Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    7:47:27 AM

  • earthquake tremors shake the earth in leh

    ਲੇਹ 'ਚ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਜਾਨ...

  • major terrorist incident in london

    ਲੰਡਨ 'ਚ ਵੱਡੀ ਅੱਤਵਾਦੀ ਵਾਰਦਾਤ: ਦੋ ਯਹੂਦੀਆਂ...

  • putin and trump hold phone call lasting over 90 minutes

    ਹੋਰਮੁਜ਼ ਦੀ ਖਿੱਚੋਤਾਣ ਵਿਚਾਲੇ ਪੁਤਿਨ ਤੇ ਟਰੰਪ...

  • mi vs srh

    243 ਦੌੜਾਂ ਬਣਾ ਕੇ ਵੀ ਹਾਰੀ ਮੁੰਬਈ ਇੰਡੀਅਨਜ਼,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੀ ਭਾਰਤ ਯੂਰਪੀਨ ਯੂਨੀਅਨ ਨੂੰ ਕੱਪੜਾ ਬਰਾਮਦ ਦੇ ਮਾਮਲੇ ’ਚ ਬੰਗਲਾਦੇਸ਼ ਨੂੰ ਪਿੱਛੇ ਛੱਡ ਸਕਦਾ ਹੈ?

BLOG News Punjabi(ਬਲਾਗ)

ਕੀ ਭਾਰਤ ਯੂਰਪੀਨ ਯੂਨੀਅਨ ਨੂੰ ਕੱਪੜਾ ਬਰਾਮਦ ਦੇ ਮਾਮਲੇ ’ਚ ਬੰਗਲਾਦੇਸ਼ ਨੂੰ ਪਿੱਛੇ ਛੱਡ ਸਕਦਾ ਹੈ?

  • Edited By Harpreet Singh,
  • Updated: 22 Feb, 2026 05:26 PM
Blog
textile import
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦਾ ਕੱਪੜਾ ਉਦਯੋਗ ਗਲੋਬਲ ਬਰਾਮਦ ਬਾਜ਼ਾਰਾਂ ’ਚ ਲਗਾਤਾਰ ਪਿਛੜਦਾ ਜਾ ਰਿਹਾ ਹੈ। ਇਸ ਦੇ ਉਲਟ, ਬੰਗਲਾਦੇਸ਼ ਨੇ ਬਰਾਮਦ ਦੇ ਖੇਤਰ ’ਚ ਵਰਣਨਯੋਗ ਸਫ਼ਲਤਾ ਹਾਸਲ ਕੀਤੀ ਹੈ। ਹਾਲ ਹੀ ’ਚ ਦਸਤਖ਼ਤ ਕੀਤੇ ਗਏ ਭਾਰਤ-ਯੂਰਪੀਨ ਯੂਨੀਅਨ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਅਤੇ ਬੰਗਲਾਦੇਸ਼ ਦੇ ਘੱਟ ਵਿਕਸਿਤ ਦੇਸ਼ (ਐੱਲ. ਡੀ. ਸੀ.) ਦਾ ਦਰਜਾ ਸਮਾਪਤ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ, ਇਹ ਭਾਰਤ ਦੇ ਕੱਪੜਾ ਉਦਯੋਗ ਲਈ ਇਕ ਸੁਨਹਿਰੀ ਮੌਕਾ ਹੈ।

