ਕਾਬੁਲ (ਏਜੰਸੀ)- ਸਤੰਬਰ ਵਿਚ ਆਤਮਘਾਤੀ ਹਮਲੇ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਇਕ ਅਫਗਾਨ ਵਿਦਿਆਰਥਣ ਨੇ ਯੂਨੀਵਰਸਿਟੀ ਦੀ ਦਾਖਲਾ ਪ੍ਰੀਖਿਆ ਉੱਚ ਅੰਕਾਂ ਨਾਲ ਪਾਸ ਕੀਤੀ ਹੈ। ਬੀਬੀਸੀ ਦੀ ਰਿਪੋਰਟ ਅਨੁਸਾਰ ਕਾਬੁਲ ਵਿੱਚ ਕਾਜ ਸਿੱਖਿਆ ਕੇਂਦਰ 'ਤੇ ਹਮਲੇ ਦੌਰਾਨ 17 ਸਾਲਾ ਫਤੇਮੇਹ ਅਮੀਰੀ ਦੀ ਇੱਕ ਅੱਖ ਚਲੀ ਗਈ ਸੀ ਅਤੇ ਉਸਦੇ ਜਬਾੜੇ ਅਤੇ ਕੰਨ ਨੂੰ ਗੰਭੀਰ ਨੁਕਸਾਨ ਪਹੁੰਚਿਆ ਸੀ। ਇਸ ਹਮਲੇ ਵਿਚ 50 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਦਰਜਨਾਂ ਜ਼ਖ਼ਮੀ ਹੋਏ ਸਨ,ਜਿਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥਣਾਂ ਸਨ।
ਇਹ ਵੀ ਪੜ੍ਹੋ: PDM ਮੁਖੀ ਦਾ ਦਾਅਵਾ-'ਇਮਰਾਨ ਖ਼ਾਨ 'ਤੇ ਹਮਲਾ ਸੀ ਡਰਾਮਾ', ਅਦਾਕਾਰੀ 'ਚ ਸ਼ਾਹਰੁਖ-ਸਲਮਾਨ ਨੂੰ ਵੀ ਛੱਡਿਆ ਪਿੱਛੇ
ਬੀਬੀਸੀ ਦੀ ਰਿਪੋਰਟ ਅਨੁਸਾਰ ਅਮੀਰੀ ਨੇ ਆਪਣੀਆਂ ਸੱਟਾਂ ਤੋਂ ਉਭਰਦੇ ਹੋਏ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਅਤੇ ਆਪਣੀ ਪ੍ਰੀਖਿਆ ਵਿੱਚ 85 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਉਸਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹ ਕਾਬੁਲ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰੇਗੀ। ਜਦੋਂ ਹਮਲਾਵਰ ਨੇ ਅਫਗਾਨਿਸਤਾਨ ਦੀ ਰਾਜਧਾਨੀ ਦੇ ਦਸ਼ਤ-ਏ-ਬਰਚੀ ਖੇਤਰ ਵਿੱਚ ਟਿਊਸ਼ਨ ਸੈਂਟਰ ਵਿੱਚ ਹਮਲਾ ਕੀਤਾ ਸੀ, ਉਸ ਸਮੇਂ ਵਿਦਿਆਰਥੀ ਅਭਿਆਸ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ ਬੈਠੇ ਹੋਏ ਸਨ। ਸੂਚਨਾ ਮਿਲੀ ਸੀ ਕਿ ਉਸ ਨੇ ਸਿੱਖਿਆ ਕੇਂਦਰ ਦੇ ਬਾਹਰ ਗਾਰਡਾਂ 'ਤੇ ਗੋਲੀਬਾਰੀ ਕੀਤੀ ਸੀ ਅਤੇ ਇਕ ਕਲਾਸਰੂਮ ਵਿਚ ਦਾਖਲ ਹੋ ਕੇ ਬੰਬ ਧਮਾਕਾ ਕਰ ਦਿੱਤਾ।
ਇਹ ਵੀ ਪੜ੍ਹੋ: ਪੁਤਿਨ ਨੇ ਭਾਰਤ ਦੀ ਕੀਤੀ ਤਾਰੀਫ਼, ਭਾਰਤੀਆਂ ਨੂੰ ਦੱਸਿਆ ਬੇਹੱਦ ਪ੍ਰਤਿਭਾਸ਼ਾਲੀ
ਅਮੀਰੀ ਨੇ ਕਿਹਾ ਕਿ ਹਮਲੇ ਵਿਚ ਆਪਣੀ ਅੱਖ ਗੁਆਉਣ ਨਾਲ ਹੀ ਉਹ ਮਜ਼ਬੂਤ ਹੋਈ, "ਜੋ ਕੰਮ ਮੈਂ ਦੋਵੇਂ ਅੱਖਾਂ ਨਾਲ ਨਹੀਂ ਕਰ ਪਾ ਰਹੀ ਸੀ, ਹੁਣ ਮੈਂ ਇਕ ਅੱਖ ਨਾਲ ਕਰਾਂਗੀ।" ਅਮੀਰੀ ਨੇ ਕਿਹਾ ਕਿ ਉਸਦੇ ਅਧਿਆਪਕ ਨੇ ਉਸਦੇ ਨਤੀਜੇ ਔਨਲਾਈਨ ਦੇਖਣ ਵਿੱਚ ਉਸਦੀ ਮਦਦ ਕੀਤੀ ਅਤੇ ਦੇਖਿਆ ਕਿ ਉਸਨੇ ਸਫਲਤਾਪੂਰਵਕ ਆਪਣੀ ਦਾਖ਼ਲਾ ਪ੍ਰੀਖਿਆ ਪਾਸ ਕੀਤੀ ਹੈ।
ਇਹ ਵੀ ਪੜ੍ਹੋ: ਇਰਾਕ: ਭਿਆਨਕ ਅੱਗ ਲੱਗਣ ਕਾਰਨ ਢਹਿ ਢੇਰੀ ਹੋਈ ਇਮਾਰਤ, ਦਰਜਨਾਂ ਜ਼ਖ਼ਮੀ
ਜਜ਼ਬੇ ਨੂੰ ਸਲਾਮ!ਵ੍ਹੀਲਚੇਅਰ 'ਤੇ ਹੋਣ ਦੇ ਬਾਵਜੂਦ ਦੌੜ 'ਚ ਬਣਾਏ ਨੈਸ਼ਨਲ ਰਿਕਾਰਡ, ਹੁਣ ਨਜ਼ਰਾਂ ਪੈਰਾਲੰਪਿਕ ਖੇਡਾਂ 'ਤੇ
NEXT STORY