ਲੰਡਨ - ਯੂ. ਕੇ. ਵਿਚ ਭਾਰਤੀ ਮੂਲ ਦੀ ਇਕ ਸਪੀਚ ਐਂਡ ਲੈਂਗੂਏਜ ਥੈਰੇਪਿਸਟ ਸਾਈ ਕੀਰਤਨਾ ਸ਼੍ਰੀਪੇਰੰਬੁਦੁਰੂ ਨੂੰ ਅੰਗਰੇਜ਼ੀ ਠੀਕ ਤਰ੍ਹਾਂ ਨਾ ਸਮਝ ਸਕਣ ਅਤੇ ਅਰਜ਼ੀ ਵਿਚ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿਚ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਕਾਰਨ ਇਹ ਰਿਹਾ ਕਿ ਉਹ ਮਰੀਜ਼ਾਂ ਅਤੇ ਸਹਿਕਰਮੀਆਂ ਦੀ ਗੱਲ ਠੀਕ ਤਰ੍ਹਾਂ ਨਹੀਂ ਸਮਝ ਪਾ ਰਹੀ ਸੀ। ਇਹ ਮਾਮਲਾ ਜੂਨ 2024 ਦਾ ਹੈ ਪਰ ਇਸ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ।
ਕੀਰਤਨਾ ਨੇ ਅਕਤੂਬਰ 2023 ਵਿਚ ‘ਯਾਰਕ ਐਂਡ ਸਕਾਰਬਰੋ ਟੀਚਿੰਗ ਹਾਸਪਿਟਲਸ ਐੱਨ. ਐੱਚ. ਐੱਸ. ਟਰੱਸਟ’ ਵਿਚ ਜੁਆਇਨ ਕੀਤਾ ਸੀ। ਜੁਆਇਨਿੰਗ ਦੇ ਕੁਝ ਸਮੇਂ ਬਾਅਦ ਹੀ ਸਹਿਕਰਮੀਆਂ ਨੂੰ ਪਤਾ ਲੱਗਿਆ ਕਿ ਉਹ ਮਰੀਜ਼ਾਂ ਅਤੇ ਸਟਾਫ ਦੀ ਅੰਗਰੇਜ਼ੀ ਠੀਕ ਤਰ੍ਹਾਂ ਨਹੀਂ ਸਮਝ ਪਾ ਰਹੀ ਸੀ। ਅੰਤ ਵਿਚ ਜੂਨ 2024 ’ਚ ਉਸ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ।
ਅਮਰੀਕੀ ਰੱਖਿਆ ਮੰਤਰੀ ਵਿਰੁੱਧ ਮਹਾਦੋਸ਼ ਮਤਾ ਪੇਸ਼
NEXT STORY