ਕੱਪੜਾ ਮੁੱਲ ਲੜੀ ਦੇ ਅੰਦਰ, ਯੂਰਪੀਨ ਯੂਨੀਅਨ ਨੂੰ ਭਾਰਤ ਦੀ ਬਰਾਮਦ ਮੁੱਖ ਰੂਪ ’ਚ ਤਿਆਰ ਕੱਪੜਿਆਂ ਜਿਵੇਂ ਟੀ-ਸ਼ਰਟਾਂ, ਸ਼ਰਟਾਂ ਅਤੇ ਟਰਾਊਜ਼ਰਾਂ ਦੀ ਬਜਾਏ ਮੱਧਵਰਤੀ ਉਤਪਾਦਾਂ ਵਿਸ਼ੇਸ਼ ਤੌਰ ’ਤੇ ਧਾਗੇ ਅਤੇ ਕੱਪੜੇ ’ਤੇ ਕੇਂਦਰਿਤ ਹੈ। ਬੰਗਲਾਦੇਸ਼ ਦੀ ਬਰਾਮਦ ਵਿਸ਼ੇਸ਼ ਤੌਰ ’ਤੇ ਤਿਆਰ ਕੱਪੜਿਆਂ ਦੀਆਂ ਦੋ ਸ਼੍ਰੇਣੀਆਂ ’ਚ ਭਾਰਤ ਤੋਂ ਕਿਤੇ ਜ਼ਿਆਦਾ ਹੈ-ਬੁਣੇ ਹੋਏ ਕੱਪੜੇ (ਜਿਵੇਂ ਟੀ-ਸ਼ਰਟਾਂ, ਜਰਸੀਆਂ, ਸਵੈਟਰ) ਅਤੇ ਸਿਲੇ ਹੋਏ ਕੱਪੜੇ (ਜਿਵੇਂ ਸੂਟ, ਜੈਕਟਾਂ, ਟਰਾਊਜ਼ਰ ਅਤੇ ਸ਼ਰਟਾਂ)।

ਬੁਣੇ ਹੋਏ/ਕ੍ਰੋਸ਼ੀਆ ਕੀਤੇ ਗਏ ਵਸਤਰਾਂ ਲਈ ਯੂਰਪੀਨ ਯੂਨੀਅਨ ਦੀ ਕੁੱਲ ਦਰਾਮਦ ’ਚ ਭਾਰਤ ਦੀ ਹਿੱਸੇਦਾਰੀ 2009 ’ਚ ਲਗਭਗ 6.5 ਫੀਸਦੀ ਤੋਂ ਘਟ ਕੇ 2023 ’ਚ ਲਗਭਗ 4.4 ਫੀਸਦੀ ਰਹਿ ਗਈ। ਉੱਥੇ ਹੀ, ਬੰਗਲਾਦੇਸ਼ ਦੀ ਹਿੱਸੇਦਾਰੀ 2000 ’ਚ ਮਹਿਜ਼ 6 ਫੀਸਦੀ ਤੋਂ ਵਧ ਕੇ 2009 ’ਚ 13 ਫੀਸਦੀ ਅਤੇ 2023 ਤੱਕ 26 ਫੀਸਦੀ ਹੋ ਗਈ। ਬੁਣੇ ਹੋਏ ਵਸਤਰਾਂ ਦੇ ਵਪਾਰ ’ਚ ਇਸੇ ਤਰ੍ਹਾਂ ਦਾ ਵਿਧਾਨ ਦੇਖਣ ਨੂੰ ਮਿਲਦਾ ਹੈ। ਬੁਣੇ ਹੋਏ ਵਸਤਰਾਂ ਦੇ ਮਾਮਲੇ ’ਚ ਯੂਰਪੀਨ ਸੰਘ ਨੂੰ ਭਾਰਤ ਦੇ ਨਾਮਾਤਰ ਬਰਾਮਦੀ ਮੁੱਲ ’ਚ ਨਿਰਪੇਖ ਤੌਰ ’ਤੇ ਗਿਰਾਵਟ ਆਈ ਹੈ, ਜੋ ਲਗਭਗ 3.5 ਅਰਬ ਡਾਲਰ ਦੇ ਸਿਖਰ ਤੋਂ ਡਿੱਗ ਕਿ 2.9 ਅਰਡ ਡਾਲਰ ਹੋ ਗਿਆ ਹੈ।

