ਨਿਊਯਾਰਕ (ਏਜੰਸੀ)- ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੀ ਔਰਤ 'ਤੇ 2018 ਵਿੱਚ ਫਲੋਰੀਡਾ ਵਿੱਚ ਸਮੁੰਦਰ ਦੇ ਕਿਨਾਰੇ ਇੱਕ ਇਨਲੇਟ ਵਿੱਚ ਕਥਿਤ ਤੌਰ 'ਤੇ ਆਪਣੀ ਨਵਜਨਮੀ ਬੱਚੀ ਨੂੰ ਸੁੱਟ ਕੇ ਉਸਦੀ ਮੌਤ ਦਾ ਕਾਰਨ ਬਣਨ ਲਈ ਫਰਸਟ-ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਮਾਂ ਨੇ ਇਹ ਕਹਿੰਦੇ ਹੋਏ ਜ਼ੁਰਮ ਕਬੂਲ ਕਰ ਲਿਆ ਕਿ ਉਸਨੂੰ ਨਹੀਂ ਪਤਾ ਸੀ ਕਿ ਉਸ ਨਾਲ ਕੀ ਕਰਨਾ ਹੈ। 'ਬੇਬੀ ਜੂਨ' ਦੇ ਨਾਂ ਨਾਲ ਜਾਣੀ ਜਾਂਦੀ ਬੱਚੀ ਦੀ ਮਾਂ ਆਰੀਆ ਸਿੰਘ ਨੂੰ ਵੀਰਵਾਰ ਨੂੰ ਜ਼ੁਰਮ ਕਬੂਲ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਨਿਊਯਾਰਕ ਪੋਸਟ ਅਖ਼ਬਾਰ ਨੇ ਸ਼ੈਰਿਫ ਰਿਕ ਬ੍ਰੈਡਸ਼ੌ ਦੇ ਹਵਾਲੇ ਨਾਲ ਕਿਹਾ, 'ਬੱਚੀ ਦੀ ਲਾਸ਼ 1 ਜੂਨ, 2018 ਨੂੰ ਫਲੋਰੀਡਾ ਦੇ ਬੋਯਨਟਨ ਬੀਚ ਇਨਲੇਟ ਵਿੱਚ ਤੈਰਦੀ ਹੋਈ ਮਿਲੀ ਸੀ।' WPTV ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਮ ਬੀਚ ਕਾਉਂਟੀ ਸ਼ੈਰਿਫ ਦੀ ਕੋਲਡ ਕੇਸ ਯੂਨਿਟ ਦੇ ਜਾਂਚਕਰਤਾਵਾਂ ਨੇ ਜਾਂਚ ਵਿੱਚ ਸਹਿਯੋਗ ਕਰਨ ਵਾਲੇ ਪਿਤਾ ਦਾ ਪਤਾ ਲਗਾਉਣ ਤੋਂ ਬਾਅਦ ਇਹ ਗ੍ਰਿਫ਼ਤਾਰੀ ਕੀਤੀ।
ਇਹ ਵੀ ਪੜ੍ਹੋ: ਕੈਨੇਡਾ 'ਚ ਅਫੀਮ ਦੀ ਸਭ ਤੋਂ ਵੱਡੀ ਖੇਪ ਜ਼ਬਤ, 50 ਮਿਲੀਅਨ ਡਾਲਰ ਤੋਂ ਵੱਧ ਹੈ ਕੀਮਤ
ਜਾਂਚਕਰਤਾ ਬ੍ਰਿਟਨੀ ਕ੍ਰਿਸਟੋਫੇਲ ਨੇ ਕਿਹਾ, "ਉਹ ਬੱਚੀ ਬਾਰੇ ਕੁਝ ਨਹੀਂ ਜਾਣਦਾ ਸੀ।" ਨਿਊਜ਼ ਚੈਨਲ ਨੇ ਕ੍ਰਿਸਟੋਫੇਲ ਦੇ ਹਵਾਲੇ ਨਾਲ ਕਿਹਾ, "ਉਹ ਜਾਣਦਾ ਸੀ ਕਿ ਉਸ ਸਮੇਂ ਉਸ ਦੀ ਇੱਕ ਪ੍ਰੇਮਿਕਾ ਸੀ (ਜਿਸ ਨੇ) ਉਸਨੂੰ ਦੱਸਿਆ ਕਿ ਉਹ ਗਰਭਵਤੀ ਸੀ। ਬੱਚੀ ਦੇ ਪਿਤਾ ਦਾ ਮੰਨਣਾ ਸੀ ਕਿ ਸਿੰਘ ਦਾ ਗਰਭਪਾਤ ਹੋਇਆ ਸੀ।" ਕੇਸ ਦੀ ਅਗਵਾਈ ਕਰਨ ਵਾਲੇ ਕ੍ਰਿਸਟੋਫੇਲ ਕਿਹਾ ਕਿ ਸਿੰਘ ਨੇ ਬੱਚੀ ਨੂੰ ਪਾਣੀ ਵਿੱਚ ਸੁੱਟਣ ਦੀ ਗੱਲ ਕਬੂਲ ਕੀਤੀ ਅਤੇ ਦੱਸਿਆ ਕਿ ਜਦੋਂ ਤੱਕ ਉਸਨੇ ਇੱਕ ਹੋਟਲ ਦੇ ਕਮਰੇ ਦੇ ਬਾਥਰੂਮ ਵਿੱਚ ਬੱਚੇ ਨੂੰ ਜਨਮ ਨਹੀਂ ਦਿੱਤਾ, ਉਦੋਂ ਤੱਕ ਉਸਨੂੰ ਇਹ ਅਹਿਸਾਸ ਨਹੀਂ ਹੋਇਆ ਸੀ ਕਿ ਉਹ ਗਰਭਵਤੀ ਹੈ। ਕ੍ਰਿਸਟੋਫੇਲ ਨੇ ਸਿੰਘ ਬਾਰੇ ਕਿਹਾ, "ਉਸਨੇ ਕਿਹਾ ਕਿ ਜਦੋਂ ਬੱਚੀ ਦਾ ਜਨਮ ਹੋਇਆ ਸੀ ਤਾਂ ਉਸਨੂੰ ਯਕੀਨ ਨਹੀਂ ਸੀ ਕਿ ਉਹ ਜ਼ਿੰਦਾ ਹੈ ਜਾਂ ਨਹੀਂ।" ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਸ ਨੂੰ ਸਮੁੰਦਰ ਵਿੱਚ ਸੁੱਟਿਆ ਗਿਆ ਸੀ ਤਾਂ ਬੱਚੀ ਜ਼ਿੰਦਾ ਸੀ।
ਇਹ ਵੀ ਪੜ੍ਹੋ: ਜੈਸ਼ੰਕਰ ਨੇ ਲਾਈ ਕਲਾਸ ਤਾਂ ਪਾਕਿ ਮੰਤਰੀ ਬਿਲਾਵਲ ਭੁੱਟੋ ਨੂੰ ਲੱਗੀ ਮਿਰਚੀ, PM ਮੋਦੀ 'ਤੇ ਕੀਤਾ ਨਿੱਜੀ ਹਮਲਾ
ਕ੍ਰਿਸਟੋਫੇਲ ਨੇ ਕਿਹਾ ਕਿ ਸਿੰਘ ਨੂੰ ਇਹ ਨਿਰਧਾਰਤ ਕਰਨ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ ਕਿ ਉਹ "ਬੌਏਨਟਨ ਬੀਚ ਇਨਲੇਟ ਵਿੱਚ ਬੱਚੀ ਦੀ ਮੌਤ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ।" ਪਾਮ ਬੀਚ ਕਾਉਂਟੀ ਦੇ ਸਟੇਟ ਅਟਾਰਨੀ ਡੇਵ ਆਰੋਨਬਰਗ ਨੇ ਕਿਹਾ ਕਿ ਸਿੰਘ 'ਤੇ ਫਸਟ-ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਪਿਤਾ ਤੋਂ ਅਤੇ ਗੁਪਤ ਰੂਪ ਵਿੱਚ ਸਿੰਘ ਤੋਂ ਇਕੱਠੇ ਕੀਤੇ ਡੀ.ਐੱਨ.ਏ. ਨਮੂਨੇ ਨਾਲ ਜਾਂਚਕਰਤਾਵਾਂ ਨੂੰ ਇਹ ਪੁਸ਼ਟੀ ਕਰਨ ਵਿੱਚ ਮਦਦ ਮਿਲੀ ਕਿ ਉਹ ਉਹ ਮਾਂ ਸੀ। ਸਿੰਘ ਦੇ ਸੈੱਲਫੋਨ ਰਿਕਾਰਡ ਦੀ ਅੱਗੇ ਦੀ ਜਾਂਚ ਨੇ ਇਹ ਨਿਰਧਾਰਤ ਕਰਨ ਵਿੱਚ ਹੋਰ ਮਦਦ ਕੀਤੀ ਕਿ ਉਹ 30 ਮਈ, 2018 ਨੂੰ ਬੱਚੀ ਦੀ ਲਾਸ਼ ਮਿਲਣ ਤੋਂ ਲਗਭਗ 40 ਘੰਟੇ ਪਹਿਲਾਂ, ਬੌਏਨਟਨ ਬੀਚ ਇਨਲੇਟ ਵਿੱਚ ਸੀ। ਸਿੰਘ ਜੁਲਾਈ 2021 ਤੋਂ ਬੋਕਾ ਰੈਟਨ ਵਿੱਚ ਲਿਨ ਯੂਨੀਵਰਸਿਟੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਹੀ ਸੀ, ਪਰ ਸਕੂਲ ਦੇ ਬੁਲਾਰੇ ਨੇ ਕਿਹਾ ਕਿ ਉਸਦੀ ਨੌਕਰੀ ਖਤਮ ਕਰ ਦਿੱਤੀ ਗਈ ਹੈ। ਅਦਾਲਤ ਦੀ ਅਗਲੀ ਤਾਰੀਖ਼ 17 ਜਨਵਰੀ ਤੈਅ ਕੀਤੀ ਗਈ ਹੈ। ਸਿੰਘ ਜੇਕਰ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ: ਫਰਾਂਸ 'ਚ ਅਪਾਰਟਮੈਂਟ 'ਚ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਬੀਜਿੰਗ 'ਚ ਵਾਇਰਸ ਸਬੰਧੀ ਪਾਬੰਦੀਆਂ 'ਚ ਛੋਟ ਦਰਮਿਆਨ ਵਧੇ ਕੋਰੋਨਾ ਨਾਲ ਮੌਤ ਦੇ ਮਾਮਲੇ
NEXT STORY