ਵਾਸ਼ਿੰਗਟਨ- ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ 6 ਜਨਵਰੀ ਨੂੰ ਹੋਏ ਹਮਲੇ ਦੇ ਸਮੇਂ ਸੁਰੱਖਿਆ ਦੇ ਮੱਦੇਨਜ਼ਰ ਅਮਰੀਕੀ ਸੰਸਦ ਭਵਨ ਦੇ ਇਕ ਕਮਰੇ ਵਿਚ ਰਹਿਣ ਦੌਰਾਨ ਕਈ ਸੰਸਦ ਮੈਂਬਰਾਂ ਨੇ ਮਾਸਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਸੰਸਦ ਮੈਂਬਰਾਂ ਦੇ ਨਾਲ ਬੰਦ ਰਹਿਣ ਦੇ ਬਾਅਦ ਜੈਪਾਲ ਦੇ ਸੰਕ੍ਰਿਮਤ ਹੋਣ ਦੀ ਪੁਸ਼ਟੀ ਹੋਈ ਹੈ।
55 ਸਾਲਾ ਜੈਪਾਲ ਨੇ ਟਵੀਟ ਕੀਤਾ ਹੈ, ਸੰਸਦ ਭਵਨ ਦੇ ਇਕ ਕਮਰੇ ਵਿਚ ਮਾਸਕ ਪਾਉਣ ਤੋਂ ਇਨਕਾਰ ਕਰਨ ਵਾਲੇ ਰੀਪਬਲਿਕਨ ਪਾਰਟੀ ਦੇ ਸੰਸਦ ਮੈਂਬਰਾਂ ਦੇ ਨਾਲ ਲੰਬੇ ਸਮੇਂ ਤੱਕ ਬੰਦ ਰਹਿਣ ਦੇ ਬਾਅਦ ਮੇਰੇ ਕੋਵਿਡ-19 ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਸੰਸਦ ਮੈਂਬਰ ਨਾ ਸਿਰਫ ਮਾਸਕ ਲਗਾਉਣ ਤੋਂ ਇਨਕਾਰ ਕਰ ਰਹੇ ਸਨ ਸਗੋਂ ਉਨ੍ਹਾਂ ਆਪਣੇ ਸਾਥੀਆਂ ਦਾ ਮਜ਼ਾਕ ਵੀ ਉਡਾਇਆ ਜੋ ਮਾਸਕ ਪਾ ਕੇ ਬੈਠੇ ਸਨ।
ਉਨ੍ਹਾਂ ਕਿਹਾ ਕਿ ਸੰਸਦ ਭਵਨ 'ਤੇ ਹਮਲੇ ਦੇ ਤੁਰੰਤ ਬਾਅਦ ਹੀ ਉਹ ਇਕਾਂਤਵਾਸ ਹੋ ਗਈ ਕਿਉਂਕਿ ਉਨ੍ਹਾਂ ਦਾ ਅੰਦਾਜ਼ਾ ਸੀ ਕਿ ਬਿਨਾ ਮਾਸਕ ਲਾਏ ਸੰਸਦ ਮੈਂਬਰਾਂ ਵਿਚਕਾਰ ਲੰਬੇ ਸਮੇਂ ਤੱਕ ਰਹਿਣ ਦਾ ਨਤੀਜਾ ਕੀ ਹੋ ਸਕਦਾ ਹੈ। ਜੈਪਾਲ ਨੇ ਕਿਹਾ ਕਿ ਉਹ ਕਈ ਘੰਟਿਆਂ ਤੱਕ ਕਮਰੇ ਵਿਚ ਰਹੀ ਸੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵਲੋਂ ਮਾਸਕ ਨਾ ਲਾਉਣ ਕਾਰਨ ਬਾਕੀਆਂ ਦੀ ਜ਼ਿੰਦਗੀ ਵੀ ਖ਼ਤਰੇ ਵਿਚ ਪੈਂਦੀ ਹੈ।
ਬੀਬੀ ਨੇ ਕੀਤਾ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਅਪਰਾਧ, ਹੁਣ ਅਮਰੀਕਾ ਦੇਵੇਗਾ ਫਾਂਸੀ
NEXT STORY