ਸਾਰੇ ਉਤਪਾਦਾਂ ’ਚ ਭਾਰਤ ਦੀ ਪ੍ਰਤੀ ਇਕਾਈ ਕੀਮਤ ਲਗਾਤਾਰ ਬੰਗਲਾਦੇਸ਼ ਤੋਂ ਜ਼ਿਆਦਾ ਹੈ।

ਇਸ ਤੋਂ ਹੇਠ ਲਿਖੇ ਸੰਕੇਤ ਮਿਲ ਸਕਦੇ ਹਨ : ਪਹਿਲਾ, ਭਾਰਤ ਵੱਧ ਮੁੱਲ-ਵਰਧਿਤ ਅਤੇ ਬਿਹਤਰ ਗੁਣਵੱਤਾ ਵਾਲੇ ਕੱਪੜਿਆਂ ਦੀ ਬਰਾਮਦ ਕਰ ਰਿਹਾ ਹੋਵੇਗਾ, ਜਿਸ ਨਾਲ ਉਹ ਵੱਧ ਕੀਮਤਾਂ ਵਸੂਲਣ ’ਚ ਸਮਰੱਥ ਹੈ। ਹਾਲਾਂਕਿ, ਇਸ ਦੀ ਘੱਟ ਬਾਜ਼ਾਰ ਹਿੱਸੇਦਾਰੀ ਤੋਂ ਪਤਾ ਲੱਗਦਾ ਹੈ ਕਿ ਆਮ ਬਾਜ਼ਾਰ ’ਚ ਵਿਕਣ ਵਾਲੇ ਪਹਿਰਾਵੇ ਦੀ ਤੁਲਨਾ ’ਚ ਅਜਿਹੇ ਉਤਪਾਦਾਂ ਦੀ ਯੂਰਪੀਨ ਯੂਨੀਅਨ ’ਚ ਮੰਗ ਸੀਮਤ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਸਿਰਫ ‘ਪ੍ਰੀਮੀਅਮ ਪੁਜ਼ੀਸ਼ਨਿੰਗ’ (ਜੇਕਰ ਸੰਭਵ ਹੋਵੇ) ਨਾਲ ਵਿਕਰੀ ’ਚ ਵਾਧਾ ਨਹੀਂ ਹੋ ਸਕਦਾ। ਦੂਜਾ, ਹੋਰ ਵਧੇਰੇ ਸੰਭਾਵਿਤ ਕਾਰਨ ਇਹ ਹੈ ਕਿ ਉੱਚੀਆਂ ਕੀਮਤਾਂ ਢਾਂਚਾਗਤ ਕਮੀਆਂ ਨੂੰ ਦਰਸਾਉਂਦੀਆਂ ਹਨ-ਉੱਚ ਉਤਪਾਦਨ ਲਾਗਤ, ਘੱਟ ਏਕੀਕ੍ਰਿਤ ਸਪਲਾਈ ਚੇਨ ਅਤੇ ਰਸਦ ਸੰਬੰਧੀ ਅਕੁਸ਼ਲਤਾਵਾਂ।

