ਰੋਮ (ਦਲਵੀਰ ਸਿੰਘ ਕੈਂਥ) - ਇਟਲੀ ਦੀ ਪੁਲਸ ਨੇ ਦੇਸ਼ 'ਚ ਗੈਰ-ਕਾਨੂੰਨੀ ਧੰਦਿਆਂ ਅਤੇ ਗੈਰ-ਕਾਨੂੰਨੀ ਬੰਦਿਆਂ ਨੂੰ ਨੱਥ ਪਾਉਣ ਲਈ ਸਿਰਫ਼ ਸਰਹੱਦਾਂ 'ਤੇ ਹੀ ਮੁਸਤੈਦੀ ਨਹੀਂ ਵਧਾਈ, ਸਗੋਂ ਦੇਸ਼ ਦੇ ਅੰਦਰੋਂ ਵੀ ਉਹਨਾਂ ਅਨਸਰਾਂ ਨੂੰ ਠੱਲ ਪਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਸ਼ਲਾਘਾਯੋਗ ਕਾਰਜ ਵਿੱਚ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੀ ਪੁਲਸ ਗੁਆਰਦੀਆਂ ਦੀ ਫਿਨਾਂਸਾ ਤੇ ਕਾਰਾਬਿਨੇਰੀ ਦਾ ਵਿਸ਼ੇਸ਼ ਯੋਗਦਾਨ ਦੇਖਿਆ ਜਾ ਰਿਹਾ।
ਪੁਲਸ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਇੱਕ ਭਾਰਤੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਇਟਲੀ ਵਿੱਚ ਬਿਨ੍ਹਾਂ ਪੇਪਰਾਂ ਦੇ ਰਹਿ ਰਿਹਾ ਸੀ ਅਤੇ ਜਦੋਂ ਪੁਲਸ ਨੇ ਨੌਜਵਾਨ ਦੀ ਸ਼ਹਿਰ ਤੇਰਾਚੀਨਾ ਵਿਖੇ ਸਥਿਤ ਰਿਹਾਇਸ਼ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ 54 ਕਿਲੋਗ੍ਰਾਮ ਡੋਡਿਆਂ ਸਮੇਤ ਅਫ਼ੀਮ ਅਤੇ ਹਜ਼ਾਰਾਂ ਯੂਰੋ ਨਕਦੀ ਬਰਾਦਮ ਹੋਈ।
ਪੁਲਸ ਅਨੁਸਾਰ ਪ੍ਰਵਾਸੀ ਲੋਕ ਇਹਨਾਂ ਡੋਡਿਆਂ ਨੂੰ ਚਬਾਕੇ, ਪੀਸ ਕੇ ਅਤੇ ਪਾਣੀ ਵਿੱਚ ਭਿਊਂ ਕੇ ਖਾਂਦੇ ਹਨ। ਡੋਡੇ ਖਾਣ ਵਾਲੇ ਬੰਦੇ ਨੂੰ ਨੀਂਦ, ਸੁਸਤੀ ਜਾਂ ਸਰੀਰਕ ਥਕਾਵਟ ਮਹਿਸੂਸ ਨਹੀਂ ਹੁੰਦੀ। ਇਟਲੀ ਵਿੱਚ ਕੁਝ ਪ੍ਰਵਾਸੀ ਲੋਕ ਡੋਡਿਆਂ ਨੂੰ ਨਸ਼ੇ ਵਜੋਂ ਵਰਤਦੇ ਹਨ। ਇਟਲੀ ਪੁਲਸ ਗ੍ਰਿਫਤਾਰ ਕੀਤੇ ਗਏ ਭਾਰਤੀ ਨੌਜਵਾਨ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ ਕਿ ਉਸ ਕੋਲ ਇਹ ਡੋਡੇ ਕਿੱਥੋਂ ਆਏ ਹਨ। ਪੁਲਸ ਨੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮਰੀਕੀ SC 'ਤੇ ਦੁਨੀਆ ਭਰ ਦੀਆਂ ਨਜ਼ਰਾਂ : ਭਾਰਤੀ ਸ਼ੇਅਰ ਬਾਜ਼ਾਰ 'ਚ ਆਏਗਾ ਭੂਚਾਲ ਜਾਂ ਮਿਲੇਗੀ ਵੱਡੀ ਰਾਹਤ?
NEXT STORY