ਲੰਡਨ— ਗਰਭਵਤੀ ਹੋਣਾ ਅਤੇ ਮਾਂ ਬਣਨਾ ਹਰ ਔਰਤ ਦੀ ਜ਼ਿੰਦਗੀ ਦਾ ਖ਼ੁਸ਼ਨੁਮਾ ਪਲ ਹੁੰਦਾ ਹੈ ਪਰ ਬ੍ਰਿਟੇਨ ਵਿਚ ਇਕ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਅਜਿਹਾ ਕੁੱਝ ਹੋਇਆ ਕਿ ਉਹ ਖ਼ੁਦ ਵੀ ਹੈਰਾਨ ਰਹਿ ਗਈ। ਦਰਅਸਲ ਬ੍ਰਿਟੇਨ 'ਚ ਜੇਸ ਡੇਵਿਸ ਨਾਮ ਦੀ ਵਿਦਿਆਰਥਣ ਨੂੰ ਅਚਾਨਕ ਹੀ ਢਿੱਡ ਵਿਚ ਤੇਜ਼ ਦਰਦ ਹੋਇਆ ਅਤੇ ਉਹ ਟਾਇਲਟ ਚਲੀ ਗਈ, ਜਿੱਥੇ ਉਸ ਨੇ ਇਕ ਬੱਚੇ ਨੂੰ ਜਨਮ ਦੇ ਦਿੱਤਾ। ਇਸ ਘਟਨਾ ਨਾਲ ਕੁੜੀ ਸਭ ਤੋਂ ਜ਼ਿਆਦਾ ਹੈਰਾਨ ਹੋਈ, ਕਿਉਂਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਗਰਭਵਤੀ ਹੈ। ਕੁੜੀ ਮੁਤਾਬਕ ਉਸ ਨੇ ਸੋਚਿਆ ਸੀ ਕਿ ਇਹ ਉਸ ਦੇ ਮਾਹਵਾਰੀ ਦਾ ਦਰਦ ਹੈ। ਡੇਵਿਸ ਨੇ ਆਪਣੇ ਬੇਟੇ ਦੀ ਡਿਲੀਵਰੀ ਤੋਂ ਅਗਲੇ ਦਿਨ ਆਪਣਾ 20ਵਾਂ ਜਨਮਦਿਨ ਮਨਾਇਆ। ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਜੇਸ ਡੇਵਿਸ ਇਤਿਹਾਸ ਅਤੇ ਰਾਜਨੀਤੀ ਦੀ ਵਿਦਿਆਰਥਣ ਹੈ ਅਤੇ ਉਹ ਬ੍ਰਿਸਟਲ ਦੀ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ 8 ਸਾਲਾ ਬੱਚੇ ਨੇ ਗ਼ਲਤੀ ਨਾਲ ਕੀਤੀ ਫਾਈਰਿੰਗ, 1 ਸਾਲ ਦੀ ਬੱਚੀ ਦੀ ਮੌਤ
ਜੇਸ ਡੇਵਿਸ ਨੇ ਕਿਹਾ ਕਿ ਉਸ ਵਿੱਚ ਗਰਭ ਅਵਸਥਾ ਦੇ ਕੋਈ ਲੱਛਣ ਨਹੀਂ ਸਨ। ਉਸ ਦਾ ਬੇਬੀ ਬੰਪ ਵੀ ਨਜ਼ਰ ਨਹੀਂ ਆ ਰਿਹਾ ਸੀ। ਡੇਵਿਸ ਨੇ ਮਾਹਵਾਰੀ ਬਾਰੇ ਕਿਹਾ ਕਿ ਉਸ ਨੇ ਇਸ ਵੱਲ ਧਿਆਨ ਨਹੀਂ ਦਿੱਤਾ, ਕਿਉਂਕਿ ਉਸ ਦੇ ਪੀਰੀਅਡ ਸ਼ੁਰੂ ਤੋਂ ਹੀ ਅਨਿਯਮਿਤ ਰਹੇ ਹਨ। ਡੇਵਿਸ ਨੇ 11 ਜੂਨ ਨੂੰ ਬੇਟੇ ਨੂੰ ਜਨਮ ਦਿੱਤਾ। ਉਸ ਨੇ ਕਿਹਾ, 'ਬੱਚੇ ਦਾ ਜਨਮ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਦਮਾ ਸੀ। ਪਹਿਲੀ ਵਾਰ ਮੈਂ ਸੋਚਿਆ ਕਿ ਮੈਂ ਸੁਪਨਾ ਦੇਖ ਰਹੀ ਹਾਂ।' ਉਸ ਨੇ ਕਿਹਾ ਕਿ ਮੈਨੂੰ ਬੱਚੇ ਦੇ ਜਨਮ ਬਾਰੇ ਉਦੋਂ ਤੱਕ ਨਹੀਂ ਪਤਾ ਸੀ ਜਦੋਂ ਤੱਕ ਮੈਂ ਉਸ ਦੇ ਰੋਣ ਦੀ ਆਵਾਜ਼ ਨਹੀਂ ਸੁਣੀ। ਮੈਂ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਮਹਿਸੂਸ ਕੀਤਾ ਕਿ ਮੈਨੂੰ ਵੱਡਾ ਹੋਣਾ ਚਾਹੀਦਾ ਹੈ। ਸ਼ੁਰੂ ਵਿੱਚ ਇਹ ਮੇਰੇ ਲਈ ਇੱਕ ਝਟਕਾ ਸੀ ਅਤੇ ਮੈਨੂੰ ਇਸ ਤੋਂ ਉਭਰਨ ਵਿੱਚ ਸਮਾਂ ਲੱਗਿਆ, ਪਰ ਹੁਣ ਮੈਂ ਖੁਸ਼ ਹਾਂ। ਉਸ ਨੇ ਕਿਹਾ ਕਿ ਉਹ ਸਭ ਤੋਂ ਖੁਸ਼ਹਾਲ ਬੱਚਾ ਹੈ। ਉਹ ਵਾਰਡ ਵਿੱਚ ਸਭ ਤੋਂ ਸ਼ਾਂਤ ਬੱਚੇ ਵਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਗਰਭਪਾਤ 'ਤੇ ਪਾਬੰਦੀ ਦਾ ਮਾਮਲਾ, ਔਰਤਾਂ ਨੇ ਮਰਦਾਂ ਖ਼ਿਲਾਫ਼ ਕੀਤਾ 'ਸੈਕਸ ਸਟ੍ਰਾਈਕ' ਦਾ ਐਲਾਨ!
ਡੇਵਿਸ ਨੇ ਕਿਹਾ, 'ਜਦੋਂ ਮੈਂ 11 ਜੂਨ ਦੀ ਸਵੇਰ ਨੂੰ ਉੱਠੀ ਤਾਂ ਮੈਨੂੰ ਬਹੁਤ ਦਰਦ ਹੋ ਰਿਹਾ ਸੀ। ਮੈਂ ਸੋਚਿਆ ਕਿ ਇਹ ਮਾਹਵਾਰੀ ਦਾ ਦਰਦ ਹੈ। ਮੈਂ ਮੁਸ਼ਕਿਲ ਨਾਲ ਤੁਰ ਰਹੀ ਸੀ। ਅਗਲੇ ਦਿਨ ਮੇਰਾ ਜਨਮ ਦਿਨ ਸੀ ਅਤੇ ਮੈਂ ਪਾਰਟੀ ਦੀ ਤਿਆਰੀ ਕਰਨੀ ਸੀ। ਮੈਂ ਨਹਾਉਣ ਚਲੀ ਗਈ, ਕਿਉਂਕਿ ਮੈਂ ਸੋਚਿਆ ਕਿ ਸ਼ਾਇਦ ਦਰਦ ਘੱਟ ਜਾਵੇਗਾ, ਪਰ ਦਰਦ ਵਧਦਾ ਹੀ ਗਿਆ।' ਉਸ ਨੇ ਅੱਗੇ ਕਿਹਾ, 'ਅਚਾਨਕ ਮੈਨੂੰ ਟਾਇਲਟ ਜਾਣ ਦੀ ਜ਼ਰੂਰਤ ਮਹਿਸੂਸ ਹੋਈ। ਮੈਂ ਟਾਇਲਟ ਗਈ ਅਤੇ ਪੁਸ਼ ਕਰਨ ਲੱਗੀ। ਉਸ ਸਮੇਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਮੈਂ ਬੱਚੇ ਨੂੰ ਜਨਮ ਦੇ ਰਹੀ ਹਾਂ। ਪਰ ਜਦੋਂ ਮੈਂ ਰੋਣ ਦੀ ਆਵਾਜ਼ ਸੁਣੀ ਤਾਂ ਮੇਰਾ ਦਰਦ ਘੱਟ ਗਿਆ। ਉਸ ਨੇ ਕਿਹਾ ਕਿ ਉਸ ਦੀ ਸਹੇਲੀ ਉਸ ਨੂੰ ਹਸਪਤਾਲ ਲੈ ਗਈ। ਡਾਕਟਰਾਂ ਮੁਤਾਬਕ ਬੱਚੇ ਦਾ ਜਨਮ 35 ਹਫ਼ਤਿਆਂ 'ਚ ਹੋਇਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਵੱਡਾ ਰੇਲ ਹਾਦਸਾ, ਟਰੱਕ ਨਾਲ ਟੱਕਰ ਹੋਣ ਕਾਰਨ 3 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਬੀ ਡਰਾਮਾ ਅਦਾਕਾਰਾ ਮੈਰੀ ਮਾਰਾ ਦੀ ਨਿਊਯਾਰਕ 'ਚ ਮੌਤ
NEXT STORY