ਯੇਰੂਸ਼ਲਮ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਵੀ ਇਜ਼ਰਾਈਲ ਦੌਰੇ ਤੋਂ ਪਹਿਲਾਂ ਉੱਥੋਂ ਦੀ ਘਰੇਲੂ ਸਿਆਸਤ ’ਚ ਖਿੱਚੋਤਾਣ ਤੇਜ਼ ਹੋ ਗਈ ਹੈ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਯਾਇਰ ਲਾਪਿਦ ਨੇ ਧਮਕੀ ਦਿੱਤੀ ਹੈ ਕਿ ਜੇ ਪਰੰਪਰਾ ਅਨੁਸਾਰ ਸੁਪਰੀਮ ਕੋਰਟ ਦੇ ਮੁਖੀ ਨੂੰ ਸੱਦਾ ਨਹੀਂ ਦਿੱਤਾ ਗਿਆ, ਤਾਂ ਉਹ ਸੰਸਦ ਵਿਚ ਮੋਦੀ ਦੇ ਸੰਬੋਧਨ ਦਾ ਬਾਈਕਾਟ ਕਰਨਗੇ।
ਮੋਦੀ 25 ਫਰਵਰੀ ਨੂੰ 2 ਦਿਨਾਂ ਦੇ ਦੌਰੇ ਲਈ ਇਜ਼ਰਾਈਲ ਪਹੁੰਚ ਸਕਦੇ ਹਨ। ਇਸ ਦੌਰਾਨ ਉਨ੍ਹਾਂ ਦਾ ‘ਨੇਸੈੱਟ’ (ਇਜ਼ਰਾਈਲੀ ਸੰਸਦ) ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ। ਮੋਦੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰਾਸ਼ਟਰਪਤੀ ਇਸਹਾਕ ਹਰਜ਼ੋਗ ਨਾਲ ਵੀ ਮੁਲਾਕਾਤ ਕਰਨਗੇ। ਵਿਰੋਧੀ ਧਿਰ ਦੇ ਨੇਤਾ ਲਾਪਿਦ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਮੋਦੀ ਦੇ ਸੰਸਦ ਨੂੰ ਸੰਬੋਧਨ ਕਰਨ ਦੇ ਪ੍ਰੋਗਰਾਮ ਵਿਚ ਸੁਪਰੀਮ ਕੋਰਟ ਦੇ ਮੁਖੀ ਯਿਤਜ਼ਾਕ ਐਮਿਤ ਨੂੰ ਸੱਦਾ ਦਿੱਤਾ ਜਾਵੇ। ਵਿਰੋਧੀ ਧਿਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਬਾਈਕਾਟ ਦਾ ਸੱਦਾ ਨਹੀਂ ਹੈ, ਸਗੋਂ ਸਰਕਾਰ ਜਾਣਬੁੱਝ ਕੇ ਸਾਨੂੰ ਮੁਸ਼ਕਲ ’ਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਲਾਪਿਦ ਨੇ ਹਾਲ ਹੀ ’ਚ ਸੰਸਦ ਨੂੰ ਦੱਸਿਆ ਕਿ ਅਸੀਂ ਭਾਰਤੀ ਦੂਤਘਰ ਨਾਲ ਗੱਲ ਕੀਤੀ ਹੈ... ਉਹ ਇਸ ਗੱਲ ਤੋਂ ਘਬਰਾਏ ਹੋਏ ਹਨ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਅਗਲੇ ਬੁੱਧਵਾਰ ਨੂੰ ਇਜ਼ਰਾਈਲੀ ਸੰਸਦ ਵਿਚ ਸੱਦਾ ਦਿੱਤਾ ਗਿਆ ਹੈ, ਜੋ ਸਾਡੇ ਸਾਰਿਆਂ ਲਈ ਸਨਮਾਨ ਦੀ ਗੱਲ ਹੈ। ਲਾਪਿਦ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਜੇ ਗੱਠਜੋੜ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਵਿਸ਼ੇਸ਼ ਸੈਸ਼ਨ ਦੌਰਾਨ ਸੁਪਰੀਮ ਕੋਰਟ ਦੇ ਮੁਖੀ ਦਾ ਬਾਈਕਾਟ ਕਰਦਾ ਹੈ, ਤਾਂ ਅਸੀਂ ਚਰਚਾ ਵਿਚ ਸ਼ਾਮਲ ਨਹੀਂ ਹੋ ਸਕਾਂਗੇ। ਵਿਰੋਧੀ ਨੇਤਾ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਭਾਰਤ ਨੂੰ ਸਾਡੀ ਵਜ੍ਹਾ ਕਰ ਕੇ ਸ਼ਰਮਿੰਦਗੀ ਉਠਾਉਣੀ ਪਵੇ ਅਤੇ ਅਜਿਹਾ ਨਾ ਹੋਵੇ ਕਿ ਇਕ ਅਰਬ ਲੋਕਾਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਇੱਥੇ ਅੱਧੀ ਖਾਲੀ ਸੰਸਦ ਦੇ ਸਾਹਮਣੇ ਖੜ੍ਹੇ ਹੋਣ।
ਡੋਨਾਲਡ ਟਰੰਪ 'ਤੇ ਹਮਲੇ ਦੀ ਸਾਜ਼ਿਸ਼! ਫਲੋਰੀਡਾ ਰਿਜ਼ੌਰਟ 'ਚ ਹਥਿਆਰਬੰਦ ਹਮਲਾਵਰ ਢੇਰ
NEXT STORY