ਵਾਸ਼ਿੰਗਟਨ (ਏਜੰਸੀ)- ਅਮਰੀਕਾ 'ਚ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਇਕ ਭਾਰਤੀ ਇੰਜੀਨੀਅਰ ਦੀ ਲੰਘੇ ਮੰਗਲਵਾਰ ਨੂੰ ਮੌਤ ਹੋ ਗਈ। ਇਸ ਨਾਲ ਉਸ ਦੀ ਗਰਭਵਤੀ ਪਤਨੀ ਨੂੰ ਹੁਣ ਵਾਪਸ ਵਤਨ ਜਾਣਾ ਪਵੇਗਾ। ਗ੍ਰੀਨ ਕਾਰਡ ਮਿਲਣ ਨਾਲ ਅਮਰੀਕਾ ਵਿਚ ਸਥਾਈ ਤੌਰ 'ਤੇ ਰਹਿਣ ਦਾ ਦਰਜਾ ਮਿਲ ਜਾਂਦਾ ਹੈ। ਅਮਰੀਕੀ ਵੈਬਸਾਈਟਾਂ ਦੀ ਖਬਰ ਮੁਤਾਬਕ ਨਾਰਥ ਕੈਰੋਲੀਨਾ ਵਿਚ ਰਹਿਣ ਵਾਲੇ ਸ਼ਿਵ ਚਲਪਤੀ ਰਾਜੂ ਓਰੇਕਲ ਕੰਪਨੀ ਵਿਚ ਡਿਵੈਲਪਰ ਕਲਾਈਂਟ ਦੇ ਤੌਰ 'ਤੇ ਕੰਮ ਕਰਦੇ ਸਨ। ਉਨ੍ਹਾਂ ਨੇ ਵਿਪਰੋ ਅਤੇ ਬ੍ਰਿਟਿਸ਼ ਪੈਟਰੋਲੀਅਮ ਵਿਚ ਵੀ ਕੰਮ ਕੀਤਾ ਸੀ। ਰਾਜੂ ਦੀ ਅਚਾਨਕ ਮੌਤ ਨਾਲ ਉਨ੍ਹਾਂ ਦਾ ਪਰਿਵਾਰ ਗ੍ਰੀਨ ਕਾਰਡ ਦੀ ਲਿਸਟ ਵਿਚੋਂ ਬਾਹਰ ਹੋ ਗਿਆ। ਇਸ ਕਾਰਨ ਰਾਜੂ ਦੀ ਗਰਭਵਤੀ ਪਤਨੀ ਬਾਬੀ ਕੋਲ ਭਾਰਤ ਪਰਤਣ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਹੈ।
ਇੰਡੀਅਨ ਗ੍ਰੀਨ ਕਾਰਡ ਬੈਕਲਾਗ ਕਮਿਊਨਿਟੀ ਨੇ ਵੀਰਵਾਰ ਨੂੰ ਟਵਿੱਟਰ 'ਤੇ ਰਾਜੂ ਦੇ ਪਰਿਵਾਰ ਦੀ ਦਸ਼ਾ ਦਾ ਜ਼ਿਕਰ ਕੀਤਾ। ਪੀਡਮੋਂਟ ਏਰੀਆ ਤੇਲਗੂ ਐਸੋਸੀਏਸ਼ਨ (ਪੀ.ਏ.ਟੀ.ਏ.) ਨੇ ਰਾਜੂ ਦੇ ਪਰਿਵਾਰ ਦੀ ਮਦਦ ਲਈ ਗੋ ਫੰਡ ਮੀ ਨਾਂ ਨਾਲ ਇਕ ਪੇਜ ਬਣਾਇਆ ਹੈ। ਇਸ 'ਤੇ ਕਿਹਾ ਗਿਆ ਹੈ ਕਿ ਅਸੀਂ (ਪੀ.ਏ.ਟੀ.ਏ.) ਰਾਜੂ ਦੇ ਅੰਤਿਮ ਸੰਸਕਾਰ ਵਿਚ ਮਦਦ ਲਈ ਧਨ ਇਕੱਠਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਪਰਿਵਾਰ ਅੰਤਿਮ ਸੰਸਕਾਰ ਦੇ ਭਾਰੀ ਖਰਚ ਨੂੰ ਸਹਿਣ ਕਰਨ ਦੀ ਸਥਿਤੀ ਵਿਚ ਨਹੀਂ ਹੈ।
ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨ ਕਾਰਡ ਅਤੇ ਅਮਰੀਕਾ ਵਿਚ ਨਾਗਰਿਕਤਾ ਚਾਹੁਣ ਵਾਲੇ ਵਿਦੇਸ਼ੀਆਂ 'ਤੇ ਨਜ਼ਰ ਰੱਖਣ ਲਈ ਸੋਸ਼ਲ ਮੀਡੀਆ 'ਤੇ ਫਰਜ਼ੀ ਅਕਾਉਂਟ ਖੋਲ੍ਹਣ ਦਾ ਫੈਸਲਾ ਕੀਤਾ ਸੀ। ਇਸ ਦਾ ਮਕਸਦ ਸਾਰੇ ਲੋਕਾਂ ਦੇ ਅਕਾਉਂਟਸ ਦੀ ਜਾਣਕਾਰੀ ਰੱਖਣਾ ਸੀ। ਇਕ ਪਾਸੇ ਹੁਕਮ ਵਿਚ ਕਿਹਾ ਗਿਆ ਕਿ ਅਮਰੀਕੀ ਸਥਾਈ ਨਾਗਰਿਕਤਾ ਹਾਸਲ ਕਰਨ ਲਈ ਉਮੀਦਵਾਰਾਂ ਨੂੰ ਆਪਣੀ ਸੋਸ਼ਲ ਮੀਡੀਆ ਪਛਾਣ ਵੀ ਦੇਣੀ ਹੋਵੇਗੀ। ਅਮਰੀਕੀ ਸਰਕਾਰ ਦੇ ਇਸ ਫੈਸਲੇ ਨਾਲ ਭਾਰਤ ਤੋਂ ਆਏ ਨਾਗਰਿਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੰਮ ਦੇ ਸਿਲਸਿਲੇ ਨਾਲ ਯੂ.ਐਸ. ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਦੁਬਾਰਾ ਨਵੀਂ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ।
ਪੱਤਰਕਾਰਾਂ ਦੀ ਹੱਤਿਆ ਕਰਨ ਵਾਲੇ 90 ਫੀਸਦੀ ਕਾਤਲਾਂ ਨੂੰ ਨਹੀਂ ਮਿਲੀ ਸਜ਼ਾ : ਯੂਨੇਸਕੋ
NEXT STORY