ਹਿਊਸਟਨ— ਟੈਕਸਾਸ 'ਚ ਭਾਰਤੀ ਮੂਲ ਦੇ ਰਿਪਬਲਿਕਨ ਨੇਤਾ ਸ਼ਾਹਿਦ ਸ਼ਫੀ ਨੂੰ ਮੁਸਲਿਮ ਹੋਣ ਤੇ ਕਥਿਤ ਤੌਰ 'ਤੇ ਇਸਮਾਲ ਨੂੰ ਅਮਰੀਕੀ ਕਾਨੂੰਨ ਤੋਂ ਉਪਰ ਰੱਖਣ ਦੇ ਕਾਰਨ ਪਾਰਟੀ ਦੇ ਕਾਉਂਟੀ ਉਪ-ਪ੍ਰਧਾਨ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।
ਟੈਕਸਾਸ ਟ੍ਰਿਬਿਊਨਲ ਦੀ ਖਬਰ ਮੁਤਾਬਕ ਸ਼ਫੀ ਦੇ ਮੁਸਲਿਮ ਹੋਣ ਕਾਰਨ ਪਾਰਟੀ ਮੈਂਬਰਾਂ ਦੇ ਇਕ ਧੜੇ ਨੇ ਉਨ੍ਹਾਂ ਨੂੰ ਹਟਾਉਣ ਲਈ ਰਸਮੀ ਪ੍ਰਸਤਾਵ ਰੱਖਿਆ ਸੀ, ਜਿਸ ਤੋਂ ਬਾਅਦ ਸ਼ਫੀ ਨੂੰ ਹਟਾਉਣ ਦੇ ਮੁੱਦੇ 'ਤੇ ਟੇਰੇਂਟ ਕਾਉਂਟੀ ਦੇ ਰਿਪਬਲਿਕਨ ਮੈਂਬਰ ਵੀਰਵਾਰ ਨੂੰ ਵੋਟਿੰਗ ਕਰਨਗੇ। ਟ੍ਰਾਮਾ ਸਰਜਨ ਤੇ ਸਾਊਥਲੇਕ ਸਿਟੀ ਕੌਂਸਲ ਦੇ ਮੈਂਬਰ ਸ਼ਫੀ ਨੂੰ ਹਟਾਉਣ ਦੇ ਪੱਖ 'ਚ ਸ਼ਾਮਲ ਲੋਕਾਂ ਨੇ ਕਿਹਾ ਕਿ ਉਹ ਟੇਰੇਂਟ ਕਾਉਂਟੀ ਦੇ ਰਿਪਬਲਿਕਨਾਂ ਦੀ ਅਗਵਾਈ ਨਹੀਂ ਕਰਦੇ। ਸ਼ਫੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ।
ਹਾਂਗਕਾਂਗ 'ਚ ਚੀਨੀ ਰਾਸ਼ਟਰੀ ਗੀਤ ਦੇ ਅਪਮਾਨ 'ਤੇ ਸਜ਼ਾ ਵਾਲਾ ਡਰਾਫਟ ਜਾਰੀ
NEXT STORY