ਇਸ ਤੋਂ ਇਲਾਵਾ, ਭਾਰਤੀ ਅਤੇ ਬੰਗਲਾਦੇਸ਼ੀ ਉਤਪਾਦਾਂ ’ਤੇ ਲੱਗਣ ਵਾਲੇ ਟੈਕਸ (ਡਿਊਟੀ) ’ਚ ਵੀ ਕਾਫ਼ੀ ਫਰਕ ਹੈ। ਬੰਗਲਾਦੇਸ਼, ਇਕ ਘੱਟ-ਵਿਕਸਿਤ ਦੇਸ਼ ਹੋਣ ਨਾਤੇ, ‘ਐਵਰੀਥਿੰਗ ਬਟ ਆਰਮਜ਼’ (ਈ. ਬੀ. ਏ.) ਯੋਜਨਾ ਤਹਿਤ ਯੂਰਪੀਨ ਯੂਨੀਅਨ ’ਚ ਡਿਊਟੀ-ਮੁਕਤ ਅਤੇ ਕੋਟਾ-ਮੁਕਤ ਪ੍ਰਵੇਸ਼ ਦਾ ਲਾਭ ਉਠਾਉਂਦਾ ਰਿਹਾ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਇਹ ਜ਼ੀਰੋ-ਟੈਰਿਫ ਪਹੁੰਚ ਤਦ ਵੀ ਲਾਗੂ ਹੁੰਦੀ ਹੈ, ਜਦੋਂ ਕੱਪੜੇ ਯੂਰਪੀਨ ਯੂਨੀਅਨ ਦੀ ਮਿਆਰੀ ‘ਦੋਹਰੇ ਪਰਿਵਰਤਨ’ ਦੀ ਲੋੜ ਨੂੰ ਪੂਰਾ ਨਹੀਂ ਕਰਦੇ। ਇਸ ਦਾ ਮਤਲਬ ਇਹ ਹੈ ਕਿ ਬੰਗਲਾਦੇਸ਼ ਦੁਨੀਆ ’ਚ ਕਿਤੇ ਵੀ ਕੱਪੜਾ ਦਰਾਮਦ ਕਰ ਸਕਦਾ ਹੈ, ਘਰੇਲੂ ਪੱਧਰ ’ਤੇ ਕੱਪੜੇ ਸਿਉ ਸਕਦਾ ਹੈ ਅਤੇ ਉਨ੍ਹਾਂ ਨੂੰ ਜ਼ੀਰੋ ਡਿਊਟੀ ’ਤੇ ਯੂਰਪੀਨ ਯੂਨੀਅਨ ਨੂੰ ਬਰਾਮਦ ਕਰ ਸਕਦਾ ਹੈ। ਭਾਰਤ ਨੂੰ ਇਸ ਤਰ੍ਹਾਂ ਦੀ ਤਰਜੀਹੀ ਸਹੂਲਤ ਪ੍ਰਾਪਤ ਨਾ ਹੋਣ ਕਰ ਕੇ ਯੂਰਪੀਨ ਯੂਨੀਅਨ ਦੇ ‘ਮੋਸਟ ਫੇਵਰਡ ਨੇਸ਼ਨ’ (ਐੱਮ. ਐੱਫ. ਐੱਨ.) ਟੈਰਿਫ ਦੇ ਤਹਿਤ ਲੱਗਭਗ 12 ਫੀਸਦੀ ਦਾ ਭੁਗਤਾਨ ਕਰਨਾ ਪੈਂਦਾ ਹੈ।

