ਸਿੰਗਾਪੁਰ (ਪੀ.ਟੀ.ਆਈ.)- ਸਿੰਗਾਪੁਰ ਵਿੱਚ 21 ਸਾਲਾ ਇੱਕ ਭਾਰਤੀ ਨਾਗਰਿਕ ਨੂੰ ਤਿੱਖੀ ਬਹਿਸ ਤੋਂ ਬਾਅਦ ਸਾਥੀ ਦੇ ਕੰਨ ਕੱਟਣ, ਕੁੱਟਮਾਰ ਕਰਨ ਅਤੇ ਇਤਰਾਜ਼ਯੋਗ ਸ਼ਬਦ ਬੋਲਣ ਦੇ ਦੋਸ਼ ਵਿੱਚ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਟੀਆਈਈ ਇੰਜੀਨੀਅਰਿੰਗ ਦੇ ਇਲੈਕਟ੍ਰੀਸ਼ੀਅਨ ਸੇਂਥਿਲਕੁਮਾਰ ਵਿਸ਼ਨੂੰ ਸ਼ਕਤੀ ਨੇ 31 ਸਾਲਾ ਨੇਸਾਮਨੀ ਹਰੀਹਰਨ ਨੂੰ ਜਾਣਬੁੱਝ ਕੇ ਗੰਭੀਰ ਸਰੀਰਕ ਸੱਟ ਪਹੁੰਚਾਉਣ ਦੀ ਗੱਲ ਸਵੀਕਾਰ ਕੀਤੀ ਹੈ।
ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ 15 ਫਰਵਰੀ ਨੂੰ ਸ਼ਾਮ 7 ਵਜੇ ਦੇ ਕਰੀਬ ਪੀੜਤ ਆਪਣੇ ਬਿਸਤਰੇ 'ਤੇ ਬੈਠਾ ਸੀ ਜਦੋਂ ਸੇਂਥਿਲਕੁਮਾਰ ਨਸ਼ੇ ਦੀ ਹਾਲਤ ਵਿਚ ਉਸ ਰਿਹਾਇਸ਼ 'ਤੇ ਵਾਪਸ ਆਇਆ ਜਿੱਥੇ ਦੋਵੇਂ ਭਾਰਤੀ ਰਹਿ ਰਹੇ ਸਨ। ਸੇਂਥਿਲਕੁਮਾਰ ਨੇ ਉੱਚੀ ਆਵਾਜ਼ ਵਿਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੀੜਤ ਉਸਦੀ ਜਾਸੂਸੀ ਕਰ ਰਿਹਾ ਹੈ ਅਤੇ ਕੰਮ ਬਾਰੇ ਸੁਪਰਵਾਈਜ਼ਰ ਨੂੰ ਸ਼ਿਕਾਇਤ ਕਰ ਰਿਹਾ ਹੈ। ਇਹ ਸੁਣ ਕੇ ਨੇਸਾਮਨੀ ਉਸ ਕੋਲ ਗਿਆ ਅਤੇ ਦੋਵਾਂ ਵਿਚਕਾਰ ਬਹਿਸ ਹੋ ਗਈ, ਦੋਵੇਂ ਹੱਥੋਂਪਾਈ ਹੱਥੋਪਾਈ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਅਮਰੀਕਾ ਦੀ ਸਰਹੱਦ 'ਤੇ 10,300 ਭਾਰਤੀ ਗ੍ਰਿਫ਼ਤਾਰ
ਜਦੋਂ ਦੂਜਿਆਂ ਨੇ ਦਖਲ ਦਿੱਤਾ ਤਾਂ ਸੇਂਥਿਲਕੁਮਾਰ ਨੇ ਨੇਸਾਮਨੀ ਦਾ ਖੱਬਾ ਕੰਨ ਕੱਟ ਲਿਆ, ਜਿਸ ਨਾਲ ਉਸਦੇ ਕੰਨ ਦੀ ਲੋਬ ਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਕੱਟ ਗਿਆ। ਫਿਰ ਪੀੜਤ ਕਿਸੇ ਤਰ੍ਹਾਂ ਭੱਜਣ ਵਿੱਚ ਕਾਮਯਾਬ ਹੋ ਗਿਆ। ਕੇਸ ਦੀ ਸੁਣਵਾਈ ਕਰਨ ਵਾਲੇ ਜੱਜ ਨੇ ਇਸਨੂੰ "ਮੁਕਾਬਲਤਨ ਗੰਭੀਰ ਸੱਟ" ਮੰਨਿਆ ਪਰ ਇਹ ਵੀ ਹੁਕਮ ਦਿੱਤਾ ਕਿ ਦੋਸ਼ੀ ਦੀ ਸਜ਼ਾ ਦੀ ਮਿਆਦ ਫਰਵਰੀ ਤੋਂ ਸ਼ੁਰੂ ਮੰਨੀ ਜਾਵੇਗੀ ਜਦੋਂ ਸੇਂਥਿਲਕੁਮਾਰ ਨੂੰ ਰਿਮਾਂਡ 'ਤੇ ਲਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਯੂਰਪ 'ਚ ਯੂਰਪੀ ਪੰਜਾਬੀ ਸਾਹਿਤ ਅਕਾਦਮੀ (EPLA) ਦਾ ਗਠਨ
NEXT STORY