ਮੁੱਲਾਂਪੁਰ ਦਾਖਾ (ਕਾਲੀਆ) - ਥਾਣਾ ਦਾਖਾ ਅਧੀਨ ਪਿੰਡ ਗੁੜੇ ਦੀ ਰਮਨਦੀਪ ਕੌਰ (25) ਪੁੱਤਰੀ ਹਰਮੀਤ ਸਿੰਘ ਮਾਨ ਸਾਬਕਾ ਪੰਚ ਪਿੰਡ ਗੁੜੇ (ਲੁਧਿਆਣਾ) ਚਾਰ ਸਾਲ ਪਹਿਲਾਂ ਵਿਦਿਆਰਥਣ ਦੇ ਰੂਪ ਵਿੱਚ ਕੈਨੇਡਾ ਗਈ ਸੀ ਅਤੇ ਉਸ ਨੂੰ ਕਰੀਬ ਛੇ ਮਹੀਨੇ ਪਹਿਲਾਂ ਜੇਲ ਵਿਭਾਗ ਵਿੱਚ ਨੌਕਰੀ ਮਿਲੀ ਸੀ ਤੇ ਉਸ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਜਿਸ ਨਾਲ ਗੁੜੇ ਪਿੰਡ ਵਿੱਚ ਮਾਤਮ ਛਾ ਗਿਆ।
ਰਮਨਦੀਪ ਕੌਰ ਕੈਨੇਡਾ ਦੋ ਜੇਲ ਤੇ ਸੁਧਾਰ ਵਿਭਾਗ ਵਿੱਚ ਅਧਿਕਾਰੀ ਸੀ। ਉਹ ਇਕ ਮਹਿਲਾ ਕੈਦੀ ਨੂੰ ਮੈਨੀਟੋਬਾ ਤੋ ਲਿਆ ਰਹੀ ਸੀ। 7 ਅਗਸਤ ਨੂੰ ਅਲਬਰਟਾ ਦੇ ਸਜ਼ਾਰ ਖੇਤਰ ਵਿਚ ਹਾਈਵੇ 41 ਤੇ ਹਾਈਵੇ 13 ਦੇ ਚੌਰਾਹੇ ਉੱਪਰ ਹਾਦਸਾ ਵਾਪਰ ਗਿਆ ਜਿਸ ਵਿਚ ਉਸ ਦੀ ਮੌਤ ਹੋ ਗਈ।
ਉਸ ਦੇ ਸਹਿਕਰਮੀ ਨਿਕਲਸ ਸਰਵਨ (57) ਤੇ ਮਹਿਲਾ ਕੈਦੀ ਮੁਸਬਾ (24) ਦੀ ਵੀ ਮੌਕੇ ’ਤੇ ਮੌਤ ਹੋ ਗਈ। ਪਿੰਡ ਵਾਸੀਆਂ ਨੇ ਮਾਨ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਸ ਦੀ ਆਤਮਿਕ ਸ਼ਾਂਤੀ ਲਈ ਪੂਰੇ ਪਿੰਡ ਵਿਚ ਕੈਂਡਲ ਮਾਰਚ ਕੱਢਿਆ।
ਪਟਿਆਲਾ-ਰਾਜਪੁਰਾ ਰੋਡ 'ਤੇ ਚੱਲਦੀ ਸਕਾਰਪੀਓ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ
NEXT STORY