰਦੇਸ਼ ਭੇਜਿਆ। ਢੀਂਗਰਾ ਨੇ ਈਮੇਲ ਵਿਚ ਬੁੱਸ਼ ਤੋਂ ਆਪਣੀ ਹੱਤਿਆ ਲਈ ਇਕ ਲੜਕੇ ਨੂੰ ਭੇਜਣ ਨੂੰ ਕਿਹਾ। ਇਸ ਤੋਂ ਬਾਅਦ ਸੀਕ੍ਰੇਟ ਸਰਵਿਸ ਏਜੰਟ ਜਾਂਚ ਕਰਦੇ ਹੋਏ ਢੀਂਗਰਾ ਦੇ ਘਰ ਪਹੁੰਚੇ ਅਤੇ ਉਥੇ ਉਨ੍ਹਾਂ ਨੂੰ 9 ਐਮ.ਐਮ. ਦੀ 277 ਰਾਉਂਡ ਗੋਲੀਆਂ, ਗਲਾਕ ਪਿਸਤੌਲ ਅਤੇ ਬੰਪ ਸਟਾਕ ਨਾਲ ਲੈਸ ਕਾਲਟ ਰਾਈਫਲ ਮਿਲੀ। ਸੀਕ੍ਰੇਟ ਸਰਵਿਸ ਦੇ ਏਜੰਟ ਜਦੋਂ ਢੀਂਗਰਾ ਦੇ ਘਰ ਆਏ ਉਦੋਂ ਉਸ ਨੇ ਕਥਿਤ ਤੌਰ 'ਤੇ ਦੱਸਿਆ ਕਿ ਉਸ ਦੀ ਸੀਜੋਫ੍ਰੀਨੀਆ ਦਾ ਇਲਾਜ ਚੱਲ ਰਿਹਾ ਹੈ।
ਬਿਊਰੋ ਆਫ ਅਲਕੋਹਾਲ, ਟੈਬੋਕੋ, ਫਾਇਰ ਆਰਮ ਐਂਡ ਐਕਸਪਲੋਸਿਵ ਮੁਤਾਬਕ ਪਾਬੰਦੀ ਤੋਂ ਬਾਅਦ ਟੈਕਸਾਸ ਵਿਚ ਬੰਪ ਸਟਾਕ ਰੱਖਣ ਦਾ ਇਹ ਪਹਿਲਾ ਮਾਮਲਾ ਹੈ। ਹਿਊਸਟਨ ਸਥਿਤ ਅਮਰੀਕੀ ਅਟਾਰਨੀ ਨੇ ਬਿਆਨ ਵਿਚ ਕਿਹਾ ਕਿ ਮਾਰਚ 2019 ਵਿਚ ਲਾਗੂ ਨਵੇਂ ਕਾਨੂੰਨ ਤੋਂ ਬਾਅਦ ਨਾਜਾਇਜ਼ ਤਰੀਕੇ ਨਾਲ ਬੰਪ ਸਟਾਕ ਰੱਖਣ ਦਾ ਇਹ ਪਹਿਲਾ ਮਾਮਲਾ ਹੈ। ਪਿਛਲੇ ਸਾਲ ਟਰੰਪ ਪ੍ਰਸ਼ਾਸਨ ਨੇ ਕਈ ਕਤਲਾਂ ਤੋਂ ਬਾਅਦ ਬੰਪ ਸਟਾਕ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਸੀ। ਨਾਲ ਹੀ ਬੰਪ ਸਟਾਕ ਰੱਖਣ ਵਾਲਿਆਂ ਨੂੰ ਤੈਅ ਮਿਆਦ ਤੋਂ ਪਹਿਲਾਂ ਇਨ੍ਹਾਂ ਨੂੰ ਤਬਾਹ ਕਰਨ ਨੂੰ ਕਿਹਾ ਸੀ।
ਪਾਕਿ ਨੇ ਰਾਸ਼ਟਰਪਤੀ ਕੋਵਿੰਦ ਲਈ ਹਵਾਈ ਖੇਤਰ ਖੋਲ੍ਹਣ ਤੋਂ ਕੀਤੀ ਕੋਰੀ ਨਾਂਹ
NEXT STORY