ਵਾਸ਼ਿੰਗਟਨ ਡੀ. ਸੀ, (ਰਾਜ ਗੋਗਨਾ)— ਪਾਕਿਸਤਾਨ ਸਿੱਖ ਕੌਂਸਲ ਨੇ ਇਕ ਬੈਠਕ ਦੌਰਾਨ ਜਗਦੀਸ਼ ਟਾਇਟਰ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਇਟਲਰ ਸੰਬੰਧੀ ਪ੍ਰਾਪਤ ਹੋਏ ਦਸਤਾਵੇਜ਼ ਅਤੇ ਪ੍ਰਮਾਣ ਇਸ ਗੱਲ ਦੇ ਸੰਕੇਤ ਹਨ ਕਿ ਇਸ ਨੂੰ ਭਾਰਤ ਸਰਕਾਰ ਤੁਰੰਤ ਜੇਲ ਵਿੱਚ ਸੁੱਟਿਆ ਜਾਵੇ। ਹੈਰਾਨੀ ਇਸ ਗੱਲ ਦੀ ਹੈ ਕਿ ਆਮ ਵਿਅਕਤੀ ਨੂੰ ਇੱਕ ਸਧਾਰਣ ਸ਼ਿਕਾਇਤ 'ਤੇ ਅੰਦਰ ਕਰ ਦਿੱਤਾ ਜਾਂਦਾ ਹੈ ਪਰ ਜਗਦੀਸ਼ ਟਾਈਟਲਰ ਮਾਮਲੇ 'ਚ ਅਜਿਹਾ ਨਹੀਂ ਹੋ ਰਿਹਾ।
ਪਾਕਿਸਤਾਨ ਸਿੱਖ ਕੌਂਸਲ ਅਤੇ ਉਨ੍ਹਾਂ ਦੇ ਤਮਾਮ ਅਹੁਦੇਦਾਰਾਂ ਅਤੇ ਖਾਸ ਕਰਕੇ 'ਪੈਟਰਨ ਇਨ ਚੀਫ' ਰਮੇਸ਼ ਸਿੰਘ ਖਾਲਸਾ ਨੇ ਸਿੱਖਾਂ ਦੀ ਹਮਾਇਤ ਕੀਤੀ ਹੈ ਕਿ ਉਹ ਟਾਇਟਲਰ ਦੇ ਮੁੱਦੇ 'ਤੇ ਭਾਰਤੀ ਸਿੱਖਾਂ ਨਾਲ ਹਨ। ਉਨ੍ਹਾਂ ਕਿਹਾ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਦੀ ਹਮਾਇਤ ਕਰਦੇ ਹਨ ਅਤੇ ਸੰਘਰਸ਼ ਵਿੱਚ ਸ਼ਰੀਕ ਹਨ ਕਿ ਟਾਇਟਲਰ ਨੂੰ ਤੁਰੰਤ ਫੜ੍ਹਿਆ ਜਾਵੇ। ਸਿੱਖਾਂ ਨੂੰ ਇਨਸਾਫ ਦਿੱਤਾ ਜਾਵੇ।
ਆਸ ਹੈ ਕਿ ਕੇਂਦਰ ਸਰਕਾਰ ਇਸ ਸਬੰਧੀ ਕਾਰਵਾਈ ਕਰਕੇ ਸਿੱਖਾਂ ਦੇ ਮਨਾਂ ਨੂੰ ਜਿੱਤੇਗੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿੱਖ ਕੇਂਦਰ ਨਾਲੋਂ ਟੁੱਟ ਜਾਣਗੇ ਅਤੇ 2019 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਪੂਰਨ ਨਾਤਾ ਤੋੜ ਲੈਣਗੇ। ਸਰਕਾਰ ਨੂੰ ਇਸ ਵੱਲ ਤੁਰੰਤ ਤਵੱਜੋ ਦੇ ਕੇ ਟਾਇਟਲਰ 'ਤੇ ਕਾਰਵਾਈ ਕਰਨੀ ਚਾਹੀਦੀ ਹੈ।
ਸੀਰੀਅਲ ਕਿਲਰ ਮੈਕਾਰਥ ਦੇ ਘਰ 'ਚੋਂ ਮਿਲੇ 6 ਲੋਕਾਂ ਦੇ ਅਵਸ਼ੇਸ਼
NEXT STORY