ਦੋ ਪ੍ਰਮੁੱਖ ਢਾਂਚਾਗਤ ਬਦਲਾਅ ਨੇੜਲੇ ਭਵਿੱਖ ’ਚ ਦਿਖਾਈ ਦੇਣ ਵਾਲੇ ਹਨ। ਸਭ ਤੋਂ ਪਹਿਲਾਂ, ਬੰਗਲਾਦੇਸ਼ 2029 ’ਚ ਆਪਣੇ ਈ. ਬੀ. ਏ. ਲਾਭ ਖੋਹਣ ਵਾਲਾ ਹੈ। ਇਸ ਦਾ ਅਰਥ ਹੋਵੇਗਾ ਯੂਰਪੀਨ ਯੂਨੀਅਨ ’ਚ ਆਪਣੇ ਆਪ ਡਿਊਟੀ-ਮੁਕਤ ਪ੍ਰਵੇਸ਼ ਦਾ ਅੰਤ ਅਤੇ ਪਹਿਰਾਵੇ ਦੀ ਬਰਾਮਦ ’ਤੇ ਸੰਭਾਵਿਤ ਤੌਰ ’ਤੇ ਲੱਗਭਗ 12 ਫੀਸਦੀ ਦਾ ਐੱਮ. ਐੱਫ. ਐੱਨ. ਟੈਰਿਫ ਲੱਗ ਸਕਦਾ ਹੈ। ਇਸ ਤੋਂ ਬਾਅਦ ਬੰਗਲਾਦੇਸ਼ ਯੂਰਪੀਨ ਯੂਨੀਅਨ ਦੀ ‘ਜਨਰਲਾਈਜ਼ਡ ਸਕੀਮ ਆਫ਼ ਪ੍ਰੈਫਰੈਂਸਿਜ਼ ਪਲੱਸ’ (ਜੀ. ਐੱਸ . ਪੀ.) ’ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰੇਗਾ, ਜੋ ਕੱਪੜਿਆਂ ਸਮੇਤ ਲੱਗਭਗ ਦੋ-ਤਿਹਾਈ ਟੈਰਿਫ ਮਦਾਂ ’ਤੇ ਜ਼ੀਰੋ ਟੈਰਿਫ ਪ੍ਰਦਾਨ ਕਰਦਾ ਹੈ। ਹਾਲਾਂਕਿ, ਜੀ. ਐੱਸ . ਪੀ. ’ਚ ਮੂਲ ਦੇ ਸਖ਼ਤ ਨਿਯਮ (ਆਰ. ਓ. ਓ.) ਅਤੇ ਸੁਰੱਖਿਆ ਪ੍ਰਬੰਧ ਲਾਗੂ ਹੁੰਦੇ ਹਨ।

ਬੰਗਲਾਦੇਸ਼ ਕੱਪੜਿਆਂ ਲਈ ਦੂਜੇ ਦੇਸ਼ਾਂ (ਭਾਰਤ ਸਮੇਤ) ’ਤੇ ਕਾਫ਼ੀ ਹੱਦ ਤੱਕ ਨਿਰਭਰ ਹੈ, ਇਸ ਲਈ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਬੰਗਲਾਦੇਸ਼ ਦੇ ਕੱਪੜੇ ਡਿਊਟੀ-ਮੁਕਤ ਪ੍ਰਵੇਸ਼ ਲਈ ਜੀ. ਐੱਸ . ਪੀ.-ਆਰ. ਓ. ਓ. ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰਨ। ਬੰਗਲਾਦੇਸ਼ ਯਕੀਨੀ ਤੌਰ ’ਤੇ ਇਸ ਸ਼ਰਤ ਤੋਂ ਬਚਣ ਲਈ ਹਰ ਸੰਭਵ ਯਤਨ ਕਰੇਗਾ। ਇਤਿਹਾਸਕ ਤੌਰ ’ਤੇ, ਯੂਰਪੀਨ ਯੂਨੀਅਨ ਦੋਹਰੇ ਪਰਿਵਰਤਨ ਮਾਪਦੰਡ ’ਤੇ ਆਪਣੇ ਰੁਖ ’ਤੇ ਕਾਇਮ ਰਿਹਾ ਹੈ। ਜੇਕਰ ਉਹ ਅਜਿਹਾ ਕਰਨਾ ਜਾਰੀ ਰੱਖਦਾ ਹੈ, ਤਾਂ ਬੰਗਲਾਦੇਸ਼ ਨੂੰ ਗੰਭੀਰ ਨੁਕਸਾਨ ਹੋਵੇਗਾ। ਜੇਕਰ ਮੁਕਾਬਲਾ ਕੀਮਤ-ਅਾਧਾਰਿਤ ਹੈ, ਤਾਂ ਬੰਗਲਾਦੇਸ਼ ਆਪਣੀ ਬਾਜ਼ਾਰ ਹਿੱਸੇਦਾਰੀ ਗੁਆ ਸਕਦਾ ਹੈ। ਦੂਜੇ ਪਾਸੇ, ਜੇਕਰ ਬੰਗਲਾਦੇਸ਼ ਦਾ ਪ੍ਰਾਇਮਰੀ ਲਾਭ ਸਪਲਾਈ ਚੇਨ ਏਕੀਕਰਨ ਤੋਂ ਆਉਂਦਾ ਹੈ, ਤਾਂ ਉਹ ਉੱਚੇ ਟੈਰਿਫਾਂ ਦੇ ਬਾਵਜੂਦ ਆਪਣਾ ਦਬਦਬਾ ਬਣਾਈ ਰੱਖ ਸਕਦਾ ਹੈ।

