ਜਲੰਧਰ/ਵੈਨਕੂਵਰ (ਨੈਸ਼ਨਲ ਡੈਸਕ) : ਪੰਜਾਬ ’ਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਦੀ ਜ਼ਿੰਮੇਵਾਰੀ ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਲੈਣ ਤੋਂ ਬਾਅਦ ਇੰਡੋ-ਕੈਨੇਡੀਅਨ ਗਿਰੋਹ ਇਕ ਵਾਰ ਫਿਰ ਸਵਾਲਾਂ ਦੇ ਘੇਰੇ ’ਚ ਹੈ। ਖਾਸ ਤੌਰ ’ਤੇ ਕੈਨੇਡਾ ’ਚ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਇਲਾਕੇ ’ਚ ‘ਦਿ ਰਫੀਅਨਜ਼’ ਨਾਂ ਦਾ ਗਿਰੋਹ ਅਚਾਨਕ ਚਰਚਾ ’ਚ ਆ ਗਿਆ ਹੈ। ਲਗਭਗ 3 ਸਾਲ ਪਹਿਲਾਂ ਇਸ ਕੌਮਾਂਤਰੀ ਗਿਰੋਹ ਦੀ ਸਥਾਪਨਾ ਪੰਜਾਬੀ ਮੂਲ ਦੇ ਲੋਕਾਂ ਨੇ ਹੀ ਕੀਤੀ ਸੀ। ਜਿੱਥੋਂ ਤਕ ਗੋਲਡੀ ਬਰਾੜ ਦਾ ਸਬੰਧ ਹੈ, ਉਹ 2017 ਵਿਚ ਸਟੂਡੈਂਟ ਵੀਜ਼ਾ ’ਤੇ ਕੈਨੇਡਾ ਪਹੁੰਚਿਆ ਸੀ। 2015 ਤੋਂ ਭਾਰਤ ਅਤੇ ਖਾਸ ਤੌਰ ’ਤੇ ਪੰਜਾਬ ਤੋਂ ਵਿਦਿਆਰਥੀਆਂ ਦੇ ਦਾਖਲੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ. ਆਰ. ਸੀ. ਸੀ.) ਦੇ ਰਿਕਾਰਡ ਦੱਸਦੇ ਹਨ ਕਿ 2021 ਵਿਚ ਭਾਰਤ ਤੋਂ 1,56,171 ਵਿਦਿਆਰਥੀਆਂ ਨੂੰ ਸਟਡੀ ਪਰਮਿਟ ਦਿੱਤੇ ਗਏ ਸਨ, ਜੋ ਕਿ ਪਿਛਲੇ ਸਾਲ ਨਾਲੋਂ ਲਗਭਗ ਦੁੱਗਣੇ ਹਨ। ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਇਸ ਸਾਲ 2,00,000 ਦੇ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: OMG! ਢਿੱਡ ਦਰਦ ਮਗਰੋਂ ਟਾਇਲਟ ਗਈ ਕੁਆਰੀ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਕਿਹਾ- ਮੈਨੂੰ ਲੱਗਾ...
ਗਿਰੋਹ ਦੇ ਸਾਰੇ ਮੈਂਬਰ ਕੌਮਾਂਤਰੀ ਵਿਦਿਆਰਥੀ
ਵੈਨਕੂਵਰ ਪੁਲਸ ਦੇ ਤਜਰਬੇਕਾਰ ਪੁਲਸ ਅਫਸਰ ਕਾਲ ਦੋਸਾਂਝ ਦਾ ਕਹਿਣਾ ਹੈ ਕਿ ‘ਦਿ ਰਫੀਅਨਜ਼’ ਦੇ ਨਾਂ ਵਾਲਾ 3 ਸਾਲ ਪੁਰਾਣਾ ਗਿਰੋਹ ਆਪਣੇ ਤਰ੍ਹਾਂ ਦਾ ਪਹਿਲਾ ਗਿਰੋਹ ਹੈ ਅਤੇ ਇਸ ਦੇ ਸਾਰੇ ਮੈਂਬਰ ਕੌਮਾਂਤਰੀ ਵਿਦਿਆਰਥੀ ਹਨ। ਦੋਸਾਂਝ ਕਿਡਜ਼ ਪਲੇਅ ਫਾਊਂਡੇਸ਼ਨ ਦੇ ਸੀ. ਈ. ਓ. ਵੀ ਹਨ। ਉਹ ਨੌਜਵਾਨਾਂ ਨੂੰ ਅਪਰਾਧ ਤੋਂ ਦੂਰ ਰੱਖਣ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿੱਤੀ ਤਣਾਅ ਅਤੇ ਆਮਦਨ ਦੇ ਵਾਧੂ ਸ੍ਰੋਤ ਦੀ ਲੋੜ ਨੌਜਵਾਨਾਂ ਨੂੰ ਮੌਜੂਦਾ ਗਿਰੋਹਾਂ ਵੱਲ ਲੈ ਜਾਂਦੀ ਹੈ। ਇੰਝ ਉਹ ਪੜ੍ਹਾਈ ਤੋਂ ਦੂਰ ਹੁੰਦੇ ਜਾਂਦੇ ਹਨ। ਦੋਸਾਂਝ ਦਾ ਕਹਿਣਾ ਹੈ ਕਿ ਗਿਣਤੀ ਦੇ ਤੌਰ ’ਤੇ ਉਨ੍ਹਾਂ ਵਿਚੋਂ ਸਿਰਫ 3 ਫੀਸਦੀ ਹੀ ਅਪਰਾਧ ਦੇ ਸ਼ਿਕਾਰ ਹਨ ਪਰ ਇਹ ਰੁਝਾਨ ਪ੍ਰੇਸ਼ਾਨ ਕਰਨ ਵਾਲਾ ਹੈ।
ਸਭ ਤੋਂ ਵੱਡੇ ਡਰੱਗ ਰੈਕੇਟ ’ਚ ਸ਼ਾਮਲ ਸਨ ਪੰਜਾਬੀ
ਕੈਨੇਡਾ ਤੇ ਪੰਜਾਬ ’ਚ ਅਪਰਾਧੀਆਂ ਦਰਮਿਆਨ ਸਬੰਧ ਪਹਿਲੀ ਵਾਰ ਜੂਨ 2021 ਵਿਚ ਵਿਸ਼ਵ ਪੱਧਰੀ ਜਾਂਚ ਦੇ ਘੇਰੇ ਵਿਚ ਉਸ ਵੇਲੇ ਆਏ ਜਦੋਂ ਟੋਰਾਂਟੋ ਪੁਲਸ ਨੇ ਬਰੈਂਪਟਨ ’ਚ ਇਕ ਗਲੋਬਲ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ 28 ਵਿਅਕਤੀਆਂ ਵਿਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਸਨ। ‘ਟੋਰਾਂਟੋ ਸਨ’ ਅਖਬਾਰ ਨੇ ਇਸ ਨੂੰ ਸਥਾਨਕ ਪੁਲਸ ਵੱਲੋਂ ਇਤਿਹਾਸ ਵਿਚ ਸਭ ਤੋਂ ਵੱਡੀ ਨਸ਼ੇ ਵਾਲੇ ਪਦਾਰਥਾਂ ਦੀ ਬਰਾਮਦਗੀ ਦੱਸਿਆ ਸੀ। ਪੁਲਸ ਨੇ 61 ਮਿਲੀਅਨ ਡਾਲਰ ਦੇ 1,000 ਕਿਲੋਗ੍ਰਾਮ ਨਸ਼ੇ ਵਾਲੇ ਪਦਾਰਥ, 48 ਹਥਿਆਰ ਅਤੇ ਇਕ ਮਿਲੀਅਨ ਡਾਲਰ ਨਕਦ ਬਰਾਮਦ ਕੀਤਾ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ 8 ਸਾਲਾ ਬੱਚੇ ਨੇ ਗ਼ਲਤੀ ਨਾਲ ਕੀਤੀ ਫਾਈਰਿੰਗ, 1 ਸਾਲ ਦੀ ਬੱਚੀ ਦੀ ਮੌਤ
ਡਰੱਗਜ਼ ਦੀ ਸਮੱਗਲਿੰਗ ਲਈ ਕੋਰੀਅਰ ਦੀ ਵਰਤੋਂ
ਪੰਜਾਬ ਦੇ ਇਕ ਸਾਬਕਾ ਡੀ. ਜੀ. ਪੀ. ਦਾ ਕਹਿਣਾ ਹੈ ਕਿ ਭਾਰਤ ਤੋਂ ਕੈਨੇਡਾ ਵਿਚ ਡਰੱਗਜ਼ ਦੀ ਸਮੱਗਲਿੰਗ ਪਿਛਲੇ 10-15 ਸਾਲਾਂ ਤੋਂ ਹੋ ਰਹੀ ਹੈ। ਇਹ ਇਕ ਘਾਤਕ ਕਾਕਟੇਲ ਹੈ। ਅਫਗਾਨਿਸਤਾਨ, ਪਾਕਿਸਤਾਨ ਤੇ ਭਾਰਤ ਕੌਮਾਂਤਰੀ ਡਰੱਗ ਰੂਟ ਦਾ ਹਿੱਸਾ ਹਨ। ਸ਼ੁਰੂ ’ਚ ਇੱਥੋਂ ਦੇ ਸਮੱਗਲਰ ਡਰੱਗਜ਼ ਦੀ ਸਮੱਗਲਿੰਗ ਲਈ ਮਸ਼ਹੂਰ ਕੋਰੀਅਰ ਕੰਪਨੀਆਂ ਦੀ ਵਰਤੋਂ ਕਰਦੇ ਸਨ। ਕਰੋੜਾਂ ਰੁਪਏ ਦੇ ਜਗਦੀਸ਼ ਭੋਲਾ ਡਰੱਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਲੋੜੀਂਦੇ ਕੈਨੇਡਾ ਦੇ ਰਣਜੀਤ ਸਿੰਘ ਔਜਲਾ ਉਰਫ਼ ਦਾਰਾ ਮੁਥੜਾ ਦੀ 9 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ ਕੋਲੰਬੀਆ ਕਬੱਡੀ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਸਨ।
ਗਿਰੋਹਾਂ ਦੀ ਗਿਣਤੀ ਲਗਭਗ 900 ਹੈ
ਵੁਲਫਪੈਕ, ਰੈੱਡ ਸਕੋਰਪੀਅਨ, ਸੰਯੁਕਤ ਰਾਸ਼ਟਰ ਅਤੇ ਬ੍ਰਦਰਜ਼ ਕੀਪਰਜ਼ ਵਰਗੇ ਗਿਰੋਹ ਇੰਡੋ-ਕੈਨੇਡੀਅਨ ਵੈਨਕੂਵਰ ’ਤੇ ਹਾਵੀ ਹੁੰਦੇ ਜਾ ਰਹੇ ਹਨ। ਉਦਾਹਰਣ ਵਜੋਂ ਦਿ ਬ੍ਰਦਰਜ਼ ਕੀਪਰਜ਼ ਦੀ ਸਥਾਪਨਾ ਗਵਿੰਦਰ ਸਿੰਘ ਗਰੇਵਾਲ ਨੇ ਕੀਤੀ ਸੀ, ਜਿਨ੍ਹਾਂ ਦਾ ਦਸੰਬਰ 2017 ਵਿਚ 30 ਸਾਲ ਦੀ ਉਮਰ ’ਚ ਕਤਲ ਕਰ ਦਿੱਤਾ ਗਿਆ ਸੀ। ਰੈੱਡ ਸਕੋਰਪੀਅਨਜ਼ ਕੋਲ ਸਹਾਇਕ ਵਜੋਂ ਬਿਬੋ-ਕਾਂਗ ਗਰੁੱਪ ਨੂੰ ਸਮਿਤ ਬ੍ਰਦਰਜ਼ ਤੇ ਗੈਰੀ ਕੰਗ ਵੱਲੋਂ ਸਥਾਪਿਤ ਕੀਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਗਵਰਨੈਂਸ ਦੀ ਸੰਗਠਿਤ ਅਪਰਾਧ ਏਜੰਸੀ ਦੀ ਵੈੱਬਸਾਈਟ ਨੇ ਪਿਛਲੇ 5 ਸਾਲਾਂ ਵਿਚ ਅਜਿਹੇ ਗਿਰੋਹਾਂ ਦੀ ਗਿਣਤੀ 600 ਤੋਂ 900 ਦੇ ਵਿਚਕਾਰ ਦਰਜ ਕੀਤੀ ਹੈ। ਗਿਰੋਹਾਂ ਦੇ ਵਿਚਕਾਰ ਲੜਾਈਆਂ ਅਕਸਰ ਇੰਡੋ-ਕੈਨੇਡੀਅਨ ਲੋਕਾਂ ’ਤੇ ਭਾਰੀ ਪੈਂਦੀਆਂ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਗਰਭਪਾਤ 'ਤੇ ਪਾਬੰਦੀ ਦਾ ਮਾਮਲਾ, ਔਰਤਾਂ ਨੇ ਮਰਦਾਂ ਖ਼ਿਲਾਫ਼ ਕੀਤਾ 'ਸੈਕਸ ਸਟ੍ਰਾਈਕ' ਦਾ ਐਲਾਨ!
