ਇੰਟਰਨੈਸ਼ਨਲ ਡੈਸਕ : ਭਾਰਤੀ ਮੂਲ ਦੇ ਜਸਟਿਨ ਨਾਰਾਇਣ ਨੇ ‘ਮਾਸਟਰਸ਼ੈੱਫ ਆਸਟਰੇਲੀਆ ਸੀਜ਼ਨ 13’ ਦਾ ਖਿਤਾਬ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਪੱਛਮੀ ਆਸਟਰੇਲੀਆ ਦੇ ਰਹਿਣ ਵਾਲੇ 27 ਸਾਲਾ ਪਾਦਰੀ ਜਸਟਿਨ ਨਾਰਾਇਣ ਦੀਆਂ ਜੜ੍ਹਾਂ ਭਾਰਤ ’ਚ ਹਨ। ਜਸਟਿਨ ਮਾਸਟਰਸ਼ੈੱਫ ਆਸਟਰੇਲੀਆ ਨੂੰ ਜਿੱਤਣ ਵਾਲਾ ਦੂਜਾ ਭਾਰਤੀ ਮੂਲ ਦਾ ਮੁਕਾਬਲੇਬਾਜ਼ ਹੈ। 2018 ’ਚ ਭਾਰਤੀ ਮੂਲ ਦੇ ਜੇਲ੍ਹ ਗਾਰਡ ਸ਼ਸ਼ੀ ਚੇਲੀਆ ਨੇ ਕੁਕਿੰਗ ਰਿਐਲਿਟੀ ਸ਼ੋਅ ’ਚ ਜਿੱਤ ਪ੍ਰਾਪਤ ਕੀਤੀ ਸੀ। ਮਾਸਟਰਸ਼ੈੱਫ ਆਸਟਰੇਲੀਆ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ ’ਤੇ ਜਸਟਿਨ ਨਾਰਾਇਣ ਦੀ ਇੱਕ ਤਸਵੀਰ ਟਰਾਫੀ ਨਾਲ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ : ਅਮਰੀਕੀ ਸਿਹਤ ਸੰਸਥਾ ਨੇ ‘ਜਾਨਸਨ ਐਂਡ ਜਾਨਸਨ’ ਵੈਕਸੀਨ ਨੂੰ ਲੈ ਕੇ ਦਿੱਤੀ ਵੱਡੀ ਚੇਤਾਵਨੀ
ਫੋਟੋ ਸ਼ੇਅਰ ਕਰਦਿਆਂ ਮਾਸਟਰਸ਼ੈੱਫ ਆਸਟਰੇਲੀਆ ਨੇ ਲਿਖਿਆ, ‘ਸਾਡੇ #MasterChefAu2021 ਦੇ ਜੇਤੂ ਨੂੰ ਵਧਾਈ’ ਪੱਛਮੀ ਆਸਟਰੇਲੀਆ ਦੇ ਰਹਿਣ ਵਾਲੇ ਜਸਟਿਨ ਨਾਰਾਇਣ ਨੇ 13 ਸਾਲ ਦੀ ਉਮਰ ’ਚ ਖਾਣਾ ਬਣਾਉਣਾ ਸ਼ੁਰੂ ਕੀਤਾ ਸੀ। ਜਸਟਿਨ ਦੀ ਫਿਜੀ ਅਤੇ ਭਾਰਤੀ ਵਿਰਾਸਤ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰੇਰਣਾ ਅਤੇ ਸਭ ਤੋਂ ਉੱਤਮ ਸ਼ੈੱਫ ਹਨ, ਜਿਸ ਨੂੰ ਉਹ ਜਾਣਦਾ ਹੈ।
ਰੈਸਟੋਰੈਂਟ ਖੋਲ੍ਹਣਾ ਚਾਹੁੰਦੈ ਜਸਟਿਨ