ਭਾਰਤ ਨੂੰ ਯੂਰਪੀਨ ਯੂਨੀਅਨ ਦੇ ਕੱਪੜਾ ਬਾਜ਼ਾਰਾਂ ’ਚ ਡਿਊਟੀ-ਮੁਕਤ ਪ੍ਰਵੇਸ਼ ਮਿਲੇਗਾ, ਬਸ਼ਰਤੇ 2 ਪੜਾਵਾਂ ਵਾਲੀ ਪ੍ਰੋਸੈਸਿੰਗ ਪ੍ਰਕਿਰਿਆ ਲਾਜ਼ਮੀ ਹੋਵੇ। ਕਿਉਂਕਿ ਭਾਰਤ ਦਾ ਕੱਪੜਾ ਉਦਯੋਗ ਪਹਿਲਾਂ ਹੀ ਮੁਕਾਬਲਤਨ ਏਕੀਕ੍ਰਿਤ ਹੈ (ਪਹਿਰਾਵਾ ਉਤਪਾਦਨ ’ਚ ਵਰਤਿਆ ਜਾਂਦਾ ਜ਼ਿਆਦਾਤਰ ਧਾਗਾ ਅਤੇ ਕੱਪੜਾ ਦੇਸ਼ ’ਚ ਹੀ ਬਣਦਾ ਹੈ), ਇਸ ਲਈ 2 ਪੜਾਵਾਂ ਵਾਲੀ ਪ੍ਰੋਸੈਸਿੰਗ ਪ੍ਰਕਿਰਿਆ ਭਾਰਤੀ ਕੱਪੜਾ ਬਰਾਮਦ ਲਈ ਕੋਈ ਰੁਕਾਵਟ ਨਹੀਂ ਬਣੇਗੀ। ਨਤੀਜੇ ਵਜੋਂ, ਭਾਰਤੀ ਬਰਾਮਦਕਾਰ ਬਿਨਾਂ ਕਿਸੇ ਵੱਡੇ ਪੁਨਰਗਠਨ ਦੇ ਮੂਲ ਨਿਯਮਾਂ ਦੀ ਕਠੋਰਤਾ ਨੂੰ ਪੂਰਾ ਕਰਨ ਲਈ ਚੰਗੀ ਸਥਿਤੀ ’ਚ ਹਨ।

ਵੀਅਤਨਾਮ ਦੇ ਪਹਿਰਾਵਾ ਬਰਾਮਦ ਦਾ ਹਾਲੀਆ ਤਜਰਬਾ, ਜਿਸ ’ਚ 2020 ’ਚ ਯੂਰਪੀਨ ਯੂਨੀਅਨ-ਵੀਅਤਨਾਮ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਹੋਣ ਤੋਂ ਬਾਅਦ ਉਛਾਲ ਦੇਖਿਆ ਗਿਆ, ਭਾਰਤ ਲਈ ਭਵਿੱਖ ’ਚ ਮੌਜੂਦ ਮੌਕਿਆਂ ਦਾ ਸੰਕੇਤ ਹੈ।

-ਅਰਨਬ ਚੱਕਰਵਰਤੀ, ਅਨਵੇਸ਼ਾ ਬਸੂ

  • textile Import
  • India
  • Bangladesh

ਮਹਾਤਮਾ ਗਾਂਧੀ ਅਤੇ ਪੰਡਿਤ ਨਹਿਰੂ ਅੱਜ ਦੀ ਰਾਜਨੀਤੀ ’ਚ ‘ਵਿਲੇਨ’ ਕਿਉਂ ?

