ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੇ ਇੱਕ ਹੋਟਲ ਅਤੇ ਮਨੋਰੰਜਨ ਖੇਤਰ ਵਿਚ ਹੋਏ ਝਗੜੇ ਵਿਚ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਮੰਗਲਵਾਰ ਨੂੰ ਭਾਰਤੀ ਮੂਲ ਦੇ 29 ਸਾਲਾ ਵਿਅਕਤੀ ’ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ‘ਦਿ ਸਟ੍ਰੇਟ ਟਾਈਮਜ਼’ ਦੀ ਖ਼ਬਰ ਮੁਤਾਬਕ ਅਸ਼ਵਿਨ ਪਚਨ ਪਿੱਲਈ ਸੁਕੁਮਾਰਨ ’ਤੇ ਐਤਵਾਰ ਨੂੰ ਕੌਨਕੋਰਡ ਹੋਟਲ ਅਤੇ ਸ਼ਾਪਿੰਗ ਮਾਲ ’ਚ ਮੁਹੰਮਦ ਇਸ਼ਰਤ ਮੁਹੰਮਦ ਇਸਮਾਈਲ ਦਾ ਕਤਲ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਖ਼ਬਰ ’ਚ ਕਿਹਾ ਗਿਆ ਹੈ ਕਿ ਅਸ਼ਵਿਨ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਹੋਇਆ। ਜੇਕਰ ਉਹ ਕਤਲ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ।
ਖ਼ਬਰ ਅਨੁਸਾਰ 6 ਹੋਰ ਵਿਅਕਤੀਆਂ ’ਤੇ ਮਾਰੂ ਹਥਿਆਰਾਂ ਨਾਲ ਦੰਗੇ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਦੋਸ਼ੀ ਸਾਬਿਤ ਹੋਣ ’ਤੇ ਉਨ੍ਹਾਂ ਨੂੰ 10 ਸਾਲ ਤੱਕ ਦੀ ਕੈਦ ਅਤੇ ਬੈਂਤ ਮਾਰੇ ਜਾਣ ਦੀ ਸਜ਼ਾ ਹੋ ਸਕਦੀ ਹੈ। 7ਵੇਂ ਵਿਅਕਤੀ ’ਤੇ ਖਤਰਨਾਕ ਹਥਿਆਰ ਨਾਲ ਸੱਟ ਮਾਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਦੋਸ਼ੀ ਪਾਏ ਜਾਣ ’ਤੇ ਉਸ ਨੂੰ 7 ਸਾਲ ਦੀ ਕੈਦ, ਜੁਰਮਾਨਾ ਜਾਂ ਬੈਂਤ ਮਾਰਨ ਜਾਂ ਇਹ ਸਾਰੀਆਂ ਸਜ਼ਾਵਾਂ ਹੋ ਸਕਦੀਆਂ ਹਨ।
ਪਾਕਿ ਏਅਰਲਾਈਨ PIA 'ਤੇ ਵੀ ਆਰਥਿਕ ਤੰਗੀ ਦੀ ਮਾਰ, 11 ਜਹਾਜ਼ ਕੀਤੇ ਸੇਵਾ ਤੋਂ ਬਾਹਰ
NEXT STORY