ਵਾਸ਼ਿੰਗਟਨ - ਅਮਰੀਕਾ ਦੇ ਸੰਸਦ ਮੈਂਬਰ ਜੋਸ਼ ਗੌਟਹਾਈਮਰ ਨੇ ਪ੍ਰਤੀਨਿਧ ਸਭਾ ’ਚ ਭਾਰਤੀ ਪਾਇਲਟ ਸਮਿਤ ਮੱਛਾਰ ਦੇ ਸਨਮਾਨ ’ਚ ਇਕ ਪ੍ਰਸਤਾਵ ਪੇਸ਼ ਕੀਤਾ, ਜਿਸ ’ਚ ਫਲਾਈਦੁਬਈ ਦੀ ਉਡਾਣ ਸੰਖਿਆ 1073 ’ਚ ਸਵਾਰ ਸਾਰੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅਸਾਧਾਰਨ ਦਲੇਰੀ ਦਿਖਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ।
ਨਿਊਜਰਸੀ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਗੌਟਹਾਈਮਰ ਨੇ ਪ੍ਰਸਤਾਵ ’ਚ ਉਨ੍ਹਾਂ ਆਫ-ਡਿਊਟੀ ਪਾਇਲਟਾਂ, ਚਾਲਕ ਦਲ ਦੇ ਮੈਂਬਰਾਂ ਅਤੇ ਯਾਤਰੀਆਂ ਦੇ ਸਾਹਸਿਕ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਜਹਾਜ਼ ਦੇ ਕਾਕਪਿਟ ਨੂੰ ਸੁਰੱਖਿਅਤ ਕੀਤਾ ਅਤੇ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਉਤਾਰਨ ’ਚ ਮਦਦ ਕੀਤੀ।
ਇਜ਼ਰਾਈਲੀ ਗਾਇਕ ਨੇ ਪਾਇਲਟ ਸਮਿਤ ਮਛਾਰ ਲਈ ਗਾਇਆ 'ਹਨੂਮਾਨ ਚਾਲੀਸਾ'
NEXT STORY