NEXT STORY

Stories You May Like

  • 2 accused arrested in western union robbery case jalandhar
    ਜਲੰਧਰ 'ਚ ਵੈਸਟਰਨ ਯੂਨੀਅਨ ਦੀ ਦੁਕਾਨ 'ਚ ਹੋਈ ਲੁੱਟ ਦੇ ਮਾਮਲੇ 'ਚ ਦੋ ਗ੍ਰਿਫ਼ਤਾਰ
  • smriti mandhana created history
    ਸਮ੍ਰਿਤੀ ਮੰਧਾਨਾ ਨੇ ਰਚਿਆ ਇਤਿਹਾਸ: ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਬਣੀ ਭਾਰਤ ਦੀ ਨੰਬਰ-1 ਟੀ-20 ਬੱਲੇਬਾਜ਼
  • nvidia creates history  become the world  s most valuable company
    Nvidia ਨੇ ਰਚਿਆ ਇਤਿਹਾਸ : ਦਿੱਗਜ ਕੰਪਨੀਆਂ ਨੂੰ ਪਿੱਛੇ ਛੱਡ ਬਣੀ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ
  • india us trade relations meaningful discussions held in washington
    ਭਾਰਤ-ਅਮਰੀਕਾ ਵਪਾਰਕ ਸਬੰਧਾਂ 'ਚ ਵੱਡੀ ਪ੍ਰਗਤੀ: ਅੰਤਰਿਮ ਸਮਝੌਤੇ ਨੂੰ ਲੈ ਕੇ ਵਾਸ਼ਿੰਗਟਨ 'ਚ ਹੋਈ ਸਾਰਥਕ ਚਰਚਾ
  • the water of this river turns the living and the dead into stone
    ਹੈਂ..! ਜਿਊਂਦੇ-ਜਾਗਦਿਆਂ ਨੂੰ ਪੱਥਰ ਬਣਾ ਦਿੰਦੈ ਇਸ ਨਦੀ ਦਾ ਪਾਣੀ, ਜਾਣੋ ਕੀ ਹੈ ਇਸ ਪਿੱਛੇ ਦੀ 'ਕਹਾਣੀ'
  • where is raja bhoj and where is gangu teli
    ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ! ਜਾਣੋ ਕੀ ਹੈ ਮਸ਼ਹੂਰ ਕਹਾਵਤ ਪਿੱਛੇ ਛੁਪੀ ਦਿਲਚਸਪ ਕਹਾਣੀ
  • why are indian youth shying away from getting health insurance
    ਸਿਹਤ ਬੀਮਾ ਕਰਵਾਉਣ ਤੋਂ ਕਿਉਂ ਪਿੱਛੇ ਹੱਟ ਰਹੇ ਨੇ ਭਾਰਤੀ ਨੌਜਵਾਨ, ਜਾਣੋ ਕੀ ਹੈ ਮੁੱਖ ਵਜ੍ਹਾ
  • united nations union admits that india will see rapid economic growth
    ਹੁਣ ਯੂਨਾਈਟਿਡ ਨੇਸ਼ਨ ਯੂਨੀਅਨ ਨੇ ਵੀ ਮੰਨਿਆ ਭਾਰਤ ਦਾ ਲੋਹਾ, ਇੰਨੀ ਤੇਜ਼ੀ ਨਾਲ ਹੋਵੇਗੀ ਇਕਾਨਮੀ ਦੀ ਗ੍ਰੋਥ
  • college bus surrounded in nakodar
    ਨਕੋਦਰ 'ਚ ਕਾਲਜ ਬੱਸ ਘੇਰ ਕੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, 6 ਮੁਲਜ਼ਮ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • parents and kids
      ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
    • voting and if buts
      ਜ਼ਿਆਦਾ ਵੋਟਿੰਗ ਦੇ ਕਿੰਤੂ-ਪ੍ਰੰਤੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +