ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਕੈਲੀਫੌਰਨੀਆ ’ਚ ਇਕ ਭਾਰਤੀ ਮੂਲ ਦੇ ਵਿਅਕਤੀ ’ਤੇ ਪਿੱਜ਼ਾ ਦੀ ਦੁਕਾਨ ਤੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦਾ ਦੋਸ਼ ਲਾਇਆ ਗਿਆ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਅਮਰੀਕਾ ’ਚ ਨਾਜਾਇਜ਼ ਤੌਰ ’ਤੇ ਰਹਿ ਰਹੇ 50 ਸਾਲਾ ਕੰਵਲਪ੍ਰੀਤ ਸਿੰਘ ਨੇ ਦਿਨੁਬਾ ਸ਼ਹਿਰ ’ਚ ਆਪਣੇ ‘ਰਾਊਂਡ ਟੇਬਲ ਪਿੱਜ਼ਾ’ ਰੈਸਟੋਰੈਂਟ ਤੋਂ ਵੱਡੀ ਮਾਤਰਾ ’ਚ ਮੈਥਮਫੇਟਾਮਾਈਨ (ਇਕ ਤਰ੍ਹਾਂ ਦਾ ਨਸ਼ੀਲਾ ਪਦਾਰਥ) ਵੇਚਿਆ। ਉਸ ਕੋਲ ਨਾਜਾਇਜ਼ ਹਥਿਆਰ ਵੀ ਸਨ।
ਅਮਰੀਕੀ ਨਿਆਂ ਮੰਤਰਾਲਾ (DOJ) ਨੇ ਵੀਰਵਾਰ ਨੂੰ ਇਕ ਬਿਆਨ ’ਚ ਦੱਸਿਆ ਕਿ ਫੈਡਰਲ ਏਜੰਟ ਨੇ 18 ਅਗਸਤ ਨੂੰ ਸਿੰਘ ਦੇ ਘਰ ਅਤੇ ਦੁਕਾਨ ਦੀ ਤਲਾਸ਼ੀ ਲਈ ਅਤੇ ਇਸ ਦੌਰਾਨ 40 ਪਾਊਂਡ ਤੋਂ ਵੱਧ ਮੈਥਮਫੇਟਾਮਾਈਨ, 3 ਹਥਿਆਰ ਅਤੇ 10,000 ਅਮਰੀਕੀ ਡਾਲਰ ਤੋਂ ਵੱਧ ਨਕਦੀ ਜ਼ਬਤ ਕੀਤੀ ਗਈ।
ਜੇਕਰ ਸਿੰਘ ਦੋਸ਼ੀ ਪਾਇਆ ਜਾਂਦਾ ਹੈ ਤਾਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲੇ ’ਚ ਉਸ ਨੂੰ ਘੱਟੋ-ਘੱਟ 10 ਸਾਲ ਦੀ ਲਾਜ਼ਮੀ ਸਜ਼ਾ ਅਤੇ ਵੱਧ ਤੋਂ ਵੱਧ ਉਮਰਕੈਦ ਹੋ ਸਕਦੀ ਹੈ। ਇਸ ਤੋਂ ਇਲਾਵਾ ਉਸ ’ਤੇ ਇਕ ਕਰੋੜ ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ। ਉੱਥੇ ਹੀ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਹੱਲਾਸ਼ੇਰੀ ਦੇਣ ਲਈ ਹਥਿਆਰ ਰੱਖਣ ਦੇ ਜੁਰਮ ’ਚ ਉਸ ਨੂੰ ਘੱਟੋ-ਘੱਟ 5 ਸਾਲ ਦੀ ਵਾਧੂ ਲਾਜ਼ਮੀ ਸਜ਼ਾ ਹੋ ਸਕਦੀ ਹੈ।
ਪੂਰਬੀ ਚੀਨ 'ਚ ਵਾਪਰਿਆ ਵੱਡਾ ਹਾਦਸਾ: ਜ਼ਮੀਨ ਖਿਸਕਣ ਨਾਲ 2 ਲੋਕਾਂ ਦੀ ਮੌਤ, 10 ਲਾਪਤਾ
NEXT STORY