200 ਤੋਂ ਵੱਧ ਲੋਕਾਂ ਦਾ ਕਤਲ
ਮਈ ਦੇ ਪਹਿਲੇ 2 ਹਫ਼ਤਿਆਂ ਵਿਚ ਇਕ ਪੁਲਸ ਅਧਿਕਾਰੀ ਸਮੇਤ 4 ਇੰਡੋ-ਕੈਨੇਡੀਅਨ ਟਾਰਗੈੱਟ ਕਿਲਿੰਗ ਵਿਚ ਮਾਰੇ ਗਏ ਸਨ। ਬਾਅਦ ’ਚ ਸੀ. ਐੱਫ. ਐੱਸ. ਈ. ਯੂ. ਨੇ 11 ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਜਿਨ੍ਹਾਂ ਵਿਚੋਂ 7 ਇੰਡੋ-ਕੈਨੇਡੀਅਨ ਸਨ ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬ ਵਿਚ ਸਨ। ਮੈਟਰੋ ਵੈਨਕੂਵਰ ਕ੍ਰਾਈਮ ਸਟਾਪਰਜ਼ ਦੀ ਕਾਰਜਕਾਰੀ ਨਿਰਦੇਸ਼ਕ ਲਿੰਡਾ ਐਨਨਿਸ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ’ਚ 2021 ਵਿਚ 123 ਗਿਰੋਹਾਂ ਨਾਲ ਸਬੰਧਤ ਗੋਲੀਬਾਰੀ ਦੀ ਘਟਨਾ ਹੋਈ ਸੀ। ਕੈਨੇਡਾ ਵਿਚ ਦੱਖਣੀ ਏਸ਼ੀਆਈ ਗਿਰੋਹਾਂ ’ਤੇ ਆਪਣੇ ਥੀਸਿਸ ਵਿਚ ਖੋਜਕਾਰ ਮਨਜੀਤ ਪਾਬਲਾ ਦਾ ਕਹਿਣਾ ਹੈ ਕਿ ਪਿਛਲੇ 3 ਦਹਾਕਿਆਂ ਵਿਚ ਲਗਭਗ 200 ਦੱਖਣੀ ਏਸ਼ੀਆਈ ਮਰਦ ਸਮਾਜਿਕ ਬਾਈਕਾਟ ਅਤੇ ਸ਼ਮੂਲੀਅਤ ਦੇ ਵਿਰੋਧੀ ਉਦੇਸ਼ਾਂ ਲਈ ਸਮੂਹਿਕ ਹਿੰਸਾ ਵਿਚ ਮਾਰੇ ਗਏ ਹਨ। ਇਨ੍ਹਾਂ ਵਿਚੋਂ ਕਈ ਪੰਜਾਬ ਤੋਂ ਸਨ।
ਇਹ ਵੀ ਪੜ੍ਹੋ: ਅਮਰੀਕਾ 'ਚ ਵੱਡਾ ਰੇਲ ਹਾਦਸਾ, ਟਰੱਕ ਨਾਲ ਟੱਕਰ ਹੋਣ ਕਾਰਨ 3 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
'Airbnb' ਨੇ ਉਸ ਨਾਲ ਜੁੜੇ ਘਰਾਂ 'ਚ 'ਪਾਰਟੀ' ਕਰਨ 'ਤੇ ਲਾਈ ਰੋਕ ਨੂੰ ਕੀਤਾ ਸਥਾਈ
NEXT STORY