ਲਾਹੌਰ (ਭਾਸ਼ਾ)- ਪਾਕਿਸਤਾਨ ’ਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਸੋਮਵਾਰ ਨੂੰ ਇਥੇ ਆਉਣ ਵਾਲੇ ਭਾਰਤੀ ਸਿੱਖ ਤੀਰਥ ਯਾਤਰੀਆਂ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀ ਸੁਰੱਖਿਆ ਅਤੇ ਇਸ ਦੇਸ਼ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਉਨ੍ਹਾਂ ਦੀ ਯਾਤਰਾ ਲਈ ਸਹੂਲਤਾਂ ਦੀ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ: ਬੰਬ ਧਮਾਕਿਆਂ ਦੀ 'ਦਹਿਸ਼ਤ' ਨਹੀਂ ਤੋੜ ਸਕੀ ਹੌਂਸਲਾ, ਅੱਖ ਗੁਆਉਣ ਵਾਲੀ ਅਫ਼ਗਾਨ ਕੁੜੀ ਨੇ ਕਾਇਮ ਕੀਤੀ ਮਿਸਾਲ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਸਖ਼ਤ ਸੁਰੱਖਿਆ ਦਰਮਿਆਨ ਭਾਰਤ ਤੋਂ 2500 ਤੋਂ ਜ਼ਿਆਦਾ ਸਿੱਖ ਐਤਵਾਰ ਨੂੰ ਪਾਕਿਸਤਾਨ ਪਹੁੰਚੇ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਵਲੋਂ ਇਕ ਹਫਤਾ ਪਹਿਲਾਂ ਇਸਲਾਮਾਬਾਦ ਕੂਚ ਦੇ ਸੱਦੇ ਤੋਂ ਬਾਅਦ ਪਾਕਿਸਤਾਨ ਵਿਚ ਕਾਨੂੰਨ ਵਿਵਸਥਾ ਚੁਣੌਤੀਪੂਰਨ ਬਣੀ ਹੋਈ ਹੈ। ਪੰਜਾਬ ਸੂਬੇ 'ਚ ਪਿਛਲੇ ਹਫਤੇ ਇਮਰਾਨ ਖਾਨ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਵਿਗੜੇ ਹੋਏ ਹਾਲਾਤ ਵਿਚ ਭਾਰਤੀ ਸਿੱਖ ਸ਼ਰਧਾਲੂਆਂ ਦਾ ਇਹ ਦੌਰਾ ਹੋ ਰਿਹਾ ਹੈ। ਸ਼ਰਧਾਲੂ ਲਾਹੌਰ ਤੋਂ ਲਗਭਗ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ ਵਿਖੇ ਹੋ ਰਹੇ ਜਸ਼ਨਾਂ ਵਿੱਚ ਸ਼ਾਮਲ ਹੋ ਰਹੇ ਹਨ।
ਇਹ ਵੀ ਪੜ੍ਹੋ: PDM ਮੁਖੀ ਦਾ ਦਾਅਵਾ-'ਇਮਰਾਨ ਖ਼ਾਨ 'ਤੇ ਹਮਲਾ ਸੀ ਡਰਾਮਾ', ਅਦਾਕਾਰੀ 'ਚ ਸ਼ਾਹਰੁਖ-ਸਲਮਾਨ ਨੂੰ ਵੀ ਛੱਡਿਆ ਪਿੱਛੇ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬਾਲ ਜਿਨਸੀ ਸ਼ੋਸ਼ਣ ਦੀ ਰੋਕਥਾਮ ਲਈ ਸੰਯੁਕਤ ਰਾਸ਼ਟਰ ਨੇ 18 ਨਵੰਬਰ ਨੂੰ ਵਿਸ਼ਵ ਦਿਵਸ ਨਾਮਜ਼ਦ ਕੀਤਾ
NEXT STORY