ਵਾਸ਼ਿੰਗਟਨ (ਭਾਸ਼ਾ)- ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਫੋਨ ‘ਤੇ ਇਤਰਾਜ਼ਯੋਗ ਅਤੇ ਨਫਰਤ ਭਰੇ ਸੰਦੇਸ਼ ਮਿਲੇ ਹਨ। ਜੈਪਾਲ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਅਜਿਹੇ ਪੰਜ ਆਡੀਓ ਸੰਦੇਸ਼ ਸਾਂਝੇ ਕੀਤੇ। ਇਸ ਸੰਦੇਸ਼ ਦੇ ਉਹ ਹਿੱਸੇ ਐਡਿਟ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਸ਼ਲੀਲ ਅਤੇ ਇਤਰਾਜ਼ਯੋਗ ਸ਼ਬਦ ਕਹੇ ਗਏ ਹਨ। ਇਸ ਸੰਦੇਸ਼ ਵਿੱਚ ਇੱਕ ਵਿਅਕਤੀ ਜੈਪਾਲ ਨੂੰ ਗੰਭੀਰ ਨਤੀਜੇ ਭੁਗਤਣ ਅਤੇ ਆਪਣੇ ਜੱਦੀ ਭਾਰਤ ਵਾਪਸ ਜਾਣ ਦੀ ਧਮਕੀ ਦਿੰਦਾ ਸੁਣਿਆ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦਾ ਦਬਦਬਾ, ਜਾਰੀ ਹੋਏ 82 ਹਜ਼ਾਰ ਵੀਜ਼ੇ, ਚੀਨ ਨੂੰ ਛੱਡਿਆ ਪਿੱਛੇ
ਜੈਪਾਲ ਨੇ ਟਵੀਟ ਕੀਤਾ ਕਿ ਮੈਂ ਇੱਥੇ ਅਜਿਹਾ (ਸੁਨੇਹਾ ਸਾਂਝਾ) ਕਰਨ ਦਾ ਵਿਕਲਪ ਚੁਣਿਆ ਕਿਉਂਕਿ ਅਸੀਂ ਹਿੰਸਾ ਨੂੰ ਸਾਡੇ ਲਈ ਨਵੇਂ ਆਮ ਵਾਂਗ ਸਵੀਕਾਰ ਨਹੀਂ ਕਰ ਸਕਦੇ। ਅਸੀਂ ਨਸਲਵਾਦ ਅਤੇ ਲਿੰਗਵਾਦ ਨੂੰ ਵੀ ਸਵੀਕਾਰ ਨਹੀਂ ਕਰ ਸਕਦੇ ਜੋ ਇਸ ਹਿੰਸਾ ਵਿੱਚ ਸ਼ਾਮਲ ਹੈ ਅਤੇ ਇਸ ਨੂੰ ਉਤਸ਼ਾਹਿਤ ਕਰਦਾ ਹੈ। ਇਸ ਤੋਂ ਪਹਿਲਾਂ ਗਰਮੀਆਂ ਵਿਚ ਇਕ ਵਿਅਕਤੀ ਨੇ ਸਿਆਟਲ ਵਿਚ ਸਥਿਤ ਸਾਂਸਦ ਦੀ ਰਿਹਾਇਸ ਦੇ ਬਾਹਰ ਪਿਸਤੌਲ ਦਿਖਾਈ ਸੀ।ਪੁਲਸ ਨੇ ਉਸ ਵਿਅਕਤੀ ਦੀ ਪਛਾਣ ਬ੍ਰੈਟ ਫੋਰਸੈਲ (49) ਵਜੋਂ ਕੀਤੀ ਸੀ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਉੱਤਰੀ ਬ੍ਰਾਜ਼ੀਲ 'ਚ ਕਿਸ਼ਤੀ ਡੁੱਬਣ ਕਾਰਨ 14 ਲੋਕਾਂ ਦੀ ਮੌਤ
NEXT STORY