ਇੰਟਰਨੈਸ਼ਨਲ ਡੈਸਕ- ਹਾਲ ਦੇ ਸਮੇਂ 'ਚ ਵੱਡੀ ਗਿਣਤੀ 'ਚ ਭਾਰਤੀ ਡਾਕਟਰ ਬ੍ਰਿਟੇਨ ਛੱਡ ਕੇ ਆਪਣੇ ਵਤਨ ਭਾਰਤ ਪਰਤ ਰਹੇ ਹਨ। ਇਨ੍ਹਾਂ ਡਾਕਟਰਾਂ ਨੇ ਬ੍ਰਿਟੇਨ 'ਚ ਆਪਣੇ ਅਨੁਭਵ ਨੂੰ 'ਓਵਰਵਕ (ਜ਼ਿਆਦਾ ਕੰਮ ਦਾ ਬੋਝ) ਅਤੇ ਅੰਡਰਪੇਡ (ਘੱਟ ਤਨਖਾਹ)' ਦੱਸਿਆ ਹੈ। ਇਸਦੇ ਚਲਦੇ ਡਾਕਟਰਾਂ ਨੂੰ ਇਹ ਫੈਸਲਾ ਲੈਣ 'ਤੇ ਮਜਬੂਰ ਹੋਣਾ ਪਿਆ। ਪਹਿਲਾਂ ਭਾਰਤੀ ਡਾਕਟਰ ਬ੍ਰਿਟੇਨ ਨੂੰ ਬਿਹਤਰ ਤਨਖਾਹ ਅਤੇ ਮੌਕਿਆਂ ਲਈ ਇਕ ਆਦਰਸ਼ਕ ਥਾਂ ਮੰਨਦੇ ਸਨ ਪਰ ਹੁਣ ਇਸ ਟ੍ਰੈਂਡ 'ਚ ਬਦਲਾਅ ਦੇਖਿਆ ਜਾ ਰਿਹਾ ਹੈ। ਭਾਰਤ 'ਚ ਮੈਡੀਕਲ ਖੇਤਰ 'ਚ ਵਧਦੇ ਨਿਵੇਸ਼ ਅਤੇ ਨਿੱਜੀ ਸਿਹਤ ਸੇਵਾਵਾਂ ਦੇ ਉਭਰਨ ਕਾਰਨ ਡਾਕਟਰ ਆਪਣੇ ਦੇਸ਼ 'ਚ ਬਿਹਤਰ ਭਵਿੱਖ ਦੇਖ ਰਹੇ ਹਨ।
ਹਾਲ ਹੀ ਵਿੱਚ ਇੱਕ ਭਾਰਤੀ ਡਾਕਟਰ ਨੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ ਕਿ ਕਿਵੇਂ ਯੂਕੇ ਹੈਲਥਕੇਅਰ ਸਿਸਟਮ (NHS) ਵਿੱਚ ਕੰਮ ਕਰਦੇ ਸਮੇਂ ਉਸਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਸਨੇ ਉੱਥੋਂ ਵਾਪਸ ਆਉਣ ਦਾ ਫੈਸਲਾ ਕਿਉਂ ਕੀਤਾ। ਰੈਡਿਟ 'ਤੇ ਆਪਣੀ ਕਹਾਣੀ ਸਾਂਝੀ ਕਰਦੇ ਹੋਏ ਇਸ ਡਾਕਟਰ ਨੇ ਕਿਹਾ, "ਮੈਂ PLAB ਦੀ ਪ੍ਰੀਖਿਆ ਪਾਸ ਕੀਤੀ ਅਤੇ ਇੱਕ ਬਿਹਤਰ ਜੀਵਨ ਅਤੇ ਕਰੀਅਰ ਬਣਾਉਣ ਦੀ ਉਮੀਦ ਨਾਲ ਯੂਕੇ ਗਿਆ ਸੀ ਪਰ ਉੱਥੇ ਕੁਝ ਸਮਾਂ ਬਿਤਾਉਣ ਅਤੇ ਸਿਹਤ ਸੰਭਾਲ ਅਤੇ ਆਰਥਿਕ ਸਥਿਤੀਆਂ ਦਾ ਅਨੁਭਵ ਕਰਨ ਤੋਂ ਬਾਅਦ ਮੈਨੂੰ ਸੱਚ ਦਾ ਸਾਹਮਣਾ ਕਰਨ ਪਿਆ।" ਡਾਕਟਰ ਨੇ ਐੱਨ.ਐੱਚ.ਐੱਸ. ਵਿੱਚ ਕੰਮ ਕਰਨ ਦੀਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਕੰਮ ਦੇ ਘੰਟੇ ਬਹੁਤ ਲੰਬੇ ਹਨ ਅਤੇ ਤਨਖਾਹ ਗੁਜ਼ਾਰਾ ਕਰਨ ਲਈ ਕਾਫ਼ੀ ਨਹੀਂ ਹੈ। "ਐੱਨ.ਐੱਚ.