ਮਾਸਟਰਸ਼ੈੱਫ ਆਸਟਰੇਲੀਆ ਦੇ ਸੀਜ਼ਨ 13 ਦੌਰਾਨ ਜਸਟਿਨ ਨੇ ਮੁਕਾਬਲੇ ਦੇ ਜੱਜਾਂ ਨੂੰ ਕਈ ਤਰ੍ਹਾਂ ਦੇ ਪਕਵਾਨਾਂ ਨਾਲ ਪ੍ਰਭਾਵਿਤ ਕੀਤਾ, ਜਿਸ ’ਚ ਇੰਡੀਅਨ ਚਿਕਨ ਟੈਕੋਸ, ਚਾਰਕੋਲ ਚਿਕਨ ਵਿਦ ਟੋਮ, ਫਲੈਟ ਬਰੈੱਡ ਅਤੇ ਪਿਕਲ ਸਲਾਦ ਅਤੇ ਇੰਡੀਅਨ ਚਿਕਨ ਕਰੀ ਸ਼ਾਮਲ ਹਨ। ਜਸਟਿਨ ਕਿਸੇ ਦਿਨ ਆਪਣਾ ਫੂਡ ਟਰੱਕ ਜਾਂ ਰੈਸਟੋਰੈਂਟ ਖੋਲ੍ਹਣਾ ਚਾਹੁੰਦੇ ਹਨ, ਜਿਸ ’ਚ ਉਹ ਭਾਰਤੀ ਸਵਾਦ ਮੁਹੱਈਆ ਹੋਣਗੇ, ਜਿਨ੍ਹਾਂ ਨੂੰ ਖਾ ਕੇ ਉਹ ਵੱਡੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਹੋਣ ਵਾਲੀ ਕਮਾਈ ਦਾ ਇਕ ਹਿੱਸਾ ਭਾਰਤ ਦੀਆਂ ਝੁੱਗੀਆਂ ’ਚ ਰਹਿੰਦੇ ਬੱਚਿਆਂ ਲਈ ਖਿਡੌਣਿਆਂ ਅਤੇ ਸਿੱਖਿਆ ਵਿਚ ਸਹਾਇਤਾ ’ਤੇ ਖਰਚ ਕਰਨਾ ਚਾਹੁੰਦੇ ਹਨ। ਇਹ ਮੁਕਾਬਲਾ ਪਿਛਲੇ 13 ਸਾਲਾਂ ਤੋਂ ਜਾਰੀ ਹੈ ਅਤੇ ਇਸ ਨੇ ਬਹੁਤ ਸਾਰੇ ਲੋਕਾਂ ਨੂੰ ਮਸ਼ਹੂਰ ਕੀਤਾ ਹੈ, ਜੋ ਹੁਣ ਵਿਸ਼ਵ ਭਰ ’ਚ ਆਪਣੇ ਵੱਡੇ ਰੈਸਟੋਰੈਂਟ ਚਲਾ ਰਹੇ ਹਨ। ਸ਼ੁਰੂਆਤ ’ਚ ਮਾਸਟਰਸ਼ੈੱਫ ਆਸਟਰੇਲੀਆ ’ਚ ਹੋਰਨਾਂ ਮੁਕਾਬਲਿਆਂ ਵਾਂਗ ਸਿਰਫ ਹੋਟਲ ’ਚ ਪਰੋਸੇ ਜਾਣ ਵਾਲੇ ਭੋਜਨ ਨੂੰ ਪਹਿਲ ਦਿੱਤੀ ਗਈ ਸੀ ਪਰ ਹੁਣ ਇਹ ਬਦਲ ਰਹੀ ਹੈ। ਵਿਸ਼ਵ ਦੇ ਇਸ ਸੁਪਰਹਿੱਟ ਫੂਡ ਸ਼ੋਅ ’ਚ ਹੁਣ ਭਾਰਤੀ ਪਕਵਾਨ ਵੀ ਪਰੋਸੇ ਜਾ ਰਹੇ ਹਨ।
ਇਹ ਵੀ ਪੜ੍ਹੋ : PM ਮੋਦੀ ਨੇ ਓਲੰਪਿਕ ’ਚ ਜਾਣ ਵਾਲੇ ਐਥਲੀਟਾਂ ਨਾਲ ਕੀਤੀ ਚਰਚਾ, ਕਿਹਾ-ਉਮੀਦਾਂ ਦੇ ਬੋਝ ਥੱਲੇ ਨਹੀਂ ਦੱਬਣਾ
ਅਮਰੀਕਾ : ਕੋਰੋਨਾ ਕੇਸਾਂ ’ਚ ਵਾਧੇ ਕਾਰਨ ਇਸ ਹਸਪਤਾਲ ਨੇ ਖੋਲ੍ਹਿਆ 6ਵਾਂ ਕੋਰੋਨਾ ਵਾਰਡ
NEXT STORY