ਦੁਬਈ (ਭਾਸ਼ਾ)- ਕੁਵੈਤ ਦੇ ਅਲ ਖਲੀਜ ਅਲ ਅਰਬੀ ਰੋਡ ‘ਤੇ ‘ਹਿੱਟ ਐਂਡ ਰਨ’ ਹਾਦਸੇ ਵਿੱਚ ਜ਼ਖਮੀ ਹੋਏ 15 ਏਸ਼ੀਆਈਆਂ ਵਿੱਚ ਪ੍ਰਵਾਸੀ ਭਾਰਤੀ ਵੀ ਸ਼ਾਮਲ ਹਨ। ਇਹ ਜਾਣਕਾਰੀ ਐਤਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਦਿੱਤੀ ਗਈ। 'ਖਲੀਜ਼ ਟਾਈਮਜ਼' ਦੀ ਰਿਪੋਰਟ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਨੂੰ ਕੁਵੈਤ ਸਿਟੀ 'ਚ ਉਸ ਸਮੇਂ ਵਾਪਰਿਆ, ਜਦੋਂ 'ਫਿਲੀਪੀਨੋ ਸਾਈਕਲਿੰਗ ਗਰੁੱਪ' ਦਾ ਇਕ ਗਰੁੱਪ ਇਸ ਖੇਡ ਦਾ ਅਭਿਆਸ ਕਰਨ ਲਈ ਇਕੱਠਾ ਹੋਇਆ ਅਤੇ ਬਾਅਦ 'ਚ ਇਸ ਗਰੁੱਪ 'ਚ ਭਾਰਤੀ ਸਾਈਕਲਿਸਟ ਵੀ ਸ਼ਾਮਲ ਹੋਏ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੇ ਇਸ ਸੂਬੇ ਨੇ ਵਿਸ਼ੇਸ਼ ਸਮਾਗਮਾਂ ਲਈ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਦਿੱਤੀ ਵੱਡੀ ਰਾਹਤ
ਜਿਵੇਂ ਹੀ ਚਾਲਕਾਂ ਦਾ ਦਲ ਮੁੱਖ ਸੜਕ 'ਤੇ ਸਾਈਕਲ ਚਲਾਉਂਦੇ ਹੋਏ ਉਥੋਂ ਰਵਾਨਾ ਹੋਇਆ, ਉਦੋਂ ਇਕ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ "ਏਸ਼ੀਅਨ ਸਾਈਕਲਿਸਟਾਂ ਦਾ ਇੱਕ ਸਮੂਹ, ਜਿਸ ਵਿੱਚ ਭਾਰਤੀ ਪ੍ਰਵਾਸੀ ਵੀ ਸ਼ਾਮਲ ਹਨ, ਜੋ ਮੁੱਖ ਸੜਕ 'ਤੇ ਸਾਈਕਲ ਚਲਾ ਰਹੇ ਸਨ, ਅਲ ਖਲੀਜ ਅਲ ਅਰਬੀ ਸੜਕ 'ਤੇ ਇੱਕ ਹਾਦਸੇ 'ਚ ਗੰਭੀਰ ਜ਼ਖ਼ਮੀ ਹੋ ਗਏ,"। ਵਾਹਨ ਚਾਲਕ ਤੁਰੰਤ ਸਾਈਕਲ ਸਵਾਰਾਂ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਪੁਲਸ ਦੋਸ਼ੀ ਡਰਾਈਵਰ ਨੂੰ ਫੜਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਰਿਪੋਰਟ ਵਿੱਚ ਹਾਦਸੇ ਵਿੱਚ ਜ਼ਖਮੀ ਹੋਏ ਭਾਰਤੀਆਂ ਦੀ ਸਹੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਕੁਵੈਤ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਈਕਲ ਸਵਾਰਾਂ ਨੇ ਸੜਕ 'ਤੇ ਸਾਈਕਲ ਚਲਾਉਣ ਦੀ ਇਜਾਜ਼ਤ ਨਹੀਂ ਲਈ ਸੀ, ਇਸ ਲਈ ਉਨ੍ਹਾਂ ਦੇ ਨਾਲ ਸੁਰੱਖਿਆ ਗਸ਼ਤ ਨਹੀਂ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਦੇ ਇਸ ਸੂਬੇ ਨੇ ਵਿਸ਼ੇਸ਼ ਸਮਾਗਮਾਂ ਲਈ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਦਿੱਤੀ ਵੱਡੀ ਰਾਹਤ
NEXT STORY