ਐੱਸ. ਵਿੱਚ ਜੂਨੀਅਰ ਡਾਕਟਰ ਕਈ ਘੰਟੇ ਕੰਮ ਕਰਦੇ ਹਨ ਪਰ ਉਨ੍ਹਾਂ ਦੀਆਂ ਤਨਖਾਹਾਂ ਮੁਸ਼ਕਿਲ ਨਾਲ ਖਰਚਿਆਂ ਨੂੰ ਪੂਰਾ ਕਰਦੀਆਂ ਹਨ। ਡਾਕਟਰ ਅਕਸਰ ਸਰੋਤਾਂ ਦੀ ਘਾਟ ਅਤੇ ਭਾਰੀ ਕੰਮ ਦੇ ਬੋਝ ਕਾਰਨ ਤਣਾਅ ਵਿੱਚ ਰਹਿੰਦੇ ਹਨ।"
ਡਾਕਟਰ ਨੇ ਦੱਸਿਆ ਕਿ ਯੂਕੇ 'ਚ ਉਨ੍ਹਾਂ ਦੀ ਤਨਖਾਹ 2,300 ਪੌਂਡ ਪ੍ਰਤੀ ਮਹੀਨਾ ਸੀ। ਹਾਲਾਂਕਿ, ਇਹ ਤਨਖਾਹ ਕਾਗਜ 'ਤੇ ਚੰਗੀ ਲਗਦੀ ਸੀ ਪਰ ਜ਼ਿਆਦਾ ਮਹਿੰਗਾਈ ਕਾਰਨ ਇਸ 'ਚੋਂ ਕਿਰਾਇਆ, ਬਿਜਲੀ ਅਤੇ ਖਾਣ-ਪੀਣ ਦਾ ਖਰਚਾ ਕੱਢਣ ਤੋਂ ਬਾਅਦ ਕੁਝ ਖਾਸ ਬਚਤ ਨਹੀਂ ਹੋ ਪਾਉਂਦੀ ਸੀ। ਇਨ੍ਹਾਂ ਹਲਾਤਾਂ ਕਾਰਨ ਡਾਕਟਰ ਨੇ ਭਾਰਤ ਪਰਤਨ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ 'ਚ ਰਹਿਣ ਦੀ ਲਾਗਤ ਘੱਟ ਹੈ, ਜਿਵੇਂ ਕਿ ਘਰ ਦਾ ਕਿਰਾਇਆ ਅਤੇ ਨਿੱਜੀ ਸਿਹਤ ਸੇਵਾਵਾਂ ਸਸਤੀਆਂ ਹਨ। ਇਸ ਤੋਂ ਇਲਾਵਾ, ਇੱਥੇ ਉਨ੍ਹਾਂ ਨੂੰ ਪੇਸ਼ੇਵਰ ਵਿਕਾਸ ਅਤੇ ਨਿੱਜੀ ਸੰਤੁਸ਼ਟੀ ਦੇ ਵਧੇਰੇ ਮੌਕੇ ਮਿਲ ਰਹੇ ਹਨ। ਡਾਕਟਰ ਨੇ ਲਿਖਿਆ, "ਭਾਰਤ ਪਰਤਣਾ ਸਿਰਫ਼ ਪੈਸੇ ਦੀ ਗੱਲ ਨਹੀਂ ਸੀ, ਸਗੋਂ ਜੀਵਨ ਦੀ ਗੁਣਵੱਤਾ ਦਾ ਮਾਮਲਾ ਸੀ। ਭਾਰਤ ਦੇ ਸਿਹਤ ਖੇਤਰ ਵਿੱਚ ਵੀ ਆਪਣੀਆਂ ਚੁਣੌਤੀਆਂ ਹਨ ਪਰ ਮੈਨੂੰ ਇੱਥੇ ਵਧੇਰੇ ਸੰਤੁਲਨ ਅਤੇ ਮੌਕੇ ਮਿਲੇ।" ਉਨ੍ਹਾਂ ਅੱਗੇ ਕਿਹਾ, "ਯੂਕੇ ਵਿੱਚ ਆਰਥਿਕ ਖੜੋਤ, ਭਾਰੀ ਬੋਝ ਵਾਲੀ ਸਿਹਤ ਪ੍ਰਣਾਲੀ ਅਤੇ ਵਧਦੀ ਮਹਿੰਗਾਈ ਦੇ ਵਿਚਕਾਰ ਮੇਰੇ ਵਰਗੇ ਬਹੁਤ ਸਾਰੇ ਭਾਰਤੀ ਡਾਕਟਰਾਂ ਲਈ ਯੂਕੇ ਵਿੱਚ ਇੱਕ ਬਿਹਤਰ ਜੀਵਨ ਦਾ ਸੁਪਨਾ ਇਹਨਾਂ ਮੁਸ਼ਕਲ ਹਕੀਕਤਾਂ ਨਾਲ ਟਕਰਾ ਰਿਹਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਦੇ ਇਟਲੀ ਦੇ ਕਸਤਲਫ੍ਰਾਂਕੋ ਵਿਖੇ ਸੰਗਤਾਂ ਨੇ ਕੀਤੇ ਦਰਸ਼ਨ
NEXT STORY