ਮੈਡ੍ਰਿਡ– ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੂੰ ਪਿਛਲੇ ਸਾਲ ਪਹਿਲੀ ਵਾਰ ਵਿਸ਼ਵ ਕੱਪ ਖਿਤਾਬ ਜਿੱਤਣ ਲਈ ਲੌਰੀਅਸ ਦੀ ਸਾਲ ਦੀ ਸਰਵੋਤਮ ਟੀਮ ਦੇ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਲੌਰੀਅਸ ਸਪੋਰਟਸ ਨੇ ਮੰਗਲਵਾਰ ਨੂੰ ਨਾਮਜ਼ਦਗੀ ਦੀ ਪੁਸ਼ਟੀ ਕੀਤੀ। ਭਾਰਤੀ ਟੀਮ ਇਸ ਐਵਾਰਡ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਮਹਿਲਾ ਕ੍ਰਿਕਟ ਟੀਮ ਹੈ। ਇਹ ਵਿਸ਼ਵ ਕੱਪ ’ਚ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪਛਾਣ ਹੈ। ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਵਿਰੁੱਧ ਸੈਮੀਫਾਈਨਲ ’ਚ ਜਿੱਤ ਦੌਰਾਨ ਮਹਿਲਾਵਾਂ ਦੇ ਵਨ ਡੇ ਕੌਮਾਂਤਰੀ ਕ੍ਰਿਕਟ ਦੇ ਇਤਿਹਾਸ ਦੇ ਸਭ ਤੋਂ ਵੱਡੇ ਟੀਚੇ ਨੂੰ ਹਾਸਲ ਕੀਤਾ ਸੀ।
ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੂੰ ਇੰਗਲੈਂਡ ਦੀ ਮਹਿਲਾ ਫੁੱਟਬਾਲ ਟੀਮ, ਯੂਰਪੀ ਰਾਈਡਰ ਕੱਪ ਟੀਮ, ਫਰਾਂਸ ਦੀ ਫੁੱਟਬਾਲ ਲੀਗ ਦੀ ਟੀਮ ਪੈਰਿਸ ਸੇਂਟ ਜਰਮਨ ਤੇ ਮੈਕਲਾਰੇਨ ਫਾਰਮੂਲਾ ਵਨ ਟੀਮ ਵਰਗੀਆਂ ਵੱਡੀਆਂ ਟੀਮਾਂ ਦੇ ਨਾਲ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟੀਮ ਪੁਰਸ਼ ਲੌਰੀਅਸ ਵਰਗ ਲਈ ਨਾਮਜ਼ਦ ਹੋਏ ਭਾਰਤੀ ਖਿਡਾਰੀਆਂ ਦੇ ਖਾਸ ਸਮੂਹ ’ਚ ਸ਼ਾਮਲ ਹੋ ਗਈ ਹੈ ਜਿਸ ’ਚ ਵਿਨੇਸ਼ ਫੋਗਾਟ (2019), ਨੀਰਜ ਚੋਪੜਾ (2022) ਤੇ ਰਿਸ਼ਭ ਪੰਤ (2025) ਸ਼ਾਮਲ ਹਨ।
ਟੀਮ ਇੰਡੀਆ ਦੀ ਸਕੁਐਡ 'ਚ 22 ਸਾਲਾ ਕ੍ਰਿਕਟਰ ਦੀ ਹੋਈ ਐਂਟਰੀ, BCCI ਨੇ ਕੀਤਾ ਐਲਾਨ